08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪ੍ਰਦੂਸ਼ਣ ਰਹਿਤ ਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ

ਸਨੌਰ, 7 ਨਵੰਬਰ (ਮੋਹਨ ਸਿੰਘ ਭੱਟੀ)-ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਅਕਬਰਪੁਰ ਅਫ਼ਗ਼ਾਨਾ (ਦੇਵੀਗੜ੍ਹ) ਵਿਖੇ ਰੌਸ਼ਨੀਆਂ ਅਤੇ ਖ਼ੁਸ਼ੀਆਂ ਦਾ ਪ੍ਰਤੀਕ ਦੀਵਾਲੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚਾ ਸਕੂਲ ਕੈਂਪਸ ਤਿਉਹਾਰ ਦੀਆਂ ਰੌਣਕਾਂ ਅਤੇ ਰੰਗਾਰੰਗ ਪੇਸ਼ਕਾਰੀਆਂ ਨਾਲ ਸਜੀਵ ਹੋ ਉੱਠਿਆ।

Ad Position 21
No active advertisement
ਅਜੀਤ ਡੈਸਕ 08-11-2026
ਸਨੌਰ, 7 ਨਵੰਬਰ (ਮੋਹਨ ਸਿੰਘ ਭੱਟੀ)-ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਅਕਬਰਪੁਰ ਅਫ਼ਗ਼ਾਨਾ (ਦੇਵੀਗੜ੍ਹ) ਵਿਖੇ ਰੌਸ਼ਨੀਆਂ ਅਤੇ ਖ਼ੁਸ਼ੀਆਂ ਦਾ ਪ੍ਰਤੀਕ ਦੀਵਾਲੀ ਦਾ ਪਾਵਨ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚਾ ਸਕੂਲ ਕੈਂਪਸ ਤਿਉਹਾਰ ਦੀਆਂ ਰੌਣਕਾਂ ਅਤੇ ਰੰਗਾਰੰਗ ਪੇਸ਼ਕਾਰੀਆਂ ਨਾਲ ਸਜੀਵ ਹੋ ਉੱਠਿਆ।ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਦੀ ਸ਼ੁਰੂਆਤ ‘ਸਤਿਗੁਰ ਬੰਦੀ ਛੋੜ ਹੈ’ ਦੇ ਪਵਿੱਤਰ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਮਹੱਤਤਾ ਨੂੰ ਦਰਸਾਉਂਦੀਆਂ ਮਨਮੋਹਕ ਕਵਿਤਾਵਾਂ, ਗੀਤ ਅਤੇ ਛੋਟੇ ਨਾਟਕ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਹਨਾਂ ਸੱਭਿਆਚਾਰਕ ਵੰਨਗੀਆਂ ਰਾਹੀਂ ਤਿਉਹਾਰ ਦੇ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਪਹਿਲੂਆਂ ਬਾਰੇ ਸੁਨੇਹਾ ਦਿੱਤਾ ਗਿਆ। ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਮਾਂ ਸਰਸਵਤੀ, ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਜੀ ਦੇ ਮਨਮੋਹਕ ਸਰੂਪ ਧਾਰਨ ਕਰਕੇ ਸਮਾਗਮ ਨੂੰ ਹੋਰ ਵੀ ਰੂਹਾਨੀ ਬਣਾ ਦਿੱਤਾ। ਇਸ ਮੌਕੇ ਸ਼ਰਧਾ ਤੇ ਵਿਧੀ-ਵਿਧਾਨ ਨਾਲ ਮਾਂ ਲਕਸ਼ਮੀ ਜੀ ਦਾ ਪੂਜਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ, ਖ਼ੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।ਤਿਉਹਾਰ ਨੂੰ ਸਮਰਪਿਤ ਹਾਊਸ-ਵਾਈਜ਼ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਅਤੇ ਸਿਰਜਣਾਤਮਕ ਸੋਚ ਦਾ ਬਾਖ਼ੂਬੀ ਪ੍ਰਦਰਸ਼ਨ ਕਰਦਿਆਂ ਖ਼ੂਬਸੂਰਤ ਰੰਗੋਲੀਆਂ ਤਿਆਰ ਕੀਤੀਆਂ। ਵਿਦਿਆਰਥੀਆਂ ਵੱਲੋਂ ਆਪਣੀਆਂ ਜਮਾਤਾਂ ਨੂੰ ਦੀਵਿਆਂ ਅਤੇ ਸਜਾਵਟੀ ਸਾਮਾਨ ਨਾਲ ਖ਼ਾਸ ਤੌਰ `ਤੇ ਸ਼ਿੰਗਾਰਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸ਼੍ਰੀਮਤੀ ਸਲੋਨੀ ਗੁਲਾਟੀ, ਮੈਨੇਜਰ ਡਾ. ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੀਵਾਲੀ ਹਨੇਰੇ ਉੱਤੇ ਰੌਸ਼ਨੀ, ਬੁਰਾਈ ਉੱਤੇ ਨੇਕੀ ਅਤੇ ਨਿਰਾਸ਼ਾ ਉੱਤੇ ਆਸ ਦੀ ਜਿੱਤ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਟਾਕਿਆਂ ਤੋਂ ਪਰਹੇਜ਼ ਕਰਕੇ ਪ੍ਰਦੂਸ਼ਣ ਰਹਿਤ ‘ਗਰੀਨ ਦੀਵਾਲੀ’ ਮਨਾਉਣ ਅਤੇ ਸਮਾਜ ਅੰਦਰ ਆਪਸੀ ਭਾਈਚਾਰਾ ਤੇ ਪ੍ਰੇਮ-ਪਿਆਰ ਮਜ਼ਬੂਤ ਰੱਖਣ ਲਈ ਪ੍ਰੇਰਿਆ। ਪ੍ਰਬੰਧਕਾਂ ਨੇ ਸਫ਼ਲ ਆਯੋਜਨ ਲਈ ਅਧਿਆਪਕਾਂ ਅਤੇ ਬੱਚਿਆਂ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅੱਠ ਮਹੀਨਿਆਂ ਤੋਂ ਠੰਡੇ ਜਲ ਦੀ ਚੱਲ ਰਹੀ ਛਬੀਲ ਦੀ ਸਮਾਪਤੀ ਮੌਕੇ ਗੋਲਡੀ ਵਲੋਂ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪ੍ਰਿੰਸੀਪਲ ਨਵਤੇਜ ਸਿੰਘ ਤੇ ਐੱਮ.ਡੀ. ਸੰਤੋਖ ਸਿੰਘ ਨੇ ਪ੍ਰਦੂਸ਼ਣ ਰਹਿਤ ਤੇ ਸੁਰੱਖਿਅਤ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱ...
Ad Position 24