ਚੋਣ ਕਮਿਸ਼ਨ ਦੇ ਸਪੱਸ਼ਟੀਕਰਨ ਨਾਲ ਕਾਂਗਰਸ ’ਤੇ ਉੱਠੇ ਸਵਾਲ : ਬਰਾੜ
ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੰਦੀਪ ਸਿੰਘ ਬਰਾੜ ਨੇ ਕਿਹਾ ਕਿ 26 ਸਤੰਬਰ ਨੂੰ ਚੋਣ ਕਮਿਸ਼ਨ ਦੀ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਨਾਲ ਐਸ. ਆਈ.
ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੰਦੀਪ ਸਿੰਘ ਬਰਾੜ ਨੇ ਕਿਹਾ ਕਿ 26 ਸਤੰਬਰ ਨੂੰ ਚੋਣ ਕਮਿਸ਼ਨ ਦੀ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਨਾਲ ਐਸ.ਆਈ.ਆਰ. ਫ਼ਾਰਮ-6 ਅਤੇ ਕਮਿਸ਼ਨ ਦੇ ਅੰਦਰੂਨੀ ਪ੍ਰਸ਼ਾਸਨ ਨਾਲ ਜੁੜੇ ਕਈ ਮਾਮਲਿਆਂ ਬਾਰੇ ਸਥਿਤੀ ਸਪੱਸ਼ਟ ਹੋ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਐਸ.ਆਈ.ਆਰ ਨਾਲ ਸਬੰਧਿਤ ਹੁਕਮ ਅਤੇ ਇਸ ਦੇ ਵੱਖ ਵੱਖ ਪੜਾਵਾਂ ਦੀ ਸਮਾਂ ਸਾਰਣੀ ਕਮਿਸ਼ਨ ਦੀ ਸਰਬਸੰਮਤੀ ਨਾਲ ਮਨਜ਼ੂਰ ਕੀਤੀ ਗਈ ਸੀ। ਸ. ਬਰਾੜ ਨੇ ਕਿਹਾ ਕਿ ਇਸ ਸਪਸ਼ਟੀਕਰਨ ਤੋਂ ਬਾਅਦ ਕਾਂਗਰਸ ਅਤੇ ਇੰਡੀਆ ਗਠਜੋੜ ਨੂੰ ਆਪਣਾ ਸਟੈਂਡ ਲੋਕਾਂ ਦੇ ਸਾਹਮਣੇ ਸਪਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਸਬੰਧਿਤ ਮਾਮਲਿਆਂ ’ਤੇ ਤੱਥਾਂ ਦੀ ਥਾਂ ਸਿਆਸੀ ਬਿਆਨਬਾਜ਼ੀ ਕਾਰਨ ਵੋਟਰਾਂ ਵਿਚ ਬੇਲੋੜਾ ਭੰਬਲਭੂਸਾ ਪੈਦਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕੈਬਿਨੇਟ ਸਕੱਤਰ ਨੂੰ ਭੇਜੇ ਗਏ ਪੱਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਅਨੁਸਾਰ ਇਹ ਕਿਸੇ ਨੀਤੀਗਤ ਫ਼ੈਸਲੇ ਜਾਂ ਆਈ.ਟੀ. ਡਵੀਜ਼ਨ ਨਾਲ ਸਬੰਧਿਤ ਮਾਮਲਾ ਨਹੀਂ ਸੀ, ਸਗੋਂ ਡੈਪੂਟੇਸ਼ਨ ’ਤੇ ਤਾਇਨਾਤ ਇਕ ਅਧਿਕਾਰੀ ਦੇ ਕੰਮਕਾਜ ਨਾਲ ਜੁੜਿਆ ਪ੍ਰਸ਼ਾਸਨਿਕ ਮਾਮਲਾ ਸੀ। ਐਸ.ਆਈ.ਆਰ. ਫਾਰਮ 6 ਬਾਰੇ ਬਰਾੜ ਨੇ ਕਿਹਾ ਕਿ ਐਸ.ਆਈ.ਆਰ. ਦੌਰਾਨ ਵਰਤੀ ਜਾ ਰਹੀ ਫ਼ਾਰਮ-6 ਨਾਲ ਸਬੰਧਿਤ ਘੋਸ਼ਣਾ ਬਾਰੇ ਵੀ ਚੋਣ ਕਮਿਸ਼ਨ ਨੇ ਆਪਣਾ ਪੱਖ ਸਪਸ਼ਟ ਕੀਤਾ ਹੈ। ਚੋਣ ਕਮਿਸ਼ਨ ਦੇ ਅਧਿਕਾਰਤ ਦਸਤਾਵੇਜ਼ਾਂ ਅਨੁਸਾਰ ਐਸ.ਆਈ.ਆਰ ਦੌਰਾਨ ਨਿਰਧਾਰਤ ਘੋਸ਼ਣਾ ਦੇ ਨਾਲ ਫ਼ਾਰਮ-6 ਦੀ ਵਰਤੋਂ ਦੀ ਵਿਵਸਥਾ ਕੀਤੀ ਗਈ ਹੈ। ਬਰਾੜ ਨੇ ਕਿਹਾ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਤੱਥਾਂ ਦੇ ਆਧਾਰ ’ਤੇ ਚਰਚਾ ਕਰਨੀ ਚਾਹੀਦੀ ਹੈ, ਤਾਂ ਜੋ ਵੋਟਰਾਂ ਨੂੰ ਚੋਣ ਪ੍ਰਕਿਰਿਆ ਸਬੰਧੀ ਸਹੀ ਜਾਣਕਾਰੀ ਮਿਲ ਸਕੇ ਅਤੇ ਕਿਸੇ ਵੀ ਤਰ੍ਹਾਂ ਦਾ ਬੇਲੋੜਾ ਭੰਬਲਭੂਸਾ ਨਾ ਬਣੇ।