ਜੈਤੋ-ਬਠਿੰਡਾ ਰੋਡ ’ਚ ਪਏ ਖੱਡੇ ਹਾਦਸਿਆਂ ਨੂੰ ਦੇ ਰਹੇ ਸੱਦਾ ਜੈਤੋ - ਗੋਨਿਆਣਾ ਰੋਡ ਨੂੰ ਚੌੜਾ ਕਰਨ ਦੀ ਮੰਗ
ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਬਠਿੰਡਾ ਰੋਡ ਵਿਚ ਪਏ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਸਰਕਾਰ ਤੇ ਸਬੰਧਿਤ ਵਿਭਾਗ ਇਸ ਵੱਲ ਉਕਾ ਹੀ ਧਿਆਨ ਨਹੀਂ ਦੇ ਰਿਹਾ ਹੈ। ਜਿਸ ਕਰਕੇ ਰਾਹਗੀਰ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ।
ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਬਠਿੰਡਾ ਰੋਡ ਵਿਚ ਪਏ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਸਰਕਾਰ ਤੇ ਸਬੰਧਿਤ ਵਿਭਾਗ ਇਸ ਵੱਲ ਉਕਾ ਹੀ ਧਿਆਨ ਨਹੀਂ ਦੇ ਰਿਹਾ ਹੈ। ਜਿਸ ਕਰਕੇ ਰਾਹਗੀਰ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ। ਲੋਕਾਂ ਨੇ ਦੱਸਿਆ ਕਿ ਜੈਤੋ-ਬਠਿੰਡਾ ਰੋਡ ’ਤੇ ਸਥਿਤ ਅਸ਼ੋਕੀ ਦੇ ਭੱਠੇ ਦੇ ਸਾਹਮਣੇ ਸੜਕ ਤੋਂ ਲੈ ਕੇ ਮਾਰਬਲ ਦੀਆਂ ਦੁਕਾਨਾਂ ਤੱਕ ਸੜਕਾਂ ਵਿਚ ਥਾਂ-ਥਾਂ ’ਤੇ ਖੱਡੇ ਪਏ ਹੋਏ ਹਨ ਜਿਸ ਕਰਕੇ ਰਾਤ ਬਰਾਤੇ ਲੰਘਣ ਵਾਲੇ ਵਾਹਨਾਂ ਨੂੰ ਜਿਥੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਕਈ ਵਾਰ ਸੜਕੀ ਹਾਦਸੇ ਵੀ ਵਾਪਰ ਜਾਂਦੇ ਹਨ। ਇਨ੍ਹਾਂ ਖੱਡਿਆਂ ਦੇ ਵਿਚ ਜਦ ਵਾਹਨ ਵੱਜਦਾ ਹੈ ਤਾਂ ਉਸ ਦਾ ਨੁਕਸਾਨ ਹੋਣਾ ਤਕਰੀਬਨ ਤਹਿ ਹੈ ਜੇਕਰ ਚਾਲਕ ਆਪਣੇ ਵਾਹਨ ਨੂੰ ਖੱਡਿਆਂ ਵਿਚੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਈ ਵਾਰ ਵਾਹਨ ਦਾ ਨੁਕਸਾਨ ਤੇ ਸਵਾਰੀਆਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ। ਇਲਾਕੇ ਦੀਆਂ ਸੜਕਾਂ ਦੇ ਬੁਰੇ ਹਾਲ ਕਾਰਨ ਲੋਕ ਸਰਕਾਰ ਨੂੰ ਕੋਸਦੇ ਰਹਿੰਦੇ ਹਨ ਕਿਉਂਕਿ ਪੰਜਾਬ ਸਰਕਾਰ ਨੂੰ ਵਾਹਨਾਂ ਦਾ ਹਜ਼ਾਰਾਂ ਰੁਪਏ ਟੈਕਸ ਭਰਨ ਉਪਰੰਤ ਵੀ ਸੜਕਾਂ ਦੀ ਹਾਲਤ ਅਤੀ ਨਾਜ਼ਕ ਬਣੀ ਹੋਈ ਹੈ। ਜੈਤੋ ਅਤੇ ਚੰਦਭਾਨ ਦੇ ਲੋਕਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਜੈਤੋ-ਬਠਿੰਡਾ ਰੋਡ ’ਤੇ ਕੁਝ ਕਿਲੋਮੀਟਰ ਦਾ ਹਿੱਸਾ ਬਣਾਇਆ ਗਿਆ ਸੀ, ਦੀ ਕਈ ਵਾਰ ਮੁਰੰਮਤ ਹੋਣ ਉਪਰੰਤ ਵੀ ਟੁੱਟਣੋਂ ਨਹੀਂ ਹੱਟੀ ਹੈ ਤੇ ਅੱਜ ਵੀ ਉਕਤ ਸੜਕ ਵਿਚ ਖੱਡਿਆਂ ਨੇ ਆਪਣੀ ਥਾਂ ਬਣਾ ਲਈ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਸੜਕਾਂ ਬਣਾਉਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਸੜਕਾਂ ਬਣਦੀਆਂ ਮਗਰੋਂ ਹਨ ਤੇ ਪਹਿਲਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਲਾਕ ਨਿਵਾਸੀਆਂ ਨੇ ਪੰਜਾਬ ਸਰਕਾਰ ਤੇ ਵਿਜੀਲੈਂਸ ਤੋਂ ਮੰਗ ਕੀਤੀ ਹੈ ਕਿ ਜੈਤੋ-ਬਠਿੰਡਾ ਰੋਡ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਕਿ ਠੇਕੇਦਾਰ ਵਲੋਂ ਕੀਤੀ ਗਈ ਲਾ ਹਪ੍ਰਵਾਹੀ ਲੋਕਾਂ ਦੇ ਸਾਹਮਣੇ ਆ ਸਕੇ। ਪਿੰਡ ਚੰਦਭਾਨ ਤੋਂ ਗੋਨਿਆਣਾ ਤੱਕ ਦੀ ਸੜਕ ਦੀ ਵੀ ਸਾਰ ਲੈਣ ਦੀ ਜ਼ਰੂਰਤ ਹੈ ਕਿਉਂਕਿ ਇਸ ਸੜਕ ਵਿਚ ਵੀ ਵੱਡੇ ਖੱਡੇ ਬਣੇ ਹਨ ਤੇ ਸੜਕ ਚੌੜੀ ਘੱਟ ਹੋਣ ਕਰਕੇ ਰਾਹਗੀਰਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਜੈਤੋ-ਗੋਨਿਆਣਾ ਰੋਡ ਨੂੰ ਚੌੜਾ ਕੀਤੇ ਜਾਣ ਦੀ ਲੋੜ ਹੈ।