29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕੋਆਪ੍ਰੇਟਿਵ ਬੈਂਕ ਫ਼ਰੀਦਕੋਟ ਵਲੋਂ ਲਗਾਏ ਕੈਂਪ ’ਚ ਲੋਕਾਂ ਨੂੰ ਸਾਈਬਰ ਕ੍ਰਾਈਮ ਸੰਬੰਧੀ ਜਾਗਰੂਕ ਕੀਤਾ

ਸਾਦਿਕ, 29 ਸਤੰਬਰ (ਆਰ. ਐਸ.

Ad Position 21
No active advertisement
? 30-09-2026
ਸਾਦਿਕ, 29 ਸਤੰਬਰ (ਆਰ.ਐਸ.ਧੁੰਨਾ)-ਕੋਆਪ੍ਰੇਟਿਵ ਬੈਂਕ ਫ਼ਰੀਦਕੋਟ ਵਲੋਂ ਨਾਬਾਰਡ ਦੇ ਸਹਿਯੋਗ ਨਾਲ ਪੰਚਾਇਤ ਘਰ ਸਾਦਿਕ ਵਿਖੇ ਵਿੱਤੀ ਅਤੇ ਡਿਜੀਟਲ ਸਾਖਰਤਾ ਕੈਂਪ ਲਗਾਇਆ ਗਿਆ। ਜਿਸ ਵਿਚ ਬਿੰਨੀ ਕਟਾਰੀਆ ਬਰਾਂਚ ਮੈਨੇਜਰ ਫ਼ਰੀਦਕੋਟ ਅਤੇ ਹਰਪ੍ਰੀਤ ਸਿੰਘ ਬਰਾੜ ਬਰਾਂਚ ਮੈਨੇਜਰ ਸਾਦਿਕ ਨੇ ਲੋਕਾਂ ਨੂੰ ਸਾਈਬਰ ਕ੍ਰਾਈਮ ਤੋਂ ਬਚਣ ਲਈ ਜਾਗਰੂਕ ਕਰਦਿਆਂ ਕਿਹਾ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਵਨ ਟਾਈਮ ਪਾਸਵਰਡ ਸਾਂਝਾ ਨਾ ਕਰੋ ਅਤੇ ਫ਼ਿਰ ਵੀ ਜੇਕਰ ਕੋਈ ਧੋਖਾਧੜੀ ਹੋ ਜਾਵੇ ਤਾਂ ਉਸਦੀ ਜਾਣਕਾਰੀ ਤੁਰੰਤ ਸਾਈਬਰ ਕ੍ਰਾਈਮ ਨੰਬਰ 1930 ’ਤੇ ਦਿਓ। ਉਨ੍ਹਾਂ ਔਰਤਾਂ ਨੂੰ ਸਵੈ ਰੁਜ਼ਗਾਰ ਲਈ ਦਿੱਤੇ ਜਾਣ ਵਾਲੇ ਕਰਜ਼ਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਸਰਪੰਚ ਦੀਸ਼ਾ ਸਿੰਘ, ਜਗਜੀਤ ਸਿੰਘ, ਬਲੌਰ ਸਿੰਘ, ਮਲੂਕ ਸਿੰਘ, ਜਗਤਾਰ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਲਈ ਜਾਗਰੂਕਤਾ ਵੈਨ ਐਸ.ਡੀ.ਐਮ. ਨੇ ਕੀਤੀ ਰਵਾਨਾ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਮੁੜ ਹੜਤਾਲ ਕੀਤੀ ਸ਼ੁਰੂ
Ad Position 24