29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਪਾਰਕਲਿੰਗ ਸਕੂਲ ਪਾਤੜਾਂ ਦੇ 9 ਵਿਦਿਆਰਥੀਆਂ ਨੇ ‘ਐਫ.ਏ.ਪੀ ਪ੍ਰਾਈਡ ਆਫ ਸਕੂਲ਼ ਐਵਾਰਡ” ਕੀਤਾ ਹਾਸਿਲ ਭਾਰਤ ਦੇ 50 ਸਕੂਲਾਂ ’ਚ ਆਪਣੀ ਪਹਿਚਾਣ ਬਣਾਉਣ ਦਾ ਮਾਣ ਕੀਤਾ ਹਾਸਿਲ

ਪਾਤੜਾਂ, 29 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿੱਚ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੇ ਸਪਾਰਕਲਿੰਗ ਸਕੂਲ ਪਾਤੜਾਂ ਦੇ 9 ਵਿੱਦਿਆਰਥੀਆਂ ਨੇ ‘ਐਫ. ਏ.

Ad Position 21
No active advertisement
‘ਪ੍ਰਾਈਡ ਆਫ ਸਕੂਲ਼ ਐਵਾਰਡ” ਹਾਸਿਲ ਕਰਨ ਵਾਲੇ ਸਪਾਰਕਲਿੰਗ ਸਕੂਲ ਦੇ ਵਿੱਦਿਆਰਥੀ ਫੈਪ ਦੇ ਚੇਅਰਮੈਨ ਜਗਜੀਤ ਸਿੰਘ ਧੂਰੀ ਅਤੇ ਹੋਰ ਅਹੁਦੇਦਾਰਾਂ ਨਾਲ। ਅਜੀਤ ਤਸਵੀਰ 30-11-2026
ਪਾਤੜਾਂ, 29 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿੱਚ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੇ ਸਪਾਰਕਲਿੰਗ ਸਕੂਲ ਪਾਤੜਾਂ ਦੇ 9 ਵਿੱਦਿਆਰਥੀਆਂ ਨੇ ‘ਐਫ.ਏ.ਪੀ ਪ੍ਰਾਇਡ ਆਫ ਸਕੂਲ਼ ਐਵਾਰਡ” ਹਾਸਿਲ ਕੀਤਾ ਹੈ।ਇਸ ਤੋਂ ਇਲਾਵਾ ਸਪਾਰਕਲਿੰਗ ਸਕੂਲ ਨੂੰ ‘ਅਕਾਦਮਿਕ ਅਚੀਵਮੈਂਟ ਐਵਾਰਡ” ਦਿੱਤਾ ਗਿਆ ਹੈ। ਇਹ ਮਾਣ ਹਾਸਲਿ ਹੋਣ ਤੇ ਸਕੂਲ ਦੀ ਭਾਰਤ ਦੇ ਸਰਵੋਤਮ 50 ਸਕੂਲਾਂ ਵਿੱਚ ਆਪਣੀ ਬਣਾਉਣ ਵਿੱਚ ਸਫਲ ਰਿਹਾ ਹੈ ਜਿਸ ਨੂੰ ਲੈ ਕੇ ਸਕੂਲ਼ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਸਪਾਰਕਲਿੰਗ ਕਿਡਜ਼ ‘ਦ ਫਾਊਂਡੇਸ਼ਨ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵਿਦਿਆਰਥੀਆਂ ਨੇ ਇਸ ਮਾਣਮੱਤੀ ਪ੍ਰਾਪਤੀ ਕਰਦਿਆਂ ਸਕੂਲ ਦੇ ਨੌਂ ਹੋਣਹਾਰ ਵਿਦਿਆਰਥੀਆਂ ਨੇ ਅਕਾਦਮਿਕ ਸ਼੍ਰੇਣੀ ਵਿੱਚ ਐਫ.ਏ.ਪੀ ਪ੍ਰਾਈਡ ਆਫ ਸਕੂਲ ਐਵਾਰਡ ਪ੍ਰਾਪਤ ਕੀਤਾ ਹੈ।