13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਨੌਜਵਾਨਾਂ ਦੇ ਹੱਥ ’ਚ ਪੰਜਾਬ ਦੀ ਸੱਤ੍ਹਾ ਤੇ ਪੰਥ ਦੀ ਵਾਗਡੋਰ ਸੰਭਾਉਣੀ ਚਾਹੀਦੀ : ਜਥੇਦਾਰ ਦਬੜ੍ਹੀਖਾਨਾ

ਜੈਤੋ, 13 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਕੌਮੀ ਇਨਸਾਫ਼ ਮੋਰਚੇ ਦੀ ਵੱਡੀ ਧਿਰ ਯੂਨਾਈਟਿਡ ਅਕਾਲੀ ਦਲ ਦੇ ਜ਼ਿਲ੍ਹਾ ਸਰਪ੍ਰਸਤ ਜਥੇਦਾਰ ਗੁਰਮੀਤ ਸਿੰਘ ਦਬੜ੍ਹੀਖਾਨਾ ਨੇ ਕਿਹਾ ਕਿ ਜੇਕਰ ਪੰਥਕ ਸੋਚ ਵਾਲੀਆਂ ਸ਼ਖ਼ਸੀਅਤਾਂ ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ ਅਤੇ ਆਪ ਪਾਰਟੀ ਵਾਲਿਆਂ ਤੋਂ ਹੀ ਬੇਅਦਬੀ ਦੇ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਜੇਕਰ ਇਨ੍ਹਾਂ ਪਾਰਟੀ ਨੇ ਇਨਸਾਫ਼ ਦਿਵਾਉਣਾ ਹੁੰਦਾ ਤਾਂ ਪੰਜਾਬ ਵਾਸੀਆਂ ਨੂੰ ਕਦੋਂ ਦਾ ਇਨਸਾਫ਼ ਮਿਲ ਗਿਆ ਹੁੰਦਾ।

Ad Position 21
No active advertisement
ਅਜੀਤ ਡੈਸਕ 14-11-2026
ਜੈਤੋ, 13 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਕੌਮੀ ਇਨਸਾਫ਼ ਮੋਰਚੇ ਦੀ ਵੱਡੀ ਧਿਰ ਯੂਨਾਈਟਿਡ ਅਕਾਲੀ ਦਲ ਦੇ ਜ਼ਿਲ੍ਹਾ ਸਰਪ੍ਰਸਤ ਜਥੇਦਾਰ ਗੁਰਮੀਤ ਸਿੰਘ ਦਬੜ੍ਹੀਖਾਨਾ ਨੇ ਕਿਹਾ ਕਿ ਜੇਕਰ ਪੰਥਕ ਸੋਚ ਵਾਲੀਆਂ ਸ਼ਖ਼ਸੀਅਤਾਂ ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ ਅਤੇ ਆਪ ਪਾਰਟੀ ਵਾਲਿਆਂ ਤੋਂ ਹੀ ਬੇਅਦਬੀ ਦੇ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਜੇਕਰ ਇਨ੍ਹਾਂ ਪਾਰਟੀ ਨੇ ਇਨਸਾਫ਼ ਦਿਵਾਉਣਾ ਹੁੰਦਾ ਤਾਂ ਪੰਜਾਬ ਵਾਸੀਆਂ ਨੂੰ ਕਦੋਂ ਦਾ ਇਨਸਾਫ਼ ਮਿਲ ਗਿਆ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਪੰਥਕ ਧਿਰਾਂ ਪੰਜਾਬ ਅਤੇ ਕੌਮ ਦੇ ਭਲੇ ਲਈ ਸਰਬੱਤ ਖਾਲਸਾ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੁਣੇ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਕੌਮ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੀ ਅਗਵਾਈ ਵਿਚ ਇੱਕਠੇ ਹੋਣ। ਜਿਸ ਵਿਚ ਸਿਮਰਨਜੀਤ ਸਿੰਘ ਮਾਨ, ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਬਾਪੂ ਤਰਸੇਮ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਪੰਥ ਦੀਆਂ ਸਿਰਮੋਰ ਸ਼ਖਸ਼ੀਅਤਾਂ ਹਨ। ਇਨ੍ਹਾਂ ਨੂੰ ਚਾਹੀਦਾ ਹੈ ਕਿ ਇਹ ਹੁਣ ਆਪੋ-ਆਪ ਕਮਾਂਡ ਛੱਡ ਕੇ ਨੌਜਵਾਨ ਆਗੂਆਂ ਦੇ ਹੱਥ ਵਿਚ ਪੰਜਾਬ ਅਤੇ ਪੰਥ ਦੀ ਵਾਂਗਡੋਰ ਸੰਭਾਉਣ। ਇਨ੍ਹਾਂ ਨੂੰ ਚਾਹੀਦਾ ਹੈ ਕਿ ਇਹ ਆਪ ਨੌਜਵਾਨ ਆਗੂਆਂ ਦੀ ਰਹਿਨੁਮਾਈ ਕਰਨ। ਜੇਕਰ ਪੰਜਾਬ ਵਿਚ ਪੰਥ ਹਿਤੈਸ਼ੀ ਸਰਕਾਰ ਹੋਂਦ ਵਿਚ ਆਉਂਦੀ ਹੈ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਆਪ ਦੀ ਮਾਲਵਾ ’ਚ ਉਮੀਦਵਾਰ ਐਲਾਨਣ ’ਚ ਕਿਉਂ ਦੇਰੀ ਕਰ ਰਹੀ ਹੈ? ਬਾਕੀ ਰਹਿੰਦੀਆਂ 46 ਸੀਟਾਂ ਵਿਚੋਂ 38 ਮਾਲਵਾ ਨਾਲ ਸਬੰਧਿ... ਅਗਲੀ ਖ਼ਬਰ ਸਰਸਵਤੀ ਸਕੂਲ ’ਚ ਬਾਲ ਦਿਵਸ ਮੌਕੇ ਖੇਡ ਮੀਟ ਕਰਵਾਈ
Ad Position 24