29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਾਬਕਾ ਕੌਂਸਲਰ ਨੇ ਆਤਮ ਹੱਤਿਆ ਕਰਨ ਦਾ ਕੀਤਾ ਐਲਾਨ

ਰਾਜਪੁਰਾ, 29 ਨਵੰਬਰ (ਰਣਜੀਤ ਸਿੰਘ)-ਇਥੋਂ ਦੇ ਸਾਬਕਾ ਕੌਸਲਰ ਨੇ ਸ਼ਹਿਰ ਵਿਚ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵਿਧਾਇਕ ਦੀ ਕੋਠੀ ਮੂਹਰੇ ਆਤਮ ਹੱਤਿਆ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਮੇ ਕਾਰਨ ਸ਼ਹਿਰ ਦਾ ਸਿਆਸੀ ਮਾਹੋਲ ਕਾਫੀ ਜ਼ਿਆਦਾ ਗਰਮਾ ਗਿਆ ਹੈ ਅਤੇ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

Ad Position 21
No active advertisement
ਪਵਨ ਮੁਖੀਜਾ 30-11-2026
ਰਾਜਪੁਰਾ, 29 ਨਵੰਬਰ (ਰਣਜੀਤ ਸਿੰਘ)-ਇਥੋਂ ਦੇ ਸਾਬਕਾ ਕੌਸਲਰ ਨੇ ਸ਼ਹਿਰ ਵਿਚ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵਿਧਾਇਕ ਦੀ ਕੋਠੀ ਮੂਹਰੇ ਆਤਮ ਹੱਤਿਆ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਮੇ ਕਾਰਨ ਸ਼ਹਿਰ ਦਾ ਸਿਆਸੀ ਮਾਹੋਲ ਕਾਫੀ ਜ਼ਿਆਦਾ ਗਰਮਾ ਗਿਆ ਹੈ ਅਤੇ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਸੰਬੰਧੀ ਸਾਬਕਾ ਵਿਧਾਇਕ ਪਵਨ ਮੁਖੀਜਾ ਨੇ ਦੱਸਿਆ ਕਿ ਸ਼ਹਿਰ ਵਿਚ ਬਹਾਵਲਪੁਰ ਭਵਨ ਦੇ ਨੇੜੇ ਬਹੁ ਕੀਮਤੀ ਜ਼ਮੀਨ ’ਤੇ ਕਿਸੇ ਵਿਅਕਤੀ ਨੇ ਖੋਖਾ ਰੱਖ ਲਿਆ ਹੈ, ਜਿਸ ’ਤੇ ਪਵਨ ਮੁਖੀਜਾ ਨੇ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਸ਼ਹਿਰ ਵਿਚ ਨਾਜਾਇਜ਼ ਤੌਰ ’ਤੇ ਰੱਖਿਆ ਗਿਆ ਖੋਖਾ ਨਾ ਚੁੱਕਿਆ ਗਿਆ ਤਾਂ ਉਹ ਤੂਰ ਬਨਜਾਰੇ ਦੇ ਗੁਲਜਾਰ ਸਿੰਘ ਵਰਗਾ ਸਟੈਪ ਚੁੱਕ ਸਕਦੇ ਹਨ। ਸ਼ਾਇਦ ਪ੍ਰੁਸ਼ਾਸਨ ਨੇ ਮੁਖੀਜਾ ਦੇ ਇਸ ਬਿਆਨ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਅਤੇ ਬੀਤੇ ਦੋ ਦਿਨ ਪਹਿਲਾਂ ਮੁਖੀਜਾ ਟਾਹਲੀ ਵਾਲਾ ਚੌਕ ’ਚ ਰੋਸ ਪ੍ਰਦਰਸ਼ਨ ’ਤੇ ਬੈਠ ਗਿਆ ਸੀ, ਇਸ ਵਾਰ ਵੀ ਪ੍ਰਸ਼ਾਸਨ ਨੇ ਕੋਈ ਹਿੱਲਜੁਲ ਨਹੀਂ ਕੀਤੀ। ਮੁਖੀਜਾ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਆਮ ਆਦਮੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕੋਠੀ ਦੇ ਸਹਾਮਣੇ ਰੋਸ ਧਰਨਾ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਸ਼ੀਸ਼ ਮਹਿਲ ਵਿਵਾਦ ਨੇ ਕੇਜਰੀਵਾਲ ਦੀ ਕਥਿਤ ਸਾਦਗੀ ਦਾ ਪਰਦਾਫਾਸ਼ ਹੋਇਆ - ਜਸਪਾਲ ਸਿੰਘ ਗੰਗਰੋਲੀ ਅਗਲੀ ਖ਼ਬਰ ਪ੍ਰਧਾਨ ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣਾਂ ਵਿਚ ਕਰੇਗਾ ਵੱਡੀ ਜਿੱਤ ਹਾਸਿਲ-ਚੰਦੂਮਾਜ...
Ad Position 24