ਮਿੱਟੀ ਦੇ ਬਣੇ ਚੂੰਗੜੇ ਅਤੇ ਕੁੱਜੀਆਂ ਦੀ ਬੱਲੇ ਬੱਲੇ
ਰਾਜਪੁਰਾ, 7 ਨਵੰਬਰ (ਰਣਜੀਤ ਸਿੰਘ)-ਦੇਸ਼ ਭਰ ਵਿਚ ਰੌਸ਼ਨੀਆਂ ਅਤੇ ਖੁਸ਼ੀਆਂ ਦੇ ਤਿਉਹਾਰ ਦੀਵਾਲੀ ਬਹੁਤ ਹੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ,ਲੋਕ ਵੱਡੇ ਪੱਧਰ ’ਤੇ ਖਰੀਦਦਾਰੀ ਕਰ ਰਹੇ ਹਨ। ਜਿਥੇ ਲੋਕ ਘਰਾਂ ਨੂੰ ਸਜਾਉਣ ਲਈ ਅਤੇ ਤੋਹਫਿਆਂ ਦੇ ਲੈਣ ਦੇਣ ਲਈ ਬਜਾਰਾਂ ਦਾ ਰੁੱਖ ਕਰ ਰਹੇ ਹਨ ਉਥੇ ਹੀ ਅਧੁਨਿਕ ਅਤੇ ਰੈਡੀਮੇਡ ਸਮਾਨ ਦੇ ਦੌਰ ਵਿਚ ਜਿਥੇ ਲੋਕੀ ਚੀਨੀ ਲਾਇਟਾਂ, ਪਲਾਸਟਿਕ ਅਤੇ ਰੈਡੀਮੇਡ ਸਜਾਵਟੀ ਸਮਾਨ ਖਰੀਦ ਰਹੇ ਹਨ ਉਥੇ ਹੀ ਮਿੱਟੀ ਦੀ ਮਹਿਕ ਦਾ ਅੱਜ ਵੀ ਪੂਰਾ ਦਬਦਬਾ ਹੈ।
ਰਾਜਪੁਰਾ, 7 ਨਵੰਬਰ (ਰਣਜੀਤ ਸਿੰਘ)-ਦੇਸ਼ ਭਰ ਵਿਚ ਰੌਸ਼ਨੀਆਂ ਅਤੇ ਖੁਸ਼ੀਆਂ ਦੇ ਤਿਉਹਾਰ ਦੀਵਾਲੀ ਬਹੁਤ ਹੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ,ਲੋਕ ਵੱਡੇ ਪੱਧਰ ’ਤੇ ਖਰੀਦਦਾਰੀ ਕਰ ਰਹੇ ਹਨ।ਜਿਥੇ ਲੋਕ ਘਰਾਂ ਨੂੰ ਸਜਾਉਣ ਲਈ ਅਤੇ ਤੋਹਫਿਆਂ ਦੇ ਲੈਣ ਦੇਣ ਲਈ ਬਜਾਰਾਂ ਦਾ ਰੁੱਖ ਕਰ ਰਹੇ ਹਨ ਉਥੇ ਹੀ ਅਧੁਨਿਕ ਅਤੇ ਰੈਡੀਮੇਡ ਸਮਾਨ ਦੇ ਦੌਰ ਵਿਚ ਜਿਥੇ ਲੋਕੀ ਚੀਨੀ ਲਾਇਟਾਂ, ਪਲਾਸਟਿਕ ਅਤੇ ਰੈਡੀਮੇਡ ਸਜਾਵਟੀ ਸਮਾਨ ਖਰੀਦ ਰਹੇ ਹਨ ਉਥੇ ਹੀ ਮਿੱਟੀ ਦੀ ਮਹਿਕ ਦਾ ਅੱਜ ਵੀ ਪੂਰਾ ਦਬਦਬਾ ਹੈ। ਦੀਵਾਲੀ ਦੇ ਤਿਉਹਾਰ ਮੌਕੇ ਲੋਕੀ ਆਪਣੇ ਘਰਾਂ ਵਿਚ ਪੂਜਾ ਅਰਚਨਾ ਕਰਦੇ ਹਨ ਅਤੇ ਖੁੱਸ਼ੀਆਂ ਮਨਾਉਂਦੇ ਹਨ। ਲੋਕੀ ਘਰਾਂ ਨੂੰ ਰੋਸ਼ਨ ਕਰਨ ਲਈ ਚੀਨੀ ਲਾਇਟਾਂ ,ਅਤੇ ਹੋਰ ਤਰਾਂ ਤਰਾਂ ਦੀਆਂ ਰੋਸ਼ਨੀਆਂ ਦੀ ਖਰੀਦਦਾਰੀ ਕਰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਮਿੱਟੀ ਨੂੰ ਪੰਜ ਤੱਤਾਂ ਵਿੱਚੋਂ ਇਕ ਮੰਨਿਆਂ ਜਾਂਦਾ ਹੈ।ਇਸ ਲਈ ਹੀ ਪੂਜਾ ਦੀ ਥਾਲੀ ਅਤੇ ਦੇਹਲੀ ਤੇ ਮਿੱਟੀ ਦੇ ਚੂੰਗੜੇ ਜਗਾਉਣਾ ਸਭ ਤੋਂ ਪਵਿੱਤਰ ਮੰਨਿਆਂ ਜਾਂਦਾ ਹੈ। ਸ਼ਾਇਦ ਹੀ ਕੋਈ ਇਹੋ ਜਿਹਾ ਘਰ ਹੋਵੇਗਾ ਜਿਹੜਾ ਪੂਜਾ ਲਈ ਮਿੱਟੀ ਦੇ ਚੂੰਗੜੇ ਛੱਡ ਕੇ ਚੀਨੀ ਸਮਾਨ ਦੀ ਵਰਤੋ ਕਰਦਾ ਹੋਵੇ।ਮਿੱਟੀ ਦੇ ਭਾਂਡੇ ਬਣਾਊਣ ਵਾਲੇ ਕਾਰੀਗਰਾਂ ਦੁਆਰਾ ਮਿਹਨਤ ਨਾਲ ਤਿਆਰ ਕੀਤੇ ਗਏ ਇਹ ਰਵਾਇਤੀ ਬਰਤਨ ਨਾ ਕੇਵਲ ਧਾਰਮਿਕ ਕਾਰਜਾਂ ਨੂੰ ਸੰਪੂਰਨ ਕਰਦੇ ਹਨ ਸਗੋਂ ਸਾਡੇ ਘਰਾਂ ਵਿਚ ਇਕ ਵਿਸ਼ੇਸ਼ ਕੁਦਰਤੀ ਸ਼ਾਂਤੀ ਅਤੇ ਰੂਹਾਨੀ ਮਾਹੌਲ ਵੀ ਪੈਦਾ ਕਰਦੇ ਹਨ, ਮਿੱਟੀ ਦੇ ਭਾਂਡਿਆਂ ਦੀ ਮੰਗ ਨੂੰ ਵੇਖ ਕੇ ਮਿੱਟੀ ਦੇ ਭਾਂਡੇ ਬਣਾਂਉਣ ਵਾਲੇ ਕਾਰੀਗਰਾਂ ਦੇ ਚੇਹਰਿਆਂ ’ਤੇ ਵੀ ਖੁਸ਼ੀ ਡੁੱਲ ਡੁੱਲ ਪੈ ਰਹੀ ਹੁੰਦੀ ਹੈ।