22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

36 ਵਿਅਕਤੀਆਂ ਨੇ ਲਏ ਨਾਂਅ ਵਾਪਸ, 45 ਆਜ਼ਾਦ ਅਤੇ 120 ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ’ਚ

ਪਟਿਆਲਾ, 22 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਕੁੱਲ 201 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ। ਇਨ੍ਹਾਂ ਵਿਚੋਂ 36 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ।

Ad Position 21
No active advertisement
ਅਜੀਤ ਡੈਸਕ 23-11-2026
ਪਟਿਆਲਾ, 22 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਕੁੱਲ 201 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ। ਇਨ੍ਹਾਂ ਵਿਚੋਂ 36 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ। ਮੌਜੂਦਾ ਸਮੇਂ 30 ਵਾਰਡਾਂ ਅੰਦਰ 45 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ। ਦੂਜੇ ਪਾਸੇ 30 ਉਮੀਦਵਾਰ ਭਾਜਪਾ, 30 ਉਮੀਦਵਾਰ ਕਾਂਗਰਸ, 30 ਉਮੀਦਵਾਰ ਆਮ ਆਦਮੀ ਪਾਰਟੀ ਦੇ ਅਤੇ 30 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮੈਦਾਨ ਵਿਚ ਨਿਤਰੇ ਹੋਏ ਹਨ। ਇੱਥੇ ਇਹ ਦੱਸਣਯੋਗ ਹੈ ਕਿ ਜ਼ਿਆਦਾ ਆਜ਼ਾਦ ਉਮੀਦਵਾਰ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਸਾਹਮਣੇ ਆਏ ਦਿਖ ਰਹੇ ਹਨ। ਕੁਝ ਉਮੀਦਵਾਰ ਅਜਿਹੇ ਵੀ ਰਹੇ ਜਿਨ੍ਹਾਂ ਵਲੋਂ ਆਪਣੀਆਂ ਪਾਰਟੀਆਂ ਬਦਲ ਕੇ ਨਵੀਆਂ ਪਾਰਟੀਆਂ ਵਿਚ ਆ ਕੇ ਟਿਕਟ ਹਾਸਿਲ ਕਰ ਲਈ ਗਈ। ਇਸ ਵਾਰ ਦੀਆਂ ਚੋਣਾਂ ਵਿਚ ਲੰਘੀਆਂ ਚੋਣਾਂ ਦੇ ਬਿਲਕੁਲ ਉਲਟ ਹਰ ਪ੍ਰਕਿਰਿਆ ਸ਼ਾਂਤੀਪੂਰਕ ਕਰਾਉਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਸਫਲ ਹੋ ਰਿਹਾ ਹੈ। ਦੂਜੇ ਪਾਸੇ ਹਰ ਰਾਜਨੀਤਿਕ ਪਾਰਟੀ ਲਈ ਸਿਰਧੜ ਦੀ ਬਾਜ਼ੀ ਬਣ ਰਹੀਆਂ ਇਹ ਚੋਣਾਂ ਕਾਫ਼ੀ ਦਿਲਚਸਪ ਦੌਰ ਵਿਚ ਦਾਖਲ ਹੋਣ ਜਾ ਰਹੀਆਂ ਹਨ। ਭਾਜਪਾ ਵਲੋਂ ਜਿੱਥੇ 30 ਵਾਰਡਾਂ ਨੂੰ ਸਾਬਕਾ ਵਿਧਾਇਕ ਤੇ ਮੌਜੂਦਾ ਵਿਧਾਇਕਾਂ ਵਿਚ 5 ਅਤੇ 6 ਦੀ ਰੇਸ਼ੋ ਨਾਲ ਵੰਡਿਆ ਗਿਆ ਹੈ, ਇਨ੍ਹਾਂ ਵਾਰਡਾਂ ਵਿਚ ਚੋਣ ਪ੍ਰਚਾਰ ਅਤੇ ਵੋਟਾਂ ਪਵਾਉਣ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਸਿਰ ਲਗਾਈ ਦੱਸੀ ਗਈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਵਿਚ ਇੰਚਾਰਜ ਅਮਰਿੰਦਰ ਸਿੰਘ ਬਜਾਜ ਅਤੇ ਉਨ੍ਹਾਂ ਦੇ ਪਿਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਇੰਦਰਮੋਹਨ ਸਿੰਘ ਬਜਾਜ ਮੁਹੱਲਾ-ਮਹੱਲਾ, ਘਰ-ਘਰ ਜਾ ਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਲੋਕਾਂ ਨਾਲ ਸੰਪਰਕ ਸਾਧਦੇ ਦਿਖੇ। ਹੁਕਮਰਾਨ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਅਜੀਤਪਾਲ ਸਿੰਘ ਕੋਹਲੀ ਅਤੇ ਹੋਰ ਪਾਰਟੀ ਦੇ ਅਹੁਦੇਦਾਰ ਵਾਰਡ ਵਾਈਜ਼ ਮੀਟਿੰਗਾਂ ਆਰੰਭ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਕਿਹੜੀ ਪਾਰਟੀ ਦੇ ਜ਼ਿਆਦਾ ਉਮੀਦਵਾਰ ਲੋਕਾਂ ਵਲੋਂ ਬਤੌਰ ਕੌਂਸਲਰ ਚੁਣ ਕੇ ਨਗਰ ਨਿਗਮ ਦੀਆਂ ਪੌੜੀਆਂ ਚਾੜ੍ਹੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਘਰ ’ਚੋਂ ਲੜਕੀ ਲਾਪਤਾ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਕੋਲ ਰਾਜਪੁਰਾ ਤੋਂ ਸਥਾਨਕ ਉਮੀਦਵਾਰ ਉਤਾਰਨ ਦੀ ਉੱਠੀ ਮੰਗ
Ad Position 24