05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੇਵਾ ਮੁਕਤ ਅਧਿਆਪਕ ਬਰਨੇਕ ਸਿੰਘ ਨੇ ਹੋਸਟਲ ਲਈ ਗੱਦੇ ਦਿੱਤੇ

ਰੁਪਾਣਾ, 5 ਅਗਸਤ (ਜਗਜੀਤ ਸਿੰਘ)-ਪੀ. ਐੱਮ.

Ad Position 21
No active advertisement
ਅਜੀਤ ਡੈਸਕ 06-08-2026
ਰੁਪਾਣਾ, 5 ਅਗਸਤ (ਜਗਜੀਤ ਸਿੰਘ)-ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੁਪਾਣਾ ਦੇ ਅੰਦਰ ਚੱਲ ਰਹੇ ਹੋਸਟਲ ਵਿਚ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸਕੂਲ ਇੰਚਾਰਜ ਮਨੋਜ ਕੁਮਾਰ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਮੋਂਗਾ ਅਤੇ ਹੋਸਟਲ ਇੰਚਾਰਜ ਸੁਮਨਪ੍ਰੀਤ ਕੌਰ ਬਰਾੜ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੇਵਾ ਮੁਕਤ ਅਧਿਆਪਕ ਬਰਨੇਕ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਹੋਸਟਲ ਸਟਾਫ਼ ਤੇ ਬੱਚਿਆਂ ਦੀ ਮੰਗ ’ਤੇ 11 ਗੱਦੇ ਦਿੱਤੇ ਅਤੇ ਹੋਸਟਲ ਵਿਦਿਆਰਥਣਾਂ ਨੂੰ ਬਰਫ਼ੀ ਤੇ ਲੱਡੂ ਵੰਡੇ। ਮੁੱਖ ਮਹਿਮਾਨਾਂ ਵਲੋਂ ਮਾ. ਬਰਨੇਕ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਬਰਨੇਕ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਕੂਲ ਇੰਚਾਰਜ ਮਨੋਜ ਕੁਮਾਰ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕ. ਗੁਰਮੁੱਖ ਸਿੰਘ, ਡਾ. ਲਾਲ ਚੰਦ, ਉਪਕਾਰ ਸਿੰਘ, ਨਵਦੀਪ ਸਿੰਘ ਦਿਉਲ, ਵਾਰਡਨ ਪਰਮਜੀਤ ਕੌਰ, ਵਾਰਡਨ ਕਿਰਨਜੀਤ ਕੌਰ ਅਤੇ ਹੋਸਟਲ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਨੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਡੱਬਵਾਲੀ ਤੋਂ ਲੰਬੀ ਜਾ ਰਹੀ ਕਾਰ ਓਵਰਬਰਿਜ ਨਾਲ ਟਕਰਾਈ, ਇਕ ਨੌਜਵਾਨ ਦੀ ਮੌਤ
Ad Position 24
No active advertisement