27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਹਲਕੇ ਦੇ ਚਾਰ ਪਿੰਡਾਂ ਨੂੰ ਮਿਲੀ ਸਿਹਤ ਸਹੂਲਤਾਂ ਦੀ ਨਵੀਂ ਸੌਗ਼ਾਤ-ਸੰਨੀ ਢਿੱਲੋਂ

ਦੋਦਾ, 27 ਨਵੰਬਰ (ਰਵੀਪਾਲ)-ਪਿੰਡ ਕਾਉਣੀ, ਆਸਾ ਬੁੱਟਰ, ਸਾਹਿਬਚੰਦ, ਭਲਾਈਆਣਾ ਵਿਖੇ ਲਗਪਗ 35 ਲੱਖ ਰੁਪਏ ਦੀ ਪ੍ਰਤੀ ਸੈਂਟਰ ਲਾਗਤ ਨਾਲ ਤਿਆਰ ਹੋਏ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਸੰਦੀਪ ਸਿੰਘ ਸੰਨੀ ਢਿੱਲੋਂ ਨੇ ਉਕਤ ਪਿੰਡਾਂ ’ਚ ਪਹੁੰਚ ਕੇ ਉਦਘਾਟਨ ਕੀਤਾ। ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਯਤਨਾਂ ਨਾਲ ਹਲਕੇ ਦੇ ਚਾਰ ਹੈਲਥ ਵੈਲਨੈਸ ਸੈਂਟਰ ਬਣਾਏ ਗਏ, ਜਿਸ ’ਤੇ ਕੁਲ ਇਕ ਕਰੋੜ 40 ਲੱਖ ਰੁਪਏ ਲਗਾਏ ਗਏ ਹਨ।

Ad Position 21
No active advertisement
ਅਜੀਤ ਡੈਸਕ 28-11-2026
ਦੋਦਾ, 27 ਨਵੰਬਰ (ਰਵੀਪਾਲ)-ਪਿੰਡ ਕਾਉਣੀ, ਆਸਾ ਬੁੱਟਰ, ਸਾਹਿਬਚੰਦ, ਭਲਾਈਆਣਾ ਵਿਖੇ ਲਗਪਗ 35 ਲੱਖ ਰੁਪਏ ਦੀ ਪ੍ਰਤੀ ਸੈਂਟਰ ਲਾਗਤ ਨਾਲ ਤਿਆਰ ਹੋਏ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਸੰਦੀਪ ਸਿੰਘ ਸੰਨੀ ਢਿੱਲੋਂ ਨੇ ਉਕਤ ਪਿੰਡਾਂ ’ਚ ਪਹੁੰਚ ਕੇ ਉਦਘਾਟਨ ਕੀਤਾ। ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਯਤਨਾਂ ਨਾਲ ਹਲਕੇ ਦੇ ਚਾਰ ਹੈਲਥ ਵੈਲਨੈਸ ਸੈਂਟਰ ਬਣਾਏ ਗਏ, ਜਿਸ ’ਤੇ ਕੁਲ ਇਕ ਕਰੋੜ 40 ਲੱਖ ਰੁਪਏ ਲਗਾਏ ਗਏ ਹਨ। ਪਿੰਡ ਕਾਉਣੀ, ਆਸਾ ਬੁੱਟਰ, ਸਾਹਿਬਚੰਦ ਤੇ ਭਲਾਈਆਣਾ ਪਿੰਡਾਂ ਵਿਚ ਅੱਜ ਸੈਂਟਰਾਂ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਉਨ੍ਹਾਂ ਪਿੰਡ ਭਲਾਈਆਣਾ ਵਿਖੇ ਨਵੇਂ ਬਣੇ ਪੰਚਾਇਤ ਘਰ ਵਿਖੇ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਪਿੰਡ ਕਾਉਣੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਨੀ ਢਿੱਲੋਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਹੀ ਸਾਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਸਿਹਤ ਸਹੂਲਤਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਲਕੇ ਦਾ ਵਿਕਾਸ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਦੋਦਾ ਡਾ. ਮਿਰਨਾਲ ਬਾਂਸਲ, ਸੁਖਵਿੰਦਰ ਸਿੰਘ ਹੈਲਥ ਸੁਪਰਵਾਈਜ਼ਰ, ਐਡਵੋਕੇਟ ਗੁਰਬਿੰਦਰ ਸਿੰਘ ਸਾਹਿਬਚੰਦ, ਸਰਪੰਚ ਬਲਵੀਰ ਸਿੰਘ ਸਾਹਿਬਚੰਦ, ਕਾਉਣੀ ਤੋਂ ਅੰਗਰੇਜ਼ ਸਿੰਘ ਨੰਬਰਦਾਰ, ਸੁਨੀਲ ਬਰਾੜ, ਰਾਮ ਸਿੰਘ ਮੈਂਬਰ, ਚੰਦ ਸਿੰਘ, ਬਲਦੇਵ ਸਿੰਘ, ਕੌਰ ਸਿੰਘ, ਸਰਪੰਚ ਗੁਰਪਿਆਰ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਹੇਮ ਰਾਜ, ਸੀਪਾ ਮੈਂਬਰ, ਤਰਸੇਮ ਮੈਂਬਰ, ਸਤਪਾਲ ਮੈਂਬਰ, ਪਰਮਜੀਤ ਸ਼ਰਮਾ, ਗੁਰਦੇਵ ਸਿੰਘ, ਆਸਾ ਬੁੱਟਰ ਤੋਂ ਸਰਪੰਚ ਗੁਰਮੀਤ ਕੌਰ, ਜਸਵੀਰ ਸਿੰਘ ਸੀਰਾ ਤੋਂ ਇਲਾਵਾ ਪੰਚਾਇਤ ਮੈਂਬਰ ਜਗਸੀਰ ਸਿੰਘ, ਨਵਤੇਜ ਸਿੰਘ, ਸੁਰਿੰਦਰ ਸਿੰਘ, ਨਸੀਬ ਸਿੰਘ, ਜਸ਼ਨਦੀਪ ਸਿੰਘ, ਮਨਪ੍ਰੀਤ ਕੌਰ, ਸੁਖਜੀਤ ਕੌਰ, ਕੁਲਵਿੰਦਰ ਕੌਰ ਅਤੇ ਚਾਰ ਪਿੰਡਾਂ ਦੀਆਂ ਪੰਚਾਇਤ ਆਪਣੇ-ਆਪਣੇ ਪਿੰਡਾਂ ’ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਤੇ ਪੰਜਾਬ ਹਿਤੈਸ਼ੀ ਧਿਰਾਂ ਇਕੱਠੀਆਂ ਹੋਣ-ਢਿੱਲੋਂ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਪੰਜਾਬ ਲਈ ਸ਼ੁੱਭ ਸੰਕੇਤ - ਪ੍ਰੇਮ ਗੇਰਾ
Ad Position 24