ਅੱਜ ਭੋਗ ’ਤੇ ਵਿਸ਼ੇਸ਼- ਸੋਹਣ ਸਿੰਘ ਸੰਧੂ ਬਰੀਵਾਲਾ
ਸ੍ਰੀ ਮੁਕਤਸਰ ਸਾਹਿਬ-ਸੋਹਣ ਸਿੰਘ ਸੰਧੂ ਦਾ ਜਨਮ ਪਿਤਾ ਚੰਦ ਸਿੰਘ ਸੰਧੂ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 5 ਅਕਤੂਬਰ 1954 ਨੂੰ ਪਿੰਡ ਬਰੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਆਪ ਨੇ ਦਸਵੀਂ ਤੱਕ ਪੜ੍ਹਾਈ ਕੀਤੀ।
ਖ
ਖਿਉਵਾਲੀ ਓਵਰਬਰਿਜ ਤੇ ਡੀਵਾਈਡਰ ਨਾਲ ਟਕਰਾਈ ਕਾਰ ਦਾ ਦ੍ਰਿਸ਼। ਤਸਵੀਰ ਵਿਰਕ ਲੰਬੀ
06-08-2026
ਸ੍ਰੀ ਮੁਕਤਸਰ ਸਾਹਿਬ-ਸੋਹਣ ਸਿੰਘ ਸੰਧੂ ਦਾ ਜਨਮ ਪਿਤਾ ਚੰਦ ਸਿੰਘ ਸੰਧੂ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 5 ਅਕਤੂਬਰ 1954 ਨੂੰ ਪਿੰਡ ਬਰੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਆਪ ਨੇ ਦਸਵੀਂ ਤੱਕ ਪੜ੍ਹਾਈ ਕੀਤੀ। ਆਪ ਦਾ ਵਿਆਹ 1978 ਵਿਚ ਬਲਵਿੰਦਰ ਕੌਰ ਪੁੱਤਰੀ ਚੰਦ ਸਿੰਘ ਵਾਸੀ ਪਿੰਡ ਵਾੜਾ ਦਰਾਕਾ ਜ਼ਿਲ੍ਹਾ ਫ਼ਰੀਦਕੋਟ ਨਾਲ ਹੋਇਆ। ਆਪ ਨੇ ਪਿਤਾ ਪੁਰਖੀ ਖੇਤੀਬਾੜੀ ਦੇ ਕਿੱਤੇ ਨੂੰ ਅਪਨਾਇਆ ਅਤੇ ਸਖ਼ਤ ਮਿਹਨਤ ਕੀਤੀ। ਆਪ ਨਰਮ ਸੁਭਾਅ ਦੇ ਮਿਲਣਸਾਰ ਤੇ ਨੇਕ ਇਨਸਾਨ ਸਨ। ਆਪ ਸਮਾਜ ਸੇਵਾ ਦੇ ਕੰਮਾਂ ਲਈ ਵੀ ਤੱਤਪਰ ਰਹਿੰਦੇ ਸਨ। ਉਨ੍ਹਾਂ ਪਰਿਵਾਰ ਦੀ ਤਰੱਕੀ ਲਈ ਵੱਡਮੁੱਲਾ ਯੋਗਦਾਨ ਪਾਇਆ ਅਤੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ। ਆਪ ਦੇ ਵੱਡੇ ਸਪੁੱਤਰ ਜਸਪਾਲ ਸਿੰਘ ਸੰਧੂ ਖੇਤੀਬਾੜੀ ਸਹਿਕਾਰੀ ਬੈਂਕ ਫ਼ਰੀਦਕੋਟ ਵਿਖੇ ਅਤੇ ਦੂਜੇ ਸਪੁੱਤਰ ਸੁਖਵਿੰਦਰ ਸਿੰਘ ਸੰਧੂ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਵਿਖੇ ਸੇਵਾਵਾਂ ਨਿਭਾ ਰਹੇ ਹਨ। ਜਦਕਿ ਪੋਤਰਾ ਤੇਜਿੰਦਰ ਸਿੰਘ ਸੰਧੂ (ਨਿੱਜੀ ਸਹਾਇਕ ਭਾਈ ਰਾਹੁਲ ਸਿੱਧੂ) ਕੈਨੇਡਾ ਵਿਖੇ ਸੈਟਲ ਹੈ, ਜਦਕਿ ਦੂਜਾ ਪੋਤਰਾ ਖੁਸ਼ਪਿੰਦਰ ਸਿੰਘ ਸੰਧੂ ਦਸਵੀਂ ਅਤੇ ਪੋਤਰੀ ਚੌਥੀ ਕਲਾਸ ਵਿਚ ਪੜ੍ਹਾ ਈ ਕਰ ਰਹੀ ਹੈ। ਪਿਛਲੇ ਦਿਨੀਂ 28 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ ਸੋਹਣ ਸਿੰਘ ਸੰਧੂ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 6 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਪਿੰਡ ਬਰੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। - ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