08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਜੰਗ ਕਾਰਨ ਅੰਮਿ੍ਤਸਰ ਹਵਾਈ ਅੱਡੇ 'ਤੇ 11 ਕੌਮਾਂਤਰੀ ਉਡਾਣਾਂ ਰੱਦ <br/>

Ad Position 21
No active advertisement
ਅਜੀਤ ਡੈਸਕ 02-03-2026
ਰਾਜਾਸਾਂਸੀ, 1 ਮਾਰਚ (ਹਰਦੀਪ ਸਿੰਘ ਖੀਵਾ)-ਈਰਾਨ-ਇਜ਼ਰਾਈਲ ਤੇ ਅਰਬ ਮੁਲਕਾਂ ਦਰਮਿਆਨ ਲੱਗੀ ਜੰਗ ਦੇ ਚਲਦਿਆਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਮੁੜ ਉਡਾਣਾਂ ਰੱਦ ਹੋ ਗਈਆਂ | ਰੱਦ ਉਡਾਣਾਂ ਦੀ ਪੁਸ਼ਟੀ ਕਰਦਿਆਂ ਅੰਮਿ੍ਤਸਰ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਕਤ ਲੱਗੀ ਜੰਗ ਦੌਰਾਨ 11 ਕੌਮਾਂਤਰੀ ਉਡਾਣਾਂ ਰੱਦ ਹੋਈਆਂ ਹਨ | ਰੱਦ ਹੋਈਆਂ ਉਡਾਣਾਂ 'ਚ 2 ਦੋਹਾ ਕਤਰ, 4 ਏਅਰ ਇੰਡੀਆ ਐਕਸਪ੍ਰੈੱਸ, 2 ਸਪਾਈਸਜੈੱਟ, 2 ਇੰਡੀਗੋ ਤੇ 1 ਏਅਰ ਇੰਡੀਆ ਦੀਆਂ ਉਡਾਣਾਂ ਜੋ ਦੋਹਾ, ਦੁਬਈ, ਸ਼ਾਰਜਾਹ ਤੇ ਲੰਡਨ ਅੰਮਿ੍ਤਸਰ ਦਰਮਿਆਨ ਚੱਲਣੀਆਂ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਉਡਾਣਾਂ ਦੇ ਰੱਦ ਹੋਣ ਦੀ ਸੂਚਨਾ ਹਵਾਈ ਕੰਪਨੀਆਂ ਵਲੋਂ ਯਾਤਰੀਆਂ ਨੂੰ ਇਕ ਦਿਨ ਪਹਿਲਾਂ ਹੀ ਦੇ ਦਿੱਤੀ ਗਈ ਸੀ | ਇਸ ਦੌਰਾਨ ਹਵਾਈ ਅੱਡੇ 'ਤੇ ਟੈਕਸੀ ਡਰਾਈਵਰਾਂ ਤੇ ਕਾਰ ਪਾਰਕਿੰਗ ਦੇ ਸੁਪਰਵਾਈਜ਼ਰਾਂ ਨਾਲ ਜਦ 'ਅਜੀਤ' ਪ੍ਰਤੀਨਿਧ ਵਲੋਂ ਉਡਾਣਾਂ ਰੱਦ 'ਤੇ ਕਾਰੋਬਾਰ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਉਡਾਣਾਂ ਰਾਹੀਂ ਆਉਣ-ਜਾਣ ਵਾਲੇ ਯਾਤਰੀਆਂ ਨਾਲ ਹਵਾਈ ਅੱਡੇ 'ਤੇ ਰੁਜ਼ਗਾਰ ਮਿਲਦਾ ਹੈ ਜੋਕਿ ਪੂਰੀ ਤਰ੍ਹਾਂ ਠੱਪ ਹੁੰਦਾ ਨਜ਼ਰ ਆ ਰਿਹਾ ਤੇ ਉਕਤ ਉਡਾਣਾਂ ਦੇ ਰੱਦ ਹੋਣ ਕਾਰਨ ਉਨ੍ਹਾਂ ਦਾ 50 ਫੀਸਦੀ ਕਾਰੋਬਾਰ ਠੱਪ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਦੀ ਵਿਦੇਸ਼ ਨੀਤੀ 'ਤੇ ਕਾਂਗਰਸ ਨੇ ਚੁੱਕੇ ਸਵਾਲ ਅਗਲੀ ਖ਼ਬਰ ਪੰਜਾਬ ਦੇ ਰਾਜਨੀਤਿਕ ਸਮੀਕਰਨ ਬਦਲਣ ਦਾ ਹੋਕਾ-ਨਾਇਬ ਸਿੰਘ ਸੈਣੀ <br/>
Ad Position 24