03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਵਕੀਲਾਂ ਦਾ ਮੁੱਦਾ ਪਾਰਲੀਮੈਂਟ ’ਚ ਚੁੱਕਾਂਗੇ : ਚਰਨਜੀਤ ਸਿੰਘ ਚੰਨੀ ਵਕੀਲਾਂ ਦੇ ਧਰਨੇ ’ਚ ਪੁੱਜੇ ਕਾਂਗਰਸੀ ਆਗੂ

Ad Position 21
No active advertisement
ਅਜੀਤ ਡੈਸਕ 30-07-2026

ਫ਼ਰੀਦਕੋਟ, 29 ਜੁਲਾਈ (ਜਸਵੰਤ ਸਿੰਘ ਪੁਰਬਾ)-ਐਲ.ਏ.ਡੀ.ਸੀ. ਪਾਲਿਸੀ ਦੇ ਖ਼ਿਲਾਫ਼ ਚੱਲ ਰਹੇ ਵਕੀਲਾਂ ਦੇ ਧਰਨੇ ਵਿਚ ਅੱਜ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਦੇ ਸਾਂਸਦ ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਨ ਆਸ਼ੂ, ਗੁਰਜੀਤ ਰਾਣਾ, ਸੁਖਜਿੰਦਰ ਰੰਧਾਵਾ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਵੀ ਸ਼ਾਮਿਲ ਰਹੇ। ਚਰਨਜੀਤ ਚੰਨੀ ਵਲੋਂ ਵਕੀਲਾਂ ਨੂੂੰ ਉਨ੍ਹਾਂ ਦੇ ਧਰਨੇ ’ਚ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ। ਸ: ਚੰਨੀ ਨੇ ਕਿਹਾ ਕਿ ਭਾਵੇਂ ਕੇ ਸੁਪਰੀਮ ਕੋਰਟ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਲਿਆਂਦੀ, ਪਰ ਇਸ ਦਾ ਨਾ ਤਾਂ ਵਕੀਲਾਂ ਨੂੰ ਕੋਈ ਲਾਭ ਹੈ, ਨਾ ਸੁਸਾਇਟੀ ਨੂੰ ਇਸ ਦਾ ਕੋਈ ਲਾਭ ਹੈ। ਉਲਟਾ ਇਸ ਪਾਲਿਸੀ ਨਾਲ ਕ੍ਰਾਈਮ ਕਰਨ ਵਾਲਿਆਂ ਨੂੰ ਹੋਰ ਖੁੱਲ੍ਹ ਮਿਲੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸੰਸਦ ਅੰਦਰ ਵਕੀਲਾਂ ਦੇ ਮੁੱਦੇ ਨੂੰ ਉਠਾਉਣਗੇ ਤਾਂ ਜੋ ਇਸ ਪਾਲਿਸੀ ਨੂੰ ਸਰਕਾਰ ਰਾਹੀਂ ਰੱਦ ਕਰਵਾਇਆ ਜਾ ਸਕੇ। ਇਸ ਮੌਕੇ ਐਡਵੋਕੇਟ ਪਰਮਪ੍ਰੀਤ ਸਿੰਘ ਬਰਾੜ ਝੱਖੜਵਾਲਾ, ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ, ਵਿਪਨ ਤਾਇਲ, ਸਿਮਰ ਵਿਜੇ ਸਿੰਘ, ਸਰਨਾਮ ਸਿੰਘ ਸੰਧੂ, ਨਵਜੋਤ ਸਿੰਘ ਵਹੈਣੀਵਾਲ, ਪਿ੍ਰਤਪਾਲ ਸਿੰਘ ਸੁਖੀਜਾ ਨੋਟਰੀ, ਜਸਕੀਰਤ ਸਿੰਘ ਬਾਵਾ ਅਤੇ ਅਵੀਨਾਸ਼ ਕੌਰ ਆਦਿ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ 30-07-2026
Ad Position 24
No active advertisement