03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਫ਼ਰਜ਼ੀ ਦਸਤਾਵੇਜ਼ਾਂ ’ਤੇ ਮੈਡੀਕਲ ਕਲੇਮ ਲੈਣ ਦੀ ਕੋਸ਼ਿਸ਼ ’ਚ ਏਜੰਟ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 30-07-2026
ਫ਼ਰੀਦਕੋਟ, 29 ਜੁਲਾਈ (ਸਰਬਜੀਤ ਸਿੰਘ)-ਸਥਾਨਕ ਭਾਨ ਸਿੰਘ ਕਾਲੋਨੀ ਵਸਨੀਕ ਇਕ ਪਰਿਵਾਰ ਵਲੋਂ ਬਜ਼ੁਰਗ ਔਰਤ ਦੀ ਕੁਦਰਤੀ ਮੌਤ ਨੂੰ ਹਾਦਸਾ ਦੱਸ ਕੇ 50 ਲੱਖ ਦਾ ਮੈਡੀਕਲ ਕਲੇਮ ਲੈਣ ਦਾ ਇਲਜ਼ਾਮ ਲਾਉਂਦੇ ਹੋਏ ਇਕ ਨਿੱਜੀ ਬੀਮਾ ਕੰਪਨੀ ਵਲੋਂ ਏਜੰਟ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵਲੋਂ ਤਿੰਨਾਂ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਅਸ਼ਵਨੀ ਕੁਮਾਰ ਵਾਈਸ ਪ੍ਰਧਾਨ ਤੇ ਚੀਫ਼ ਵਿਜੀਲੈਂਸ ਅਧਿਕਾਰੀ ਪੰਜਾਬ, ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਵਲੋਂ ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ ਕਿ ਬਲਵੀਰ ਸਿੰਘ ਰਿਜ਼ਨਲ ਵਿਜੀਲੈਂਸ ਅਫ਼ਸਰ ਸਟਾਰ ਹੈਲਥ ਅਲਾਈਡ ਇੰਸ਼ੋਰੈਂਸ ਕੰਪਨੀ ਲੁਧਿਆਣਾ ਵਲੋਂ ਆਪਣੇ ਤੌਰ ’ਤੇ ਕੀਤੀ ਗਈ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਕੰਪਨੀ ਦੇ ਬੀਮਾ ਏਜੰਟ ਰਮੇਸ਼ ਲਾਲ ਪੁੱਤਰ ਸੋਹਨ ਲਾਲ ਵਾਸੀ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਲਖਵਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਤੇ ਤਰਸੇਮ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਫ਼ਰੀਦਕੋਟ ਨੇ ਗਿਰੋਹ ਬਣਾਇਆ ਹੋਇਆ ਹੈ ਤੇ ਇਹ ਕੁਦਰਤੀ ਹੋਈਆਂ ਮੌਤਾਂ ਨੂੰ ਹਾਦਸਾ ਗ੍ਰਸਤ ਮੌਤਾਂ ਵਿਚ ਬਦਲ ਕੇ ਬੀਮਾ ਹਾਸਿਲ ਕਰਦੇ ਹਨ, ਜੋ ਕਿ ਤਰਸੇਮ ਕੌਰ ਉਕਤ ਮਾਇਆ ਰਾਣੀ ਦੀ ਰਿਸ਼ਤੇਦਾਰ ਸੀ, ਮਾਇਆ ਰਾਣੀ ਉਕਤ ਦੀ ਘਰ ਵਿਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਜਿਸ ਨੂੰ ਵੀ ਉਕਤਾਨ ਸਾਰਿਆਂ ਨੇ ਰਲ ਕੇ ਕਥਿਤ ਤੌਰ ’ਤੇ ਐਕਸੀਡੈਂਟ ਦਾ ਨਾਮ ਦੇ ਕੇ ਅਤੇ ਮੈਡੀਕਲ ਦੇ 6 ਫ਼ਰਜ਼ੀ ਸਰਟੀਫਿਕੇਟ ਪੇਸ਼ ਕਰਕੇ ਉਸ ਦੇ ਬੀਮੇ ਦੇ 50 ਲੱਖ ਰੁਪਏ ਦੇ ਕਲੇਮ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਬੀਮਾ ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਬੀ.ਐਨ.ਐਸ. ਦੀਆਂ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਸਿਟੀ-2, ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਦਿਕ ਦੇ ਸੁਵਿਧਾ ਕੇਂਦਰ ’ਚ ਹੋ ਰਹੀ ਲੋਕਾਂ ਦੀ ਖੱਜਲ ਖੁਆਰੀ, ਦੋ ਕਾਊਂਟਰ ਹੋਣ ਦੇ ਬਾਵਜੂਦ ਇਕ ਕਾਊਂਟਰ ’ਤੇ ਕੀਤਾ ਜਾਂ... ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement