23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਆਲ ਇੰਡੀਆ ਮੀਆਂਵਾਲੀ ਡਿਸਟ੍ਰਿਕਟ ਐਸੋਸੀਏਸ਼ਨ ਵਲੋਂ 27ਵਾਂ ਪਰਿਵਾਰ ਮਿਲਣ ਸਮਾਰੋਹ

ਨਾਭਾ, 22 ਨਵੰਬਰ (ਜਗਨਾਰ ਸਿੰਘ ਦੁਲੱਦੀ)-ਆਲ ਇੰਡੀਆ ਮੀਆਂਵਾਲੀ ਜ਼ਿਲ੍ਹਾ ਐਸੋਸੀਏਸ਼ਨ ਨਾਭਾ ਵਲੋਂ 27ਵੇਂ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਸਥਾਨਕ ਸਿਨੇਮਾ ਰੋਡ ਸਥਿਤ ਲਾਇਨਜ਼ ਭਵਨ ਵਿਖੇ ਕੀਤਾ ਗਿਆ। ਇਸ ਮੌਕੇ ਵਿਜੇ ਅਧਲਖਾ ਪ੍ਰਧਾਨ ਏ.

Ad Position 21
No active advertisement
ਅਜੀਤ ਡੈਸਕ 23-11-2026
ਨਾਭਾ, 22 ਨਵੰਬਰ (ਜਗਨਾਰ ਸਿੰਘ ਦੁਲੱਦੀ)-ਆਲ ਇੰਡੀਆ ਮੀਆਂਵਾਲੀ ਜ਼ਿਲ੍ਹਾ ਐਸੋਸੀਏਸ਼ਨ ਨਾਭਾ ਵਲੋਂ 27ਵੇਂ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਸਥਾਨਕ ਸਿਨੇਮਾ ਰੋਡ ਸਥਿਤ ਲਾਇਨਜ਼ ਭਵਨ ਵਿਖੇ ਕੀਤਾ ਗਿਆ। ਇਸ ਮੌਕੇ ਵਿਜੇ ਅਧਲਖਾ ਪ੍ਰਧਾਨ ਏ.ਆਈ.ਐਮ.ਡੀ.ਏ. ਦਿੱਲੀ, ਐਸ.ਕੇ. ਗੁਲਾਟੀ (ਐਡਵੋਕੇਟ) ਚੇਅਰਮੈਨ ਗਵਰਨਿੰਗ ਬਾਡੀ ਏ.ਆਈ.ਐਮ.ਡੀ.ਏ. ਦਿੱਲੀ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ ਅਤੇ ਨਗਰ ਕੌਂਸਲ ਪ੍ਰਧਾਨ ਜਸਦੀਪ ਸਿੰਘ ਖੰਨਾ, ਇੰਜੀਨੀਅਰ ਬੀ.ਐਸ. ਭੱਠਲ ਪ੍ਰਬੰਧ ਨਿਦੇਸ਼ਕ ਬ੍ਰਿਸਟੋ ਸੁਰੱਖਿਆ ਸਿਸਟਮ ਅਤੇ ਚਰਨ ਸਿੰਘ ਐਮ.ਡੀ. ਮਲਕੀਤ ਕੰਬਾਈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸਾਂਝੇ ਤੌਰ ’ਤੇ ਕਿਹਾ ਕਿ ਆਪਸੀ ਸਾਂਝ ਨੂੰ ਬਣਾਈ ਰੱਖਣ ਲਈ ਅਜਿਹੇ ਸਮਾਗਮ ਕਰਵਾਉਣੇ ਜ਼ਰੂਰੀ ਹਨ, ਜਿਸ ਨਾਲ ਆਪਸੀ ਭਾਈਚਾਰਾ ਮਜਬੂਤ ਹੁੰਦਾ ਹੈ। ਇਸ ਪ੍ਰੋਗਰਾਮ ਵਿਚ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਪ੍ਰਧਾਨ ਜਸਪਾਲ ਜੁਨੇਜਾ ਅਤੇ ਸਮੂਹ ਮੈਂਬਰਾਂ ਵਲੋਂ ਬਜ਼ੁਰਗਾਂ, ਮੁੱਖ ਮਹਿਮਾਨਾ ਅਤੇ ਆਈਆ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਸੰਧੂ, ਰਾਮ ਕ੍ਰਿਸ਼ਨ ਭੱਲਾ, ਸੁਮਿਤ ਗੋਇਲ ਸ਼ੈਟੀ, ਸੰਨੀ ਰਹੇਜਾ, ਸੋਮ ਨਾਥ ਢੱਲ, ਭੁਵੇਸ਼ ਬਾਂਸਲ ਭਾਸ਼ੀ, ਮੰਨੀ ਗੁਰਮ,ਜਨਰਲ ਸਕੱਤਰ ਦਵਿੰਦਰ ਖੇਤਰਪਾਲ, ਸੰਜੇ ਢਿੰਗਰਾ, ਰਾਜ ਕੁਮਾਰ ਜੇਤਵਾਨੀ, ਓਮ ਪ੍ਰਕਾਸ਼ ਬਾਂਗਾ, ਨੰਦ ਲਾਲ ਜੇਤਵਾਨੀ, ਗੁਲਸ਼ਨ ਵਰਮਾ, ਗਣੇਸ਼ ਜੇਤਵਾਨੀ, ਸੁਨੀਲ ਮਹਿੰਦੀਰੱਤਾ, ਗੁਲਸ਼ਨ ਭਾਟੀਆ, ਪ੍ਰਿੰਸ ਕੁਮਾਰ, ਗੁਲਸ਼ਨ ਢਿੰਗਰਾ, ਜਤਿੰਦਰ ਸ਼ਾਹ, ਡੀਕੇ ਬਾਂਗਾ, ਦੀਪਕ ਕਾਮਰਾ, ਰਕੇਸ਼ ਗੁਲਿਆਨੀ, ਨਰਿੰਦਰ ਢਿੰਗਰਾ, ਪੂਰਨ ਚੰਦ,ਯਸ ਗੁਲਾਟੀ, ਰਮੇਸ਼ ਖੰਨਾ, ਜਸਦੀਪ ਨਰੂਲਾ, ਮੁਕੇਸ਼ ਗੁਲਾਟੀ, ਚਰਨਜੀਵ ਜੁਨੇਜਾ ਆਦਿ ਸੰਸਥਾਂ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕੇ ’ਚ ਹਰ ਵਰਕਰ ਕਮਲ ਦੇ ਫੁੱਲ ਦੀ ਹਰ ਪੱਖੋਂ ਕਰੇਗਾ ਸਪੋਰਟ-ਹਰਜੀਤ ਗਰੇਵਾਲ ਅਗਲੀ ਖ਼ਬਰ ਕਰਨ ਸਿੰਘ ਡੀ.ਟੀ.ਓ. ਵਲੋਂ ਪਿੰਡ ਡਰੋਲੀ ’ਚ ਕੀਤੀ ਲੋਕ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ...
Ad Position 24