21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜ਼ੈਸਟ ਮੁਕਾਬਲੇ ’ਚ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਜਿੱਤੀਆਂ ਟਰਾਫ਼ੀਆਂ

ਦੇਵੀਗੜ, 21 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰ ਅਫ਼ਗਾਨਾ ਦੇਵੀਗੜ੍ਹ, ਪਟਿਆਲਾ ਦੇ ਵਿਦਿਆਰਥੀਆਂ ਨੇ ਜ਼ੈਸਟ (ਜ਼ੋਨਲ ਇੰਗਲਿਸ਼ ਸਕਾਲਰਸ਼ਿਪ ਟੈਸਟ) ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਨਿੱਜੀ ਕਰੀਅਰ ਕੰਸਲਟੈਂਟਸ ਵਲੋਂ ਕਰਵਾਏ ਗਏ ਇਸ ਮੁਕਾਬਲੇ ਦਾ ਪਹਿਲਾ ਪੜਾਅ 25 ਸਤੰਬਰ 2026 ਨੂੰ ਟੈਗੋਰ ਇੰਟਰਨੈਸ਼ਨਲ ਸਕੂਲ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਸਕੂਲ ਦੇ 113 ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 22-10-2026
ਦੇਵੀਗੜ, 21 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰ ਅਫ਼ਗਾਨਾ ਦੇਵੀਗੜ੍ਹ, ਪਟਿਆਲਾ ਦੇ ਵਿਦਿਆਰਥੀਆਂ ਨੇ ਜ਼ੈਸਟ (ਜ਼ੋਨਲ ਇੰਗਲਿਸ਼ ਸਕਾਲਰਸ਼ਿਪ ਟੈਸਟ) ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਨਿੱਜੀ ਕਰੀਅਰ ਕੰਸਲਟੈਂਟਸ ਵਲੋਂ ਕਰਵਾਏ ਗਏ ਇਸ ਮੁਕਾਬਲੇ ਦਾ ਪਹਿਲਾ ਪੜਾਅ 25 ਸਤੰਬਰ 2026 ਨੂੰ ਟੈਗੋਰ ਇੰਟਰਨੈਸ਼ਨਲ ਸਕੂਲ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਸਕੂਲ ਦੇ 113 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਵਿਚੋਂ ਚਾਰ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਤੇ ਅੰਗਰੇਜ਼ੀ ਵਿਸ਼ੇ ਪ੍ਰਤੀ ਆਪਣੀ ਯੋਗਤਾ ਦੇ ਆਧਾਰ ’ਤੇ ਦੂਜੇ ਅਤੇ ਅੰਤਿਮ ਪੜਾਅ ਲਈ ਕੁਆਲੀਫਾਈ ਕੀਤਾ। ਇਸ ਮੁਕਾਬਲੇ ਦਾ ਦੂਜਾ ਪੜਾਅ 15 ਅਕਤੂਬਰ 2026 ਨੂੰ ਕੁਰੂਕਸ਼ੇਤਰ ਦੇ ਹੋਟਲ ਸੈਫ਼ਰਨ ਵਿਖੇ ਕਰਵਾਇਆ ਗਿਆ। ਇਸ ਪੜਾਅ ਵਿਚ ਭਾਗ ਲੈਣ ਵਾਲੇ ਚਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਾਗੀਦਾਰੀ ਤੇ ਪ੍ਰਾਪਤੀ ਲਈ ਟਰਾਫ਼ੀਆਂ, ਤੋਹਫ਼ੇ ਤੇ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ । ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹੋਣਹਾਰ ਵਿਦਿਆਰਥੀ ਗਰੁੱਪ ਏ ਰਮਨਜੀਤ ਸਿੰਘ ਛੇਵੀਂ ਜਮਾਤ, ਕਿਰਤ ਸਤਵੀਂ ਜਮਾਤ ,ਗਰੁੱਪ ਬੀ- ਹੁਸਨਪ੍ਰੀਤ ਕੌਰ ਨੌਵੀਂ ਜਮਾਤ ,ਸਾਗਰ ਸੈਣੀ ਨੌਵੀਂ ਜਮਾਤ ਦੇ ਸਨ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੌਰਵ ਗੁਲਾਟੀ , ਪ੍ਰੈਜ਼ੀਡੈਂਟ ਸ਼੍ਰੀਮਤੀ ਸਲੋਨੀ ਗੁਲਾਟੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰਜੀਤ ਸਿੰਘ ਕੋਹਲੀ ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਵਕੀਲ ਸਾਥੀਆਂ ਦਾ ਸਨਮਾਨ ਅਗਲੀ ਖ਼ਬਰ ਮਾਮਲਾ ਰਸਤੇ ֹ’ ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਦਾ ਕਿਸਾਨ ਯੂਨੀਅਨ ਕਰਾਂਤੀਕਾਰੀ ਨੇ ਬੀ. ਡੀ. ਪੀ. ਓ. ਦਫ਼ਤਰ...
Ad Position 24