11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵਿਸ਼ਵਕਰਮਾ ਭਵਨ ’ਚ ਵਿਸ਼ਵਕਰਮਾ ਭਾਈਚਾਰੇ ਨੇ ਸਮਾਗਮ ਕਰਵਾਇਆ ਡੀ.ਟੀ.ਓ. ਕਰਨ ਸਿੰਘ ਨੇ ਬੀਬੀ ਲੂੰਬਾ ਵਲੋਂ 5 ਲੱਖ ਦੀ ਗਰਾਂਟ ਦੇਣ ਦਾ ਕੀਤਾ ਐਲਾਨ

ਪਾਤੜਾਂ, 11 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਨਵੇਂ ਵਿਸ਼ਵਕਰਮਾ ਭਵਨ ’ਚ ਵਿਸ਼ਵਕਰਮਾ ਭਾਈਚਾਰੇ ਵਲੋਂ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਤੋਂ ਇਲਾਵਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਸਜੇ ਦਿਵਾਨਾਂ ’ਚ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਆਏ ਪ੍ਰਚਾਰਕਾਂ ਵਲੋਂ ਵਿਸ਼ਵਕਰਮਾ ਦਾ ਗੁਣਗਾਇਨ ਕੀਤਾ ਗਿਆ।

Ad Position 21
No active advertisement
ਕਰਨ ਸਿੰਘ ਡੀਟੀਓ ਸਮਾਗਮ ’ਚ ਪੁੱਜੀ ਸੰਗਤ ਦਾ ਹੱਥ ਜੋੜ ਕੇ ਸਨਮਾਨ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਕੰਬੋਜ 12-11-2026
ਪਾਤੜਾਂ, 11 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਨਵੇਂ ਵਿਸ਼ਵਕਰਮਾ ਭਵਨ ’ਚ ਵਿਸ਼ਵਕਰਮਾ ਭਾਈਚਾਰੇ ਵਲੋਂ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਤੋਂ ਇਲਾਵਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਸਜੇ ਦਿਵਾਨਾਂ ’ਚ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਆਏ ਪ੍ਰਚਾਰਕਾਂ ਵਲੋਂ ਵਿਸ਼ਵਕਰਮਾ ਦਾ ਗੁਣਗਾਇਨ ਕੀਤਾ ਗਿਆ। ਇਸ ਮੌਕੇ ਡੀ.ਟੀ.ਓ. ਕਰਨ ਸਿੰਘ ਸਮੇਤ ਇਲਾਕੇ ਦੇ ਸਾਰੇ ਰਾਜਨੀਤਕ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ’ਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਰਨ ਸਿੰਘ ਡੀਟੀਓ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਪਰਉਪਕਾਰਾਂ ਦੀ ਬਦੌਲਤ ਵਿਸ਼ਵਕਰਮਾ ਭਾਈਚਾਰੇ ਵਲੋਂ ਸੂਈ ਤੋਂ ਲੈ ਕੇ ਜਹਾਜ਼ ਅਤੇ ਹਰ ਤਰ੍ਹਾਂ ਦੇ ਔਜ਼ਾਰ ਅਤੇ ਉਪਕਰਨ ਬਣਾਏ ਜਾ ਰਹੇ ਹਨ। ਦੇਸ਼ ਦੀ ਤਰੱਕੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਭਾਈਚਾਰੇ ਵਲੋਂ ਬਣਾਏ ਜਾ ਰਹੇ ਨਵੇਂ ਭਵਨ ਲਈ 5 ਲੱਖ ਰੁਪਏ ਦੀ ਗਰਾਂਟ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਵਲੋਂ ਦੇ ਕੇ ਆਪਣਾ ਯੋਗਦਾਨ ਪਾਇਆ ਜਾਵੇਗਾ। ਵਿਸ਼ਵਕਰਮਾ ਭਵਨ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸੱਗੂ ਅਤੇ ਅਹੁਦੇਦਾਰ ਗੋਬਿੰਦ ਸਿੰਘ ਵਿਰਦੀ ਨੇ ਦੱਸਿਆ ਕਿ ਸਮਾਗਮ ’ਚ ਪ੍ਰਧਾਨ ਹਰਜਿੰਦਰ ਸਿੰਘ ਬਿੱਟਾ ਦੀ ਅਗਵਾਈ ’ਚ ਵਿਸ਼ਵਕਰਮਾ ਬਲੱਡ ਡੋਨਰ ਕਲੱਬ ਪਾਤੜਾਂ ਵਲੋਂ ਇਹ ਸਮਾਗਮ ਕਰਵਾਉਣ ਲਈ ਵੱਡਾ ਸਹਿਯੋਗ ਜਿੱਥੇ ਦਿੱਤਾ ਗਿਆ ਹੈ ਉੱਥੇ ਹੀ ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬੰਨਵਾਲਾ, ਕਾਂਗਰਸ ਪਾਰਟੀ ਦੇ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਚੇਅਰਮੈਨ ਦਰਸ਼ਨ ਸਿੰਘ ਸਿੱਧੂ, ਭਾਜਪਾ ਦੇ ਹਲਕਾ ਇੰਚਾਰਜ ਨਰੈਣ ਸਿੰਘ ਨਰਸੋਤ, ਕਾਂਗਰਸ ਪਾਰਟੀ ਦੇ ਆਗੂ ਕੁਲਵਿੰਦਰ ਸਿੰਘ ਅਰਨੋਂ, ਪਲਵਿੰਦਰ ਕੌਰ ਹਰਿਆਊ, ਕੁਲਦੀਪ ਸਿੰਘ ਥਿੰਦ, ਵਰੁਣ ਕਾਂਸਲ ਸਮੇਤ ਕਈ ਰਾਜਨੀਤਕ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਹ ਸਮਾਗਮ ਨੂੰ ਸਫਲ ਕਰਨ ਵਿਚ ਠੇਕੇਦਾਰ ਅਮਰੀਕ ਸਿੰਘ, ਗੁਰਚਰਨ ਸਿੰਘ ਵਿਰਦੀ, ਬੇਅੰਤ ਸਿੰਘ ਵਿਰਦੀ, ਬੰਤ ਸਿੰਘ, ਸੁਖਪਾਲ ਸਿੰਘ ਸੁੱਖੀ ਸਮੇਤ ਸਾਰੇ ਵਿਸ਼ਵਕਰਮਾ ਭਵਨ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੀਜੇਪੀ ਵਲੋਂ “ਨਸ਼ਾ ਭਜਾਓ ਪੰਜਾਬ ਬਚਾਓ” ਰੈਲੀ 22 ਨੂੰ ਨਾਭਾ ‘ਚ– ਗੋਇਲ, ਬਾਂਸਲ, ਬਿੱਟੂ ਪੰਜਾਬ ਬਚਾਓ ਰੈਲੀ ‘ਚ ਹਰਿਆਣ... ਅਗਲੀ ਖ਼ਬਰ 70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕੇ/ਲੜਕੀਆਂ ਦੇ ਸਾਈਕਲਿੰਗ-ਇੰਡੀਵਿਜ਼ੁਅਲ ਪਰਸੂਟ ਦੇ ਮੁਕਾਬਲੇ ਕਰਵਾਏ
Ad Position 24