ਬਾਰ੍ਹਵੀਂ ਜਮਾਤ ਦੇ ਹਾਰਦਿਕ ਕੁਮਾਰ ਬਾਂਸਲ ਅਤੇ ਨੂਰਪ੍ਰੀਤ ਕੌਰ ਅਤੇ ਦਸਵੀਂ ਜਮਾਤ ਦੇ ਸ਼ੁਭਮ, ਗੁਰਜੋਬਨ ਸਿੰਘ, ਸ੍ਰਿਸ਼ਟੀ ਬੱਤਰਾ, ਨਵੀਨ ਗੁਪਤਾ, ਆਯੂਸ਼ੀ ਸਿੰਗਲਾ, ਯੁਵਰਾਜ ਸਿੰਘ ਅਤੇ ਚਾਹਤ ਨੇ ਆਪਣੀ ਕਾਬਲੀਅਤ ਦਿਖਾ ਕੇ ਇਹ ਐਵਾਰਡ ਹਾਸਿਲ ਕੀਤਾ ਹੈ।ਇਸ ਦੇ ਨਾਲ ਹੀ ਸਕੂਲ ਨੂੰ ਵੀ ‘ਫੈਪ ਅਕਾਦਮਿਕ ਅਚੀਵਮੈਂਟ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ ਜਿਹੜਾ ਕਿ ਸਕੂਲ ਦੀਆਂ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਅਤੇ ਮਿਆਰੀ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ।ਸਕੂਲ ਪ੍ਰਿੰਸੀਪਲ ਹਰਮਨਦੀਪ ਕੌਰ ਹਰੀਕਾ ਨੇ ਕਿਹਾ ਕਿ ਇਹ ਸਨਮਾਨ ਵਿਦਿਆਰਥੀਆਂ ਦੀ ਲਗਨ, ਮਿਹਨਤ ਅਤੇ ਸਮਰਪਣ ਦੇ ਨਾਲ-ਨਾਲ ਅਧਿਆਪਕਾਂ ਦੀ ਅਣਥੱਕ ਮਿਹਨਤ ਨਾਲ ਹੀ ਇਹ ਮੁਕਾਮ ਹਾਸਿਲ ਹੋਇਆ ਹੈ। ਇਸ ਪ੍ਰਾਪਤੀ ਲਈ ਸਕੂਲ ਪ੍ਰਬੰਧਕਾਂ ਵਲੋਂ ਸਾਰੇ ਸਨਮਾਨਿਤ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਭਵਿੱਖ ਵਿੱਚ ਵੀ ਸਿੱਖਿਆ ਦੇ ਖੇਤਰ ਵਿਚ ਨਵੀਆਂ ਉਚਾਈਆਂ ਛੂਹਣ ਲਈ ਪ੍ਰੇਰਿਤ ਕਰਦੀ ਰਹੇਗੀ।ਇਹ ਐਵਾਰਡ ਹਾਸਿਲ ਕਰਨ ਵਾਲੇ ਵਿੱਦਿਆਰਥੀਆਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਦਿੱਤੇ ਜਾ ਰਹੇ ਵਿੱਦਿਅਕ ਮਾਹੌਲ ਅਤੇ ਤਜਰਬੇਕਾਰ ਮਿਹਨਤੀ ਅਧਿਆਪਕਾਂ ਦੀ ਬਦੋਲਤ ਉਨ੍ਹਾਂ ਨੂੰ ਇਹ ਐਵਾਰਡ ਮਿਲਣ ਦਾ ਮਾਣ ਹਾਸਿਲ ਹੋਇਆ ਹੈ ਅਤੇ ਹੁਣ ਸਾਡੇ ਵੱਲੋਂ ਹੋਰ ਮਿਹਨਤ ਕਰਕੇ ਆਉਣ ਵਾਲੇ ਸਮੇਂ ਵਿੱਚ ਹੋਰ ਮੁਕਾਬਲਿਆਂ ਵਿਚ ਹਿੱਸਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਤੇਜ਼ ਰਫ਼ਤਾਰ ਕਾਰ ਵਲੋਂ ਮਾਰੀ ਫੇਟ ਨਾਲ ਸਕੂਟਰੀ ਚਾਲਕ ਦੀ ਮੌਤ ਅਗਲੀ ਖ਼ਬਰ ਅਚਾਨਕ ਅੱਗ ਲੱਗਣ ਕਾਰਨ ਟੈਂਪੂ ਸੜ ਕੇ ਹੋਇਆ ਸੁਆਹ
Ad Position 24