ਛੀਟਾਂਵਾਲਾ ਪੁਲਿਸ ਨੇ 65 ਤੇ 5 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਗੱਡੀ ਸਮੇਤ ਇਕ ਵਿਅਕਤੀ ਨੂੰ ਫੜ ਕੇ ਕੀਤਾ ਮਾਮਲਾ ਦਰਜ
ਨਾਭਾ, 29 ਨਵੰਬਰ (ਵਰਿੰਦਰ ਵਰਮਾ)-ਹਲਕਾ ਨਾਭਾ ਦੇ ਥਾਣਾ ਸਦਰ ਪੁਲਿਸ ਨੇ ਨਾਜਾਇਜ਼ ਸ਼ਰਾਬ ਤੇ ਗੱਡੀ ਸਮੇਤ ਇਕ ਵਿਅਕਤੀ ਨੂੰ ਫੜ ਕੇ ਮਾਮਲਾ ਦਰਜ ਕੀਤਾ। ਮੁਲਜ਼ਮ ਦੀ ਪਛਾਣ ਰਵਨੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਖਡਿਆਲ ਥਾਣਾ ਛਾਜਲੀ ਜ਼ਿਲ੍ਹਾ ਸੰਗਰੂਰ, ਗੱਡੀ ਨੰਬਰ ਪੀ ਬੀ -07 ਬੀ ਜੈਡ-0025 ਵਜੋ ਹੋਈ।
ਨਾਭਾ, 29 ਨਵੰਬਰ (ਵਰਿੰਦਰ ਵਰਮਾ)-ਹਲਕਾ ਨਾਭਾ ਦੇ ਥਾਣਾ ਸਦਰ ਪੁਲਿਸ ਨੇ ਨਾਜਾਇਜ਼ ਸ਼ਰਾਬ ਤੇ ਗੱਡੀ ਸਮੇਤ ਇਕ ਵਿਅਕਤੀ ਨੂੰ ਫੜ ਕੇ ਮਾਮਲਾ ਦਰਜ ਕੀਤਾ। ਮੁਲਜ਼ਮ ਦੀ ਪਛਾਣ ਰਵਨੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਖਡਿਆਲ ਥਾਣਾ ਛਾਜਲੀ ਜ਼ਿਲ੍ਹਾ ਸੰਗਰੂਰ, ਗੱਡੀ ਨੰਬਰ ਪੀ ਬੀ -07 ਬੀ ਜੈਡ-0025 ਵਜੋ ਹੋਈ। ਜਾਣਕਾਰੀ ਅਨੁਸਾਰ ਛੀਟਾਂਵਾਲਾ ਚੌਕੀ ਇੰਚਾਰਜ ਜੈ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸਤ ਦੌਰਾਨ ਸੁਖ ਸਿਮਰਨ ਪੈਲਸ ਪਿੰਡ ਛੀਟਾਂਵਾਲਾ ਕੋਲ ਮੌਜੂਦ ਸਨ ਤਾਂ ਮੁਖਬਰ ਖਾਸ ਤੋ ਇਤਲਾਹ ਮਿਲੀ ਕਿ ਇਕ ਗੱਡੀ ਜੋ ਚੰਡੀਗੜ੍ਹ ਦੀ ਸ਼ਰਾਬ ਕਾਫੀ ਮਾਤਰਾ ਵਿਚ ਲੈ ਕੇ ਨਾਭਾ ਤੋਂ ਛੀਟਾਵਾਲਾ ਹੁੰਦੇ ਹੋਏ ਧੂਰੀ ਸਾਈਡ ਨੂੰ ਜਾ ਰਹੀ ਹੈ ਤਾਂ ਇੰਚਾਰਜ ਜੈ ਪ੍ਰਕਾਸ਼ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ’ਤੇ ਨਾਕਾਬੰਦੀ ਕਰਕੇ ਉਕਤ ਦੋਸ਼ੀ ਦੀ ਗੱਡੀ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ’ਚੋਂ 65 ਪੇਟੀਆਂ ਸ਼ਰਾਬ (780) ਬੋਤਲਾਂ ਮਾਰਕਾ ਸੋਫ ਰਸ ਫਾਰ ਸੇਲ ਚੰਡੀਗੜ੍ਹ ਦੀਆਂ ਬਰਾਮਦ ਕੀਤੀਆਂ ਅਤੇ 5 ਪੇਟੀਆਂ 60 ਬੋਤਲਾਂ ਸ਼ਰਾਬ ਮਾਰਕਾ ਵਜੀਰ ਡਿਊਲੈਕਸ ਵਿਸਕੀ ਫਾਰ ਸੇਲ ਚੰਡੀਗੜ੍ਹ ਦੀਆਂ ਬਰਾਮਦ ਹੋਈਆਂ। ਦੋਸ਼ੀ ਨੂੰ ਮੌਕੇ ’ਤੇ ਹੀ ਗੱਡੀ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਡਰਾਈਵਰ ਰਵਨੀਤ ਸਿੰਘ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।