08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੇਂਦਰ ਸਰਕਾਰ ਨੇ ਠੀਕ ਤਰ੍ਹਾਂ ਸੰਭਾਲੇ ਦੇਸ਼ ਦੇ ਹਾਲਾਤ-ਕਮਲਨਾਥ, ਆਨੰਦ ਸ਼ਰਮਾ, ਥਰੂਰ <br/>

Ad Position 21
No active advertisement
ਅਜੀਤ ਡੈਸਕ 05-04-2026

ਨਵੀਂ ਦਿੱਲੀ, 4 ਅਪ੍ਰੈਲ (ਏਜੰਸੀ)-ਕਾਂਗਰਸ ਦੇ ਤਿੰਨ ਵੱਡੇ ਨੇਤਾਵਾਂ ਕਮਲਨਾਥ, ਆਨੰਦ ਸ਼ਰਮਾ ਤੇ ਸ਼ਸ਼ੀ ਥਰੂਰ ਨੇ ਮੱਧ ਪੂਰਬ 'ਚ ਜੰਗ ਅਤੇ ਐਲ.ਪੀ.ਜੀ. ਦੇ ਸੰਕਟ 'ਤੇ ਪਾਰਟੀ ਦੇ ਰੁਖ ਤੋਂ ਹਟ ਕੇ ਗੱਲ ਕੀਤੀ ਹੈ, ਜਦੋਂ ਕਿ ਰਾਹੁਲ ਗਾਂਧੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਿੱਧੇ ਪ੍ਰਧਾਨ ਮੰਤਰੀ 'ਤੇ ਨਿਸ਼ਾਨੇ ਸਾਧ ਰਹੇ ਹਨ | ਆਨੰਦ ਸ਼ਰਮਾ ਨੇ 'ਐਕਸ' 'ਤੇ ਲਿਖਿਆ ਕਿ ਸੰਕਟ ਨਾਲ ਨਜਿੱਠਣ ਲਈ ਭਾਰਤ ਦਾ ਕੂਟਨੀਤਕ ਤਰੀਕਾ ਸਮਝਦਾਰੀ ਭਰਿਆ ਰਿਹਾ ਹੈ | ਇਸ ਨਾਲ ਸੰਭਾਵਿਤ ਮੁਸ਼ਕਿਲਾਂ ਤੋਂ ਬਚਿਆ ਗਿਆ ਹੈ | ਕਮਲਨਾਥ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ 'ਚ ਕਿਹਾ ਕਿ ਰਸੋਈ ਗੈਸ ਦੀ ਕੋਈ ਅਜਿਹੀ ਕਿੱਲਤ ਨਹੀਂ ਹੈ | ਉਨ੍ਹਾਂ ਕੁਝ ਲੋਕਾਂ 'ਤੇ ਰਾਜਨੀਤਕ ਫਾਇਦੇ ਲਈ ਜਾਣਬੁਝ ਕੇ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਗਾਇਆ | ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਕ ਲੇਖ 'ਚ ਪੱਛਮੀ ਏਸ਼ੀਆ ਸੰਕਟ 'ਤੇ ਭਾਰਤ ਸਰਕਾਰ ਦੇ ਸੰਯਮ ਵਾਲੇ ਰੁਖ ਦਾ ਸਮਰਥਨ ਕਰਦੇ ਹੋਏ ਇਸ ਨੂੰ ਜ਼ਿੰਮੇਵਾਰ ਤੇ ਰਣਨੀਤਕ ਕੂਟਨੀਤੀ ਦੱਸਿਆ ਹੈ | ਜਦੋਂ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਈਾਧਨ ਇਕ ਵੱਡੀ ਸਮੱਸਿਆ ਬਣਨ ਵਾਲਾ ਹੈ, ਕਿਉਂਕਿ ਸਾਡੀ ਊਰਜਾ ਸੁਰੱਖਿਆ ਪ੍ਰਭਾਵਿਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਗਲਤ ਵਿਦੇਸ਼ ਨੀਤੀ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ, ਸਮੱਸਿਆ ਇਹ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਨਹੀਂ ਕਰ ਪਾ ਰਹੇ, ਇਸ ਦੇ ਪਿੱਛੇ ਕਈ ਕਾਰਨ ਹਨ, ਉਹ ਫ਼ਸੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਨੁੱਖੀ ਅਧਿਕਾਰ ਲੀਡਰਸ਼ਿਪ ਸੰਮੇਲਨ 2026 ਕਰਵਾਇਆ ਅਗਲੀ ਖ਼ਬਰ ਮੋਦੀ 14 ਨੂੰ ਕਰਨਗੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸ ਵੇਅ ਦਾ ਉਦਘਾਟਨ <br/>
Ad Position 24