29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਰਕਾਰੀ ਅਣਦੇਖੀ ਕਾਰਨ ਖੇਡ ਯੂਨੀਵਰਸਿਟੀ ਦਾ ਵਿਕਾਸ ਰੁਕਿਆ ਅਧੂਰੇ ਨਿਰਮਾਣ ਤੇ ਉਜਾੜ ਕੈਂਪਸ ਬਣਿਆ ਵਿਦਿਆਰਥੀਆਂ ਦੀ ਸੁਰੱਖਿਆ ਲਈ ਚੁਣੌਤੀ

ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਤੇ ਬੁਨਿਆਦੀ ਢਾਂਚੇ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਯੂਨੀਵਰਸਿਟੀ ਕੈਂਪਸ ਵਿਚ ਅਧੂਰੀਆਂ ਉਸਾਰੀਆਂ, ਬੁਨਿਆਦੀ ਸਹੂਲਤਾਂ ਦੀ ਘਾਟ ਤੇ ਵਿੱਤੀ ਸੰਕਟ ਕਾਰਨ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ’ਚ ਅਧੂਰੇ ਪਏ ਵਿਕਾਸ ਕਾਰਜਾਂ ਦਾ ਦ੍ਰਿਸ਼। ਅਜੀਤ ਤਸਵੀਰ 30-11-2026
ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਤੇ ਬੁਨਿਆਦੀ ਢਾਂਚੇ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਯੂਨੀਵਰਸਿਟੀ ਕੈਂਪਸ ਵਿਚ ਅਧੂਰੀਆਂ ਉਸਾਰੀਆਂ, ਬੁਨਿਆਦੀ ਸਹੂਲਤਾਂ ਦੀ ਘਾਟ ਤੇ ਵਿੱਤੀ ਸੰਕਟ ਕਾਰਨ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਂਪਸ ਦੇ ਕਈ ਹਿੱਸਿਆਂ ਵਿਚ ਉੱਗਿਆ ਜੰਗਲੀ ਘਾਹ ਤੇ ਝਾੜੀਆਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ ਦੀ ਚਾਰਦੀਵਾਰੀ ਅਜੇ ਤੱਕ ਮੁਕੰਮਲ ਨਹੀਂ ਹੋ ਸਕੀ। ਕੈਂਪਸ ਦੀਆਂ ਸੜਕਾਂ ਦਾ ਨਿਰਮਾਣ ਵੀ ਅਧੂਰਾ ਪਿਆ ਹੈ। ਕਈ ਥਾਵਾਂ ’ਤੇ ਜੰਗਲੀ ਬਨਸਪਤੀ ਉੱਗੀ ਹੋਈ ਹੈ। ਮੁੱਖ ਗੇਟ ’ਤੇ ਵੀ ਸੁਰੱਖਿਆ ਪ੍ਰਬੰਧਾਂ ਲਈ ਲੋੜੀਂਦਾ ਢਾਂਚਾ ਮੌਜੂਦ ਨਹੀਂ ਹੈ। ਸੁਰੱਖਿਆ ਕਰਮਚਾਰੀਆਂ ਲਈ ਕਮਰੇ ਦੀ ਘਾਟ ਤੇ ਆਉਣ-ਜਾਣ ਵਾਲਿਆਂ ਦੀ ਜਾਂਚ ਲਈ ਢੁਕਵੇਂ ਪ੍ਰਬੰਧ ਨਾ ਹੋਣਾ ਪ੍ਰਬੰਧਕੀ ਤਿਆਰੀਆਂ ’ਤੇ ਸਵਾਲ ਖੜ੍ਹੇ ਕਰਦਾ ਹੈ। ਮੁੰਡਿਆਂ ਦੇ ਹੋਸਟਲ ਵਿਚ ਸੀਵਰੇਜ ਦੀ ਸਮੱਸਿਆ ਵੀ ਹੱਲ ਨਹੀਂ ਹੋ ਸਕੀ। ਦੂਜੇ ਪਾਸੇ ਯੂਨੀਵਰਸਿਟੀ ਪ੍ਰਬੰਧਨ ਵਲੋਂ ਦਾਖ਼ਲਿਆਂ ਵਿਚ ਵਾਧੇ ਅਤੇ ਨਵੇਂ ਅਕਾਦਮਿਕ ਕੋਰਸ ਸ਼ੁਰੂ ਕਰਨ ਦੀ ਗੱਲ ਆਖੀ ਜਾ ਰਹੀ ਹੈ। ਐੱਮ. ਪੀ. ਐੱਡ., ਬੀ.ਪੀ.ਐੱਡ., ਫਿਜ਼ੀਓਥੈਰੇਪੀ ਤੇ ਪੀ. ਐੱਚ. ਡੀ. ਸਮੇਤ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਹੈ। ਇਨ੍ਹਾਂ ਕੋਰਸਾਂ ਲਈ ਮਨਜ਼ੂਰੀਆਂ ਮਿਲਣ ਦੇ ਬਾਵਜੂਦ ਲੋੜੀਂਦੇ ਅਧਿਆਪਕਾਂ ਦੀ ਭਰਤੀ ਤੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਫੰਡਾਂ ਦੀ ਘਾਟ ਵੱਡੀ ਰੁਕਾਵਟ ਬਣੀ ਹੋਈ ਹੈ। ਸਰਕਾਰੀ ਪੱਧਰ ’ਤੇ ਭਰਤੀ ਸਬੰਧੀ ਪ੍ਰਵਾਨਗੀਆਂ ਨਾ ਮਿਲਣ ਕਾਰਨ ਨਵੇਂ ਕੋਰਸਾਂ ਨੂੰ ਨਿਰਧਾਰਤ ਸਮੇਂ ਅੰਦਰ ਸ਼ੁਰੂ ਕਰਨਾ ਵੀ ਚੁਣੌਤੀ ਬਣ ਸਕਦਾ ਹੈ। ਵਿੱਤੀ ਸੰਕਟ ਦਾ ਅਸਰ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਖਿਡਾਰੀਆਂ ’ਤੇ ਵੀ ਪੈ ਰਿਹਾ ਹੈ। ਅਧਿਆਪਕਾਂ ਦੀ ਤਨਖ਼ਾਹ ਲਈ ਲੋੜੀਂਦੀ ਗ੍ਰਾਂਟ ਸਮੇਂ ਸਿਰ ਜਾਰੀ ਨਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸੇ ਤਰ੍ਹਾਂ ਖਿਡਾਰੀਆਂ ਨੂੰ ਵੱਖ-ਵੱਖ ਮੁਕਾਬਲਿਆਂ ਵਿਚ ਭੇਜਣ, ਖੇਡ ਕਿੱਟਾਂ, ਸਿਖਲਾਈ ਕੈਂਪਾਂ ਅਤੇ ਆਵਾਜਾਈ ਲਈ ਲੋੜੀਂਦੇ ਫੰਡ ਵੀ ਉਪਲਬਧ ਨਹੀਂ ਹੋ ਰਹੇ। ਅਜਿਹੇ ਹਾਲਾਤ ਵਿਚ ਖਿਡਾਰੀਆਂ ਦੀ ਤਿਆਰੀ ਅਤੇ ਮੁਕਾਬਲਿਆਂ ਵਿਚ ਸ਼ਮੂਲੀਅਤ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਉਸਾਰੀ ਕਾਰਜਾਂ ਦੀ ਸਥਿਤੀ ਵੀ ਸੰਤੋਖਜਨਕ ਨਹੀਂ ਹੈ। ਪੀ. ਡਬਲਿਊ. ਡੀ. (ਬੀ. ਐਂਡ ਆਰ.) ਵਲੋਂ ਠੇਕੇਦਾਰਾਂ ਦੇ ਕਰੋੜਾਂ ਰੁਪਏ ਦੇ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਕਈ ਕੰਮ ਅਧੂਰੇ ਪਏ ਹਨ। ਅਥਲੈਟਿਕਸ ਟਰੈਕ ਦਾ ਨਿਰਮਾਣ ਰੁਕਿਆ ਹੋਇਆ ਹੈ, ਜਦਕਿ ਫੁੱਟਬਾਲ ਮੈਦਾਨ ਦਾ ਕੰਮ ਵੀ ਲੋੜੀਂਦੇ ਮਿਆਰਾਂ ਅਨੁਸਾਰ ਮੁਕੰਮਲ ਨਹੀਂ ਹੋ ਸਕਿਆ। ਮੈਦਾਨਾਂ ਦੀ ਸਿੰਚਾਈ ਤੇ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਵੀ ਅਧੂਰਾ ਦੱਸਿਆ ਜਾ ਰਿਹਾ ਹੈ। ਯੂਨੀਵਰਸਿਟੀ ਵਲੋਂ ਬਾਹਰੀ ਸਹਾਇਤਾ ਜੁਟਾਉਣ ਦੇ ਯਤਨਾਂ ਤਹਿਤ ਅਮਰੀਕਾ ਦੇ ਕੈਲੀਫੋਰਨੀਆ ਵਸਨੀਕ ਜਸਪ੍ਰੀਤ ਸਿੰਘ ਨੇ ਖਿਡਾਰੀਆਂ ਦੀ ਖ਼ੁਰਾਕ ਲਈ ਹਰ ਸਾਲ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਦੱਸਿਆ ਜਾਂਦਾ ਹੈ ਕਿ ਇਸ ਰਾਸ਼ੀ ਦੀ ਸਿਰਫ਼ ਇਕ ਛੋਟੀ ਕਿਸ਼ਤ ਹੀ ਪ੍ਰਾਪਤ ਹੋ ਸਕੀ। ਸਰਕਾਰ ਵਲੋਂ ਖੇਡ ਬਜਟ ਵਧਾ ਕੇ 1800 ਕਰੋੜ ਰੁਪਏ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਸੂਬੇ ਦੀ ਇਕਲੌਤੀ ਖੇਡ ਯੂਨੀਵਰਸਿਟੀ ਦੀ ਮੌਜੂਦਾ ਸਥਿਤੀ ਇਸ ਦਾਅਵੇ ਦੇ ਨਾਲ-ਨਾਲ ਖੇਡ ਸਿੱਖਿਆ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਦੀ ਲੋੜ ਵੀ ਦਰਸਾਉਂਦੀ ਹੈ। ਇਸ ਸੰਬੰਧੀ ਯੁਨੀਵਰਸਟੀ ਦੇ ਉਪਕੁਲਪਤੀ ਡਾ. ਪੁਸ਼ਪਿੰਦਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰ ਤੋਂ ਨੌਸਰਬਾਜ਼ 5 ਹਜ਼ਾਰ ਰੁਪਏ ਦੇ ਨੋਟਾਂ ਵਾਲੇ ਹਾਰ ਝਪਟ ਕੇ ਹੋਏ ਫ਼ਰਾਰ ਅਗਲੀ ਖ਼ਬਰ ਭਾਈ ਮਰਦਾਨਾ ਜੀ ਦਾ ਜੀਵਨ ਸਿੱਖ ਇਤਿਹਾਸ ’ਚ ਸੇਵਾ, ਸਮਰਪਣ ਅਤੇ ਗੁਰੂ ਪ੍ਰਤੀ ਅਟੁੱਟ ਸ਼ਰਧਾ ਦੀ ਵਿਲੱਖਣ ਮਿਸਾਲ- ਧਾਮੀ
Ad Position 24