03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 30-07-2026

ਜੈਤੋ, 29 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-70ਵੀਆਂ ਪੰਜਾਬ ਸਕੂਲ ਖ਼ੇਡਾਂ ਦੇ ਜ਼ੋਨਲ ਪੱਧਰ ਦੇ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀਆਂ ਖਿਡਾਰਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਗੋਲਡ ਅਤੇ 4 ਸਿਲਵਰ ਮੈਡਲ ਆਪਣੇ ਨਾਮ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਪੀ.ਐਮ. ਸ੍ਰੀ ਫ਼ਰੀਡਮ ਫਾਈਟਰ ਮਾਸਟਰ ਕਰਤਾ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੜਕੀਆਂ ਦੇ ਦੋ ਰੋਜ਼ਾ ਜ਼ੋਨਲ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਦੀ ਸ਼ੁਰੂਆਤ ਸਕੂਲ ਦੀ ਇੰਚਾਰਜ ਪ੍ਰਿੰਸੀਪਲ ਮਿਲਣਦੀਪ ਕੌਰ ਨੇ ਖਿਡਾਰਣਾਂ ਨੂੰ ਅਸ਼ੀਰਵਾਦ ਦੇ ਕੇ ਕਰਵਾਈ। ਉਨ੍ਹਾਂ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਖਿਡਾਰਣਾਂ, ਕੋਚਾਂ ਅਤੇ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਖ਼ੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਸਵੈ-ਨਿਰਭਰਤਾ, ਆਪਸੀ ਭਾਈਚਾਰੇ ਅਤੇ ਸਮਾਜਿਕ ਸਾਂਝ ਦੀ ਭਾਵਨਾ ਪੈਦਾ ਕਰਦੀਆਂ ਹਨ। ਇਸ ਮੌਕੇ ਜ਼ੋਨ ਖ਼ੇਡਾਂ ਦੇ ਚੇਅਰਮੈਨ ਇਕਬਾਲ ਸਿੰਘ, ਪ੍ਰਿੰਸੀਪਲ ਚੰਦ ਭਾਨ, ਜ਼ੋਨਲ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਜ਼ੋਨਲ ਸਕੱਤਰ ਮਨਜੀਤ ਸਿੰਘ, ਲੈਕਚਰਾਰ ਅੰਜੂ ਬਾਲਾ ਅਤੇ ਅਮਨਦੀਪ ਕੌਰ ਸਮੇਤ ਕਈ ਅਧਿਆਪਕ ਅਤੇ ਅਧਿਕਾਰੀ ਮੌਜੂਦ ਸਨ। ਜਗਜੀਤ ਸਿੰਘ ਡੀ.ਪੀ.ਈ., ਟੀਨੂ ਗੋਇਲ ਮੈਥ ਮਾਸਟਰ ਅਤੇ ਦਿਲਜੀਤ ਕੌਰ ਐਸ.ਐਸ. ਮਿਸਟੈ੍ਰੱਸ ਨੇ ਦੱਸਿਆ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀਆਂ ਖਿਡਾਰਣਾਂ ਨੇ ਖੋ-ਖੋ ਅੰਡਰ-14, 17 ਅਤੇ 19, ਵਾਲੀਬਾਲ ਅੰਡਰ-14, 17 ਅਤੇ 19, ਸ਼ਤਰੰਜ ਅੰਡਰ-17 ਅਤੇ 19 ਅਤੇ ਹੈਂਡਬਾਲ ਅੰਡਰ-17 ਵਿਚ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਬੈਡਮਿੰਟਨ ਅੰਡਰ-19, ਕਬੱਡੀ ਨੈਸ਼ਨਲ ਸਟਾਈਲ ਅੰਡਰ-17 ਅਤੇ ਹੈਂਡਬਾਲ ਅੰਡਰ-14 ਵਿਚ ਖਿਡਾਰਣਾਂ ਨੇ ਸਿਲਵਰ ਮੈਡਲ ਹਾਸਿਲ ਕਰਕੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਫ਼ਲਤਾ ਦਾ ਸਿਹਰਾ ਕੋਚਿੰਗ ਸਟਾਫ਼ ਅੰਮ੍ਰਿਤਪਾਲ ਸਿੰਘ ਡੀ.ਪੀ.ਈ. ਰੋਮਾਣਾ, ਜਗਮੋਹਣ ਸਿੰਘ ਡੀ.ਪੀ.ਈ. ਚੈਨਾ, ਸੁਖਜੀਤ ਸਿੰਘ ਸੁੱਖੀ ਡੀਪੀਈ ਸਰਸਵਤੀ ਸਕੂਲ ਜੈਤੋ, ਵੀਰਪਾਲ ਕੌਰ ਪੀ.ਟੀ.ਆਈ., ਬੇਅੰਤ ਕੌਰ ਡੀ.ਪੀ.ਈ., ਜਸਵੀਰ ਸਿੰਘ ਡੀ.ਪੀ.ਈ. ਸਿਲਵਰ ਓਕ ਸਕੂਲ, ਪਰਮਾਨੰਦ ਡੀ.ਏ.ਵੀ. ਸਕੂਲ, ਸਾਗਰ ਸੇਠੀ, ਚੰਦਰਪਾਲ ਜੋਸ਼ੀ ਅਤੇ ਭੁਪਿੰਦਰ ਦੁੱਗਲ, ਸੁਨੀਲ ਕੁਮਾਰ ਸਮੇਤ ਸਮੂਹ ਸਹਿਯੋਗੀ ਸਟਾਫ਼ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਅਤੇ ਮਾਰਗਦਰਸ਼ਨ ਸਦਕਾ ਖਿਡਾਰਣਾਂ ਨੇ ਇਹ ਸ਼ਾਨਦਾਰ ਉਪਲਬਧੀ ਹਾਸਿਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਫ਼ਰਜ਼ੀ ਦਸਤਾਵੇਜ਼ਾਂ ’ਤੇ ਮੈਡੀਕਲ ਕਲੇਮ ਲੈਣ ਦੀ ਕੋਸ਼ਿਸ਼ ’ਚ ਏਜੰਟ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਵਕੀਲਾਂ ਦਾ ਮੁੱਦਾ ਪਾਰਲੀਮੈਂਟ ’ਚ ਚੁੱਕਾਂਗੇ : ਚਰਨਜੀਤ ਸਿੰਘ ਚੰਨੀ ਵਕੀਲਾਂ ਦੇ ਧਰਨੇ ’ਚ ਪੁੱਜੇ ਕਾਂਗਰਸੀ ਆਗੂ
Ad Position 24
No active advertisement