22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮੋਦੀ ਕਾਲਜ ਵਿਖੇ 151ਵੀਂ ਮੋਦੀ ਜੈਅੰਤੀ ਮਨਾਈ

ਪਟਿਆਲਾ, 21 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਕਾਲਜ ਦੇ ਸੰਸਥਾਪਕ ਸੇਠ ਰਾਏ ਬਹਾਦਰ ਮੁਲਤਾਨੀ ਮੱਲ ਮੋਦੀ ਦੀ ਯਾਦ ਵਿਚ 151ਵੀਂ ਮੋਦੀ ਜੈਅੰਤੀ ਮਨਾਈ ਗਈ। ਇਸ ਮੌਕੇ ਹਵਨ ਯੱਗ ਅਤੇ ਅਧਿਆਤਮਿਕ ਜਾਪ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 22-10-2026
ਪਟਿਆਲਾ, 21 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਕਾਲਜ ਦੇ ਸੰਸਥਾਪਕ ਸੇਠ ਰਾਏ ਬਹਾਦਰ ਮੁਲਤਾਨੀ ਮੱਲ ਮੋਦੀ ਦੀ ਯਾਦ ਵਿਚ 151ਵੀਂ ਮੋਦੀ ਜੈਅੰਤੀ ਮਨਾਈ ਗਈ। ਇਸ ਮੌਕੇ ਹਵਨ ਯੱਗ ਅਤੇ ਅਧਿਆਤਮਿਕ ਜਾਪ ਕਰਵਾਇਆ ਗਿਆ। ਸੰਸਥਾਪਕ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਫ਼ਤਾ ਭਰ ਅਕਾਦਮਿਕ ਅਤੇ ਹੁਨਰ ਆਧਾਰਿਤ ਮੁਕਾਬਲੇ ਵੀ ਕਰਵਾਏ ਗਏ। ਕਾਲਜ ਦੇ ਚੇਅਰਮੈਨ ਸੇਠ ਸੁਦਰਸ਼ਨ ਕੁਮਾਰ ਮੋਦੀ, ਵਾਈਸ ਚੇਅਰਮੈਨ ਸੇਠ ਤਰੁਨ ਕੁਮਾਰ ਮੋਦੀ ਅਤੇ ਸੇਠ ਆਯੂਸ਼ ਮੋਦੀ ਨੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਨੇ ਕਿਹਾ ਕਿ ਸੇਠ ਰਾਏ ਬਹਾਦਰ ਮੁਲਤਾਨੀ ਮੱਲ ਮੋਦੀ ਉੱਤਰੀ ਭਾਰਤ ਦੇ ਪ੍ਰਮੁੱਖ ਸਮਾਜ ਸੁਧਾਰਕਾਂ ਵਿਚੋਂ ਸਨ, ਜਿਨ੍ਹਾਂ ਨੇ ਸਿੱਖਿਆ ਰਾਹੀਂ ਸਮਾਜਿਕ ਤਬਦੀਲੀ ਲਿਆਉਣ ’ਤੇ ਜ਼ੋਰ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਸੰਸਥਾਪਕ ਦੀ ਦੂਰਦਰਸ਼ੀ ਸੋਚ ਅੱਜ ਵੀ ਕਾਲਜ ਲਈ ਪ੍ਰੇਰਨਾ ਸਰੋਤ ਹੈ। ਸੰਸਥਾ ਸਮਾਜ ਦੇ ਕਮਜ਼ੋਰ ਅਤੇ ਪੱਛੜੇ ਵਰਗਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਜਯੰਤੀ ਸਮਾਗਮਾਂ ਦੌਰਾਨ ਕਾਲਜ ਵਲੋਂ ‘ਵਿਕਸਤ ਭਾਰਤ ਲਈ ਵਿਗਿਆਨ, ਸਥਿਰਤਾ ਅਤੇ ਨਵੀਨਤਾ’ ਵਿਸ਼ੇ ’ਤੇ ਅੰਤਰ-ਸੰਸਥਾਗਤ ਵਿਗਿਆਨ ਮੇਲਾ-2026 ਕਰਵਾਇਆ ਗਿਆ। ਇਸ ਵਿਚ 21 ਸਕੂਲਾਂ ਅਤੇ ਅੱਠ ਕਾਲਜਾਂ ਦੇ ਵਿਦਿਆਰਥੀਆਂ ਨੇ ਵਿਗਿਆਨਕ ਮਾਡਲਾਂ, ਰੋਬੋਟਾਂ ਅਤੇ ਪੋਸਟਰਾਂ ਰਾਹੀਂ ਆਪਣੀ ਪ੍ਰਤਿਭਾ ਦਿਖਾਈ। ਇਸੇ ਦੌਰਾਨ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੇ ਸਹਿਯੋਗ ਨਾਲ ਬੀ.ਕਾਮ. ਦੇ ਵਿਦਿਆਰਥੀਆਂ ਲਈ ਸੀ. ਏ. ਅਤੇ ਸੀ. ਐੱਮ. ਏ. ਦੇ ਕਰੀਅਰ ਮੌਕਿਆਂ ਬਾਰੇ ਭਾਸ਼ਣ ਕਰਵਾਇਆ ਗਿਆ। ਵਣਜ ਵਿਭਾਗ ਦੀ ਮੁਖੀ ਪ੍ਰੋ. ਪਰਮਿੰਦਰ ਕੌਰ ਨੇ ਸਵਾਗਤ ਕੀਤਾ, ਜਦਕਿ ਬੁਲਾਰਿਆਂ ਅੰਕੁਸ਼ ਗੁਪਤਾ ਤੇ ਜਗਜੀਤ ਸਿੰਘ ਨੇ ਕੋਰਸਾਂ, ਯੋਗਤਾ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਸਮੂਹ ਸਟਾਫ਼ ਨੇ ਵਿਸ਼ਵ ਸ਼ਾਂਤੀ ਤੇ ਸਦਭਾਵਨਾ ਲਈ ਪ੍ਰਾਰਥਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਰਣਜੋਧ ਹਡਾਣਾ ਵਲੋਂ ਸੰਤ ਹਜ਼ਾਰਾ ਸਿੰਘ ਵਾਲਾ ਨਗਰ ‘ਚ ਵਿਕਾਸ ਕਾਰਜਾਂ ਦੇ ਉਦਘਾਟਨ ਅਗਲੀ ਖ਼ਬਰ ਮਨਪ੍ਰੀਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਵਿਕਰਮ ਬਾਜਵਾ
Ad Position 24