08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੂਰੀ ਹੋ ਚੁੱਕੀ ਮੰਗ 'ਤੇ ਰਾਜਨੀਤੀ ਨਾ ਕੀਤੀ ਜਾਵੇ-ਸੁਨੀਲ ਜਾਖੜ

Ad Position 21
No active advertisement
ਅਜੀਤ ਡੈਸਕ 30-01-2026

ਚੰਡੀਗੜ੍ਹ, 29 ਜਨਵਰੀ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਦਮਪੁਰ ਹਵਾਈ ਅੱਡੇ ਦੇ ਨਾਮਕਰਨ ਮਾਮਲੇ 'ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਬੰਧੀ ਐਲਾਨ 2024 'ਚ ਹੀ ਕਰ ਚੁੱਕੇ ਹਨ ਅਤੇ ਹੁਣ ਉਸ ਐਲਾਨ ਨੂੰ ਅਮਲੀ ਰੂਪ ਦੇਣ ਲਈ ਖ਼ੁਦ ਪੰਜਾਬ ਆ ਰਹੇ ਹਨ। ਅਜਿਹੇ 'ਚ ਮੁੱਖ ਮੰਤਰੀ ਮਾਨ ਵਲੋਂ ਪੂਰੀ ਹੋ ਚੁੱਕੀ ਮੰਗ ਨੂੰ ਦੁਹਰਾਉਣਾ ਲੋਕਾਂ ਨੂੰ ਭਰਮਾਉਣ ਦੇ ਬਰਾਬਰ ਹੈ, ਜੋ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਆਦਮਪੁਰ ਹਵਾਈ ਅੱਡੇ ਦੇ ਨਾਮਕਰਨ ਦਾ ਫ਼ੈਸਲਾ ਵੀ ਇਸ ਗੱਲ ਦੀ ਸਪੱਸ਼ਟ ਮਿਸਾਲ ਹੈ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਭਾਵਨਾਵਾਂ ਦਾ ਪੂਰਾ ਸਨਮਾਨ ਕਰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਦੋ ਬਜ਼ੁਰਗ ਸਿੱਖ ਟੈਕਸੀ ਡਰਾਇਵਰਾਂ 'ਤੇ ਹਮਲੇ ਸੰਬੰਧੀ 3 ਵਿਅਕਤੀਆਂ 'ਤੇ ਲੱਗੇ ਦੋਸ਼ ਅਗਲੀ ਖ਼ਬਰ ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਵਿੱਤੀ ਵਰ੍ਹੇ 2026 ਦੇ ਤੀਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ
Ad Position 24