22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੇਵਾ ਕੇਂਦਰ ਮਹਿਰਾਜ ’ਚ ਕਾਗ਼ਜ਼ ਖ਼ਤਮ, ਦੋ ਦਿਨਾਂ ਤੋਂ ਲੋਕ ਹੋ ਰਹੇ ਖੱਜਲ-ਖੁਆਰ

ਮਹਿਰਾਜ , 21 ਸਤੰਬਰ ( ਸੁਖਪਾਲ ਮਹਿਰਾਜ ): ਸਥਾਨਕ ਸੇਵਾ ਕੇਂਦਰ ਮਹਿਰਾਜ ਵਿਖੇ ਪਿਛਲੇ ਦੋ ਦਿਨਾਂ ਤੋਂ ਕਾਗ਼ਜ਼ ਖ਼ਤਮ ਹੋਣ ਕਾਰਨ ਵੱਖ - ਵੱਖ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਾਗ਼ਜ਼ ਉਪਲਬਧ ਨਾ ਹੋਣ ਕਾਰਨ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 22-09-2026
ਮਹਿਰਾਜ , 21 ਸਤੰਬਰ ( ਸੁਖਪਾਲ ਮਹਿਰਾਜ ): ਸਥਾਨਕ ਸੇਵਾ ਕੇਂਦਰ ਮਹਿਰਾਜ ਵਿਖੇ ਪਿਛਲੇ ਦੋ ਦਿਨਾਂ ਤੋਂ ਕਾਗ਼ਜ਼ ਖ਼ਤਮ ਹੋਣ ਕਾਰਨ ਵੱਖ - ਵੱਖ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕਾਗ਼ਜ਼ ਉਪਲਬਧ ਨਾ ਹੋਣ ਕਾਰਨ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ । ਲੋਕਾਂ ਨੇ ਦੱਸਿਆ ਕਿ ਉਹ ਦੂਰ - ਦੁਰਾਡੇ ਤੋਂ ਸੇਵਾ ਕੇਂਦਰ ਵਿਖੇ ਸਰਕਾਰੀ ਸੇਵਾਵਾਂ ਲੈਣ ਲਈ ਪਹੁੰਚਦੇ ਹਨ , ਪਰ ਕਾਗ਼ਜ਼ ਨਾ ਹੋਣ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖ਼ਰਚ ਹੋ ਰਹੇ ਹਨ । ਉਨ੍ਹਾਂ ਮੰਗ ਕੀਤੀ ਕਿ ਸੇਵਾ ਕੇਂਦਰ ਵਿਚ ਲੋੜੀਂਦਾ ਕਾਗ਼ਜ਼ੀ ਸਮਾਨ ਤੁਰੰਤ ਮੁਹੱਈਆ ਕਰਵਾਇਆ ਜਾਵੇ , ਤਾਂ ਜੋ ਲੋਕਾਂ ਨੂੰ ਵਾਰ - ਵਾਰ ਖੱਜਲ - ਖੁਆਰ ਨਾ ਹੋਣਾ ਪਵੇ । ਇਸ ਸੰਬੰਧੀ ਡੀ . ਐੱਮ . ਨਾਲ ਸੰਪਰਕ ਕਰਨ ’ ਤੇ ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਕਾਗ਼ਜ਼ਾਂ ਦੀਆਂ ਰਿੰਮਾਂ ਪਿੱਛੋਂ ਨਹੀਂ ਆ ਰਹੀਆਂ , ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ । ਉਨ੍ਹਾਂ ਕਿਹਾ ਕਿ ਰਿੰਮਾਂ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਅੱਜ ਜਾਂ ਭਲਕੇ ਕਾਗ਼ਜ਼ ਆਉਂਦੇ ਹੀ ਸੇਵਾ ਕੇਂਦਰਾਂ ਨੂੰ ਤੁਰੰਤ ਭੇਜ ਦਿੱਤੇ ਜਾਣਗੇ ।
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਜ਼ਿਲ੍ਹੇ ’ਚ 23 ਸਤੰਬਰ ਨੂੰ ਰਹੇਗੀ ਛੁੱਟੀ ਅਗਲੀ ਖ਼ਬਰ ਨਗਰ ਨਿਗਮ ਦੇ ਆਊਟਸੋਰਸ ਕਾਮਿਆਂ ਨੂੰ ਇਨਸੋਰਸ ਕਰਨ ਦੇ ਲਿਖਤੀ ਭਰੋਸੇ ਬਾਅਦ ਹੜਤਾਲ ਖ਼ਤਮ
Ad Position 24