27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕੌਂਸਲਰ ਰੋਮਾ ਬਰਾੜ ਵਲੋਂ ਵਾਰਡ ਦੇ ਵਿਕਾਸ ਕਾਰਜਾਂ ’ਚ ਲਿਆਂਦੀ ਤੇਜ਼ੀ

ਕੋਟਕਪੂਰਾ, 27 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਸ਼ਹਿਰੀ ਖੇਤਰ ਵਿਚ ਵਿਕਾਸ ਪ੍ਰਤੀ ਤੇਜ਼ੀ ਲਿਆਉਂਦਿਆਂ ਆਮ ਆਦਮੀ ਪਾਰਟੀ ਦੇ ਕੌਂਸਲਰ ਆਪਣੇ ਵਾਰਡਾਂ ਵਿਚ ਜਾ ਕੇ ਵਿਕਾਸ ਪ੍ਰਤੀ ਰਹਿੰਦੀਆਂ ਤਰੁੱਟੀਆਂ ਨੂੰ ਪੂਰਾ ਕਰ ਰਹੇ ਹਨ। ਇਸ ਦੌਰਾਨ ਵਾਰਡ ਨੰਬਰ ਅੱਠ ਦੇ ਕੌਂਸਲਰ ਅਨੰਤਦੀਪ ਸਿੰਘ ਰੋਮਾ ਬਰਾੜ ਵਲੋਂ ਵਿਕਾਸ ਪੱਖੋਂ ਸੱਖਣੀਆਂ ਰਹਿੰਦੀਆਂ ਗਲੀਆਂ ਦੀ ਸਾਰ ਲਈ ਗਈ ਹੈ।

Ad Position 21
No active advertisement
ਅਜੀਤ ਡੈਸਕ 28-11-2026
ਕੋਟਕਪੂਰਾ, 27 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਸ਼ਹਿਰੀ ਖੇਤਰ ਵਿਚ ਵਿਕਾਸ ਪ੍ਰਤੀ ਤੇਜ਼ੀ ਲਿਆਉਂਦਿਆਂ ਆਮ ਆਦਮੀ ਪਾਰਟੀ ਦੇ ਕੌਂਸਲਰ ਆਪਣੇ ਵਾਰਡਾਂ ਵਿਚ ਜਾ ਕੇ ਵਿਕਾਸ ਪ੍ਰਤੀ ਰਹਿੰਦੀਆਂ ਤਰੁੱਟੀਆਂ ਨੂੰ ਪੂਰਾ ਕਰ ਰਹੇ ਹਨ। ਇਸ ਦੌਰਾਨ ਵਾਰਡ ਨੰਬਰ ਅੱਠ ਦੇ ਕੌਂਸਲਰ ਅਨੰਤਦੀਪ ਸਿੰਘ ਰੋਮਾ ਬਰਾੜ ਵਲੋਂ ਵਿਕਾਸ ਪੱਖੋਂ ਸੱਖਣੀਆਂ ਰਹਿੰਦੀਆਂ ਗਲੀਆਂ ਦੀ ਸਾਰ ਲਈ ਗਈ ਹੈ। ਅੱਜ ਵਾਰਡ ਦੇ ਵਿਜੇ ਨਗਰ ਵਿਚ ਵਾਟਰ ਵਰਕਸ ਦੀਆਂ ਪਾਈਪਾਂ ਪਾਉਣ ਤੋਂ ਬਾਅਦ ਗਲੀਆਂ ਦੀ ਰੀ ਸੌਲਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਸਮੇਂ ਕੌਂਸਲਰ ਨੇ ਕਿਹਾ ਕਿ ਉਨ੍ਹਾਂ ਆਪਣੇ ਚਾਰ ਮਹੀਨਿਆਂ ਦੇ ਕਾਰਜਕਾਲ ਦੌਰਾਨ ਵਾਰਡ ਵਿਚ ਕਰੀਬ ਦੋ ਕਰੋੜ 5 0 ਲੱਖ ਰੁਪਏ ਦੇ ਵਿਕਾਸ ਕਾਰਜ ਨੇਪਰੇ ਚਾੜੇ ਜਾ ਚੁੱਕੇ ਹਨ। ਜਿੰਨਾਂ ਵਿਚ ਦੇਵੀ ਵਾਲਾ ਰੋਡ, ਅਮਨ ਨਗਰ ਦੀਆਂ ਸੰਪਰਕ ਸੜਕਾਂ ਅਤੇ ਢਿੱਲੋਂ ਕਾਲੋਨੀ, ਸ਼ਹੀਦ ਬਾਬਾ ਜੋਧ ਸਿੰਘ ਰੋਡ ਸਮੇਤ ਅਨੇਕਾਂ ਸੜਕਾਂ ਹਨ ਜਿਨ੍ਹਾਂ ਦੇ ਕੰਮ ਪੂਰੇ ਹੋ ਗਏ ਹਨ ਅਤੇ ਕਈ ਨਿਰਮਾਣ ਕਾਰਜ ਅਧੀਨ ਹਨ। ਉਨ੍ਹਾਂ ਦੱਸਿਆ ਕੋਟਕਪੂਰੇ ਹਲਕੇ ਦਾ ਵਿਕਾਸ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਹੀ ਹੋਇਆ ਹੈ। ਇਸ ਮੌਕੇ ਸਵਰਨ ਸਿੰਘ ਵਿਰਦੀ, ਜਸਵਿੰਦਰ ਸਿੰਘ ਰੋਮਾਨਾ ਸਮੇਤ ਹੋਰ ਵੀ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਾਰਜਾਂ ’ਚ ਘਟੀਆ ਮਟੀਰੀਅਲ ਲਾਉਣ ਦਾ ਦੋਸ਼ ਅਗਲੀ ਖ਼ਬਰ 12 ਵਾਂ ਮੁਫ਼ਤ ਸਹਾਇਕ ਉਪਕਰਨ ਵੰਡ ਕੈਂਪ ਲਗਾਇਆ
Ad Position 24