ਵਿਜ਼ਡਮ ਵਰਲਡ ਸਕੂਲ ਦੇ ਵਿਦਿਆਰਥੀ ਆਰਵ ਖੇੜਾ ਨੇ 3 ਸੋਨ ਤਗ਼ਮੇ ਜਿੱਤੇ
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-ਵਿਜ਼ਡਮ ਵਰਲਡ ਸਕੂਲ ਥਾਂਦੇਵਾਲਾ ਦੇ 11ਵੀਂ ਕਲਾਸ ਦੇ ਵਿਦਿਆਰਥੀ ਆਰਵ ਖੇੜਾ ਨੇ ਬਾਦਲ ਸਟੇਡੀਅਮ ਵਿਖੇ ਕਰਵਾਏ ਗਏ ਰੀਜਨਲ ਐਥਲੈਟਿਕਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟ੍ਰਿਪਲ ਜੰਪ, ਲੌਂਗ ਜੰਪ ਅਤੇ 4 ਗੁਣਾਂ 100 ਮੀਟਰ ਰਿਲੇਅ ਦੌੜ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਤਿੰਨ ਸੋਨ ਤਗ਼ਮੇ ਪ੍ਰਾਪਤ ਕੀਤੇ। ਇਸ ਕਾਮਯਾਬੀ ਨਾਲ ਆਰਵ ਖੇੜਾ ਨੇ ਨਾ ਸਿਰਫ਼ ਸਕੂਲ, ਸਗੋਂ ਆਪਣੇ ਮਾਪਿਆਂ ਤੇ ਸਮੁੱਚੇ ਇਲਾਕੇ ਦਾ ਨਾਂਅ ਵੀ ਉਚਾ ਕੀਤਾ।
ਵਿਦਿਆਰਥੀ ਆਰਵ ਖੇੜਾ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਦਲਜੀਤ ਸਿੰਘ, ਨਾਲ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰ। ਅਜੀਤ ਤਸਵੀਰ
06-08-2026