21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅਸਲੀ ਐਸ. ਐਸ. ਐਫ. ਪੁਲਿਸ ਨੇ ਜਬਰੀ ਵਸੂਲੀ ਕਰਨ ਲਈ ਨਕਲੀ ਪੁਲਿਸ ਰੱਖੀ

ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)- ਪਟਿਆਲਾ ਪੁਲਿਸ ’ਚ ਕੁੱਝ ਕਾਲੀਆਂ ਭੇਡਾਂ ਚੰਗੇ ਕੰਮ ਕਰਨ ਵਾਲੇ ਪੁਲਿਸ ਅਫ਼ਸਰਾਂ ਦੀ ਸ਼ਾਖ਼ ਖ਼ਰਾਬ ਕਰਨ ਦੇ ਨਾਲ-ਨਾਲ ਲੋਕਾਂ ’ਚ ਪੁਲਿਸ ਦੇ ਅਕਸ ਨੂੰ ਖੋਰਾ ਲਗਾ ਰਹੇ ਹਨ। ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਸੰਗਰੂਰ ਰੋਡ ’ਤੇ ਸੜਕ ਸੁਰੱਖਿਆ ਫੋਰਸ (ਐਸ.

Ad Position 21
No active advertisement
ਅਜੀਤ ਡੈਸਕ 22-10-2026
ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)- ਪਟਿਆਲਾ ਪੁਲਿਸ ’ਚ ਕੁੱਝ ਕਾਲੀਆਂ ਭੇਡਾਂ ਚੰਗੇ ਕੰਮ ਕਰਨ ਵਾਲੇ ਪੁਲਿਸ ਅਫ਼ਸਰਾਂ ਦੀ ਸ਼ਾਖ਼ ਖ਼ਰਾਬ ਕਰਨ ਦੇ ਨਾਲ-ਨਾਲ ਲੋਕਾਂ ’ਚ ਪੁਲਿਸ ਦੇ ਅਕਸ ਨੂੰ ਖੋਰਾ ਲਗਾ ਰਹੇ ਹਨ। ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਸੰਗਰੂਰ ਰੋਡ ’ਤੇ ਸੜਕ ਸੁਰੱਖਿਆ ਫੋਰਸ (ਐਸ.ਐਸ . ਐਫ.) ਪੁਲਿਸ ਦੇ 2 ਥਾਣੇਦਾਰਾਂ ਨੇ ਲੋਕਾਂ ਨੂੰ ਜਬਰੀ ਵਸੂਲੀ ਕਰਨ ਲਈ ਇਕ ਨਕਲੀ ਪੁਲਿਸ ਵਾਲਾ ਰੱਖਿਆ ਹੋਇਆ ਸੀ ਜਿਹੜਾ ਕਿ ਪੁਲਿਸ ਦੀ ਵਰਦੀ ਪਾ ਕੇ ਸੜਕ ਕਿਨਾਰੇ ਖੜ੍ਹਨ ਵਾਲੇ ਮੁੰਡੇ-ਕੁੜੀਆਂ ਦੀਆਂ ਵੀਡੀਓ ਬਣਾ ਕੇ ਬਾਅਦ ’ਚ ਉਨ੍ਹਾਂ ਤੋਂ ਜਬਰੀ ਪੈਸੇ ਲੈਂਦਾ ਸੀ। ਇਸ ਸੰਬੰਧੀ ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪੁਲਿਸ ਵਾਲਾ ਸੰਗਰੂਰ ਰੋਡ ’ਤੇ ਵੀਡੀਓ ਬਣਾ ਕੇ ਲੋਕਾਂ ਤੋਂ ਜਬਰੀ ਪੈਸੇ ਲੈਂਦਾ ਹੈ, ਜਿਸ ਤਹਿਤ ਥਾਣਾ ਪਸਿਆਣਾ ਦੀ ਅਸਲੀ ਪੁਲਿਸ ਵਲੋਂ ਉੱਥੇ ਛਾਪੇਮਾਰੀ ਕੀਤੀ ਗਈ ਤਾਂ ਮੌਕੇ ’ਤੇ ਇਕ ਪਟਿਆਲਾ ਪੁਲਿਸ ਦੇ ਥਾਣੇਦਾਰ ਕਰਨੈਲ ਸਿੰਘ ਅਤੇ ਪੁਲਿਸ ਦੀ ਵਰਦੀ ਪਾ ਕੇ ਨਕਲੀ ਪੁਲਿਸ ਬਣਨ ਵਾਲੇ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਜਦਕਿ ਤੀਜਾ ਮੁਲਜ਼ਮ ਬਲਿਹਾਰ ਸਿੰਘ ਹਾਲੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਹਾਲੇ ਇਸ ਕੇਸ ਦੀ ਪੜਤਾਲ ਕਰ ਰਹੀ ਹੈ ਤੇ ਹੁਣ ਤੱਕ ਇਨ੍ਹਾਂ ਨੇ ਆਪਣੇ ਝਾਂਸੇ ’ਚ ਕਿੰਨੇ ਵਿਅਕਤੀਆਂ ਨੂੰ ਫਸਾਇਆ ਹੈ ਤੇ ਇਹ ਮੁਲਾਜ਼ਮ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੇ ਹਨ ਜਾਂ ਫੇਰ ਕਿਸੇ ਹੋਰ। ਇਹ ਵੀ ਪਤਾ ਲੱਗਾ ਹੈ ਕਿ ਫੜੇ ਗਏ ਥਾਣੇਦਾਰ ਪੱਕੇ ਥਾਣੇਦਾਰ ਨਹੀਂ ਸਨ ਉਹ ਵੀ ਲੋਕਲ ਰੈਂਕ ਤਹਿਤ ਉਨ੍ਹਾਂ ਦੇ ਏ. ਐਸ. ਆਈ. ਦੀਆਂ ਫੀਤੀਆਂ ਲੱਗੀਆਂ ਸਨ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਮੁਲਜ਼ਮਾਂ ਦੇ ਰਿਮਾਂਡ ਦੌਰਾਨ ਪਤਾ ਲੱਗੇਗਾ ਕਿ ਉਹ ਇਹ ਪੈਸੇ ਖ਼ੁਦ ਹੀ ਰੱਖਦੇ ਸੀ ਜਾਂ ਅੱਗੇ ਵੀ ਕਿਸੇ ਹੋਰ ਅਫ਼ਸਰ ਜਾਂ ਮੁਲਾਜ਼ਮ ਨੂੰ ਦਿੰਦੇ ਸਨ। ਫ਼ਿਲਹਾਲ ਮੁਲਜ਼ਮਾਂ ਖ਼ਿਲਾਫ਼ ਥਾਣਾ ਪਸਿਆਣਾ ’ਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਅਤੇ ਬਾਹਰਲੇ ਵਿਅਕਤੀ ਵਲੋਂ ਅਜਿਹੀ ਹਰਕਤ ਕਾਰਨ ਕਿੰਨੇ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪ੍ਰੰਤੂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ ਇਕ ਪੁਲਿਸ ਮੁਲਾਜ਼ਮ ਦੀ ਕੁੱਝ ਮਹੀਨੇ ਤਕ ਸੇਵਾਮੁਕਤੀ ਹੋਣੀ ਸੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ ਅਗਲੀ ਖ਼ਬਰ ਵਧੀਆਂ ਸੇਵਾਵਾਂ ਦੇ ਮੱਦੇਨਜ਼ਰ ਈਕੋਲਕਸ ਕੰਪਨੀ ਦੇ ਐਮ. ਡੀ. ਪਰਵੀਨ ਕੁਮਾਰ ਨੂੰ ਕੀਤਾ ਸਨਮਾਨਿਤ
Ad Position 24