ਲੰਬੀ (ਸ੍ਰੀ ਮੁਕਤਸਰ ਸਾਹਿਬ),31 ਅਕਤੂਬਰ (ਮੇਵਾ ਸਿੰਘ) - ਬਲਾਕ ਲੰਬੀ ਦੇ ਪਿੰਡ ਚੰਨੂੰ ਵਿਖੇ ਸਵੇਰੇ ਸਵੇਰੇ ਇਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਸ਼ਨਪਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਚੰਨੂੰ ਜੋ ਕਿ ਪਿੰਡ ਵਿਚ ਕਿਤੇ ਜਾ ਰਿਹਾ ਸੀ, ਦਾ ਪਿੰਡ ਦੇ ਹੀ ਇਕ ਵਿਅਕਤੀ ਮਨਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਥਾਣਾ ਲੰਬੀ ਦੀ ਪੁਲਿਸ ਕਤਲ ਹੋਣ ਦੇ ਕਾਰਨਾਂ ਦਾ ਪਤਾ ਲਾਉਣ ਵਿਚ ਜੁਟ ਗਈ ਹੈ।
ਤਾਜ਼ਾ ਖ਼ਬਰਾਂ
Free
ਸਵੇਰੇ ਸਵੇਰੇ ਨੌਜਵਾਨ ਦਾ ਕਤਲ
ਲੰਬੀ (ਸ੍ਰੀ ਮੁਕਤਸਰ ਸਾਹਿਬ),31 ਅਕਤੂਬਰ (ਮੇਵਾ ਸਿੰਘ) - ਬਲਾਕ ਲੰਬੀ ਦੇ ਪਿੰਡ ਚੰਨੂੰ ਵਿਖੇ ਸਵੇਰੇ ਸਵੇਰੇ ਇਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ
ਅਜੀਤ ਡੈਸਕ
31-10-2026