70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕੇ/ਲੜਕੀਆਂ ਦੇ ਸਾਈਕਲਿੰਗ-ਇੰਡੀਵਿਜ਼ੁਅਲ ਪਰਸੂਟ ਦੇ ਮੁਕਾਬਲੇ ਕਰਵਾਏ
ਪਟਿਆਲਾ, 11 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.
ਪਟਿਆਲਾ, 11 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸਾਇਕਲਿੰਗ ਅੰਡਰ 14,17,19 ਲੜਕੇ,ਲੜਕੀਆਂ ਇੰਡੀਵਿਜੁਅਲ ਪਰਸੂਟ ਦੇ ਮੁਕਾਬਲੇ ਐਨ.ਐਸ.ਐਨ.ਆਈ.ਐਸ ਪਟਿਆਲਾ ਵਿਖੇ ਕਰਵਾਏ ਗਏ। ਅੱਜ ਮੁੱਖ ਮਹਿਮਾਨ ਦੇ ਤੌਰ ’ਤੇ ਡੀ.ਐਸ.ਸੀ. ਡਾ. ਦਲਜੀਤ ਸਿੰਘ,ਟੂਰਨਾਮੈਂਟ ਇੰਚਾਰਜ ਪ੍ਰਿੰਸੀਪਲ ਰਾਜ ਕੁਮਾਰ, ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਅੱਜ ਦੇ ਹੋਏ ਇੰਡੀਵਿਜੁਅਲ ਪਰਸੂਟ ਦੇ ਮੁਕਾਬਲਿਆਂ ਵਿੱਚ ਅੰਡਰ-14 ਲੜਕੀਆਂ ਦੇ ਵਿੱਚ ਜੈਸਮੀਨ ਨੇ ਪਹਿਲਾ,ਵੀਰਾ ਨੇ ਦੂਜਾ ਹਨਿਸ਼ਕਾ ਨੇ ਤੀਜਾ,ਅੰਡਰ-17 ਲੜਕੀਆਂ ਦੇ ਵਿਚ ਪਲਕਪ੍ਰੀਤ ਕੌਰ ਨੇ ਪਹਿਲਾ, ਪਰੀਤੀ ਨੇ ਦੂਜਾ,ਜਪਨੀਤ ਕੌਰ ਨੇ ਤੀਜਾ, ਅੰਡਰ-19 ਲੜਕੀਆਂ ਦੇ ਵਿਚ ਤਰਨਵੀਰ ਕੌਰ ਨੇ ਪਹਿਲਾ,ਜਪਨੂਰ ਕੌਰ ਨੇ ਦੂਜਾ, ਰੀਤੀਕਾ ਕੌਰ ਲਹਿਰ ਨੇ ਤੀਜਾ, ਅੰਡਰ-14 ਲੜਕਿਆਂ ਦੇ ਵਿਚ ਅਰਵਜੋਤ ਸਿੰਘ ਨੇ ਪਹਿਲਾ,ਪ੍ਰਭਨੂਰ ਸਿੰਘ ਨੇ ਦੂਜਾ,ਤਾਜਵੀਰ ਸਿੰਘ ਨੇ ਤੀਜਾ,ਅੰਡਰ-17 ਲੜਕਿਆਂ ਦੇ ਵਿਚ ਏਕਮਜੀਤ ਸਿੰਘ ਸ਼ਾਹੀ ਨੇ ਪਹਿਲਾ, ਸ਼ਸ਼ੀਬੀਰ ਰੱਤੀ ਨੇ ਦੂਜਾ,ਤਨਿਸ਼ ਸ਼ਰਮਾ ਨੇ ਤੀਜਾ,ਅੰਡਰ-19 ਲੜਕਿਆਂ ਦੇ ਵਿਚ ਗੁਰਤਰਨ ਸਿੰਘ ਨੇ ਪਹਿਲਾ,ਕਨਵਰਪ੍ਰੀਤ ਸਿੰਘ ਵਿਜ ਨੇ ਦੂਜਾ ਤੇ ਨਿਖਲ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਅਬਜਰਵਰ ਵਰਿੰਦਰ ਸਿੰਘ ਡੀਐਸਸੀ, ਜਤਿੰਦਰ ਸਿੰਘ ਚੀਫ ਕੋਚ, ਜੈਤਸ਼ਾਹੂਦੀਪ ਸਿੰਘ, ਸਪਿੰਦਰਜੀਤ ਕੌਰ , ਸਤਵਿੰਦਰਪਾਲ ਸਿੰਘ ਕੋਚ, ਭੁਪਿੰਦਰ ਸਿੰਘ ਕੋਚ, ਜੋਗਿੰਦਰ ਕੌਰ,ਮੋਹਿਤ ਕੁਮਾਰ ਕੋਚ, ਗੁਰਮੀਤ ਸਿੰਘ ਕੋਚ, ਰਮਨਦੀਪ ਕੌਰ ਹੈਡ ਮਿਸਟ੍ਰੈਸ,ਬਲਵਿੰਦਰ ਸਿੰਘ ਜੱਸਲ,ਰਾਜਿੰਦਰ ਸਿੰਘ, ਰਜਿੰਦਰ ਸੈਣੀ ਸਟੇਟ ਅਵਾਰਡੀ, ਹਰੀਸ਼ ਸਿੰਘ ਰਾਵਤ,ਹਰਪ੍ਰੀਤ ਸਿੰਘ ਢਿੱਲੋ,ਮੱਖਣ ਸਿੰਘ, ਕਿਰਨਜੀਤ ਕੌਰ,ਹਰਦੀਪ ਕੌਰ, ਸੰਦੀਪ ਕੌਰ , ਦਮਨਜੀਤ ਕੌਰ, ਰੁਪਿੰਦਰ ਕੌਰ,ਕੁਲਜੀਤ ਕੌਰ, ਚਮਕੌਰ ਸਿੰਘ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਤੇ ਸਾਰੇ ਜਿਲ੍ਹਿਆਂ ਦੇ ਖਿਡਾਰੀ ਅਤੇ ਡਿਊਟੀ ਸਟਾਫ ਹਾਜਰ ਸੀ ।