21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਰੋਟਰੀ ਕਲੱਬ ਨਾਭਾ ਗ੍ਰੇਟਰ ਵਲੋਂ ਪਾਣੀ ਦੀ ਸੇਵਾ

ਨਾਭਾ, 21 ਅਕਤੂਬਰ (ਵਰਿੰਦਰ ਵਰਮਾ)- ਰੋਟਰੀ ਕਲੱਬ ਨਾਭਾ ਗ੍ਰੇਟਰ ਨਾਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦੇ ਤਿਉਹਾਰ ਮੌਕੇ ਪਾਣੀ ਦੀ ਸੇਵਾ ਲਗਾਈ ਗਈ। ਉਪਰੰਤ ਕਲੱਬ ਦੇ ਪ੍ਰਧਾਨ ਭੂਪੇਸ਼ ਬਾਂਸਲ ਅਤੇ ਹੋਰ ਮੈਂਬਰ ਸ਼ਾਸਤਰੀ ਲਲਿਤ ਸ਼ਰਮਾ, ਜੇ.

Ad Position 21
No active advertisement
ਅਜੀਤ ਡੈਸਕ 22-10-2026
ਨਾਭਾ, 21 ਅਕਤੂਬਰ (ਵਰਿੰਦਰ ਵਰਮਾ)- ਰੋਟਰੀ ਕਲੱਬ ਨਾਭਾ ਗ੍ਰੇਟਰ ਨਾਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦੇ ਤਿਉਹਾਰ ਮੌਕੇ ਪਾਣੀ ਦੀ ਸੇਵਾ ਲਗਾਈ ਗਈ। ਉਪਰੰਤ ਕਲੱਬ ਦੇ ਪ੍ਰਧਾਨ ਭੂਪੇਸ਼ ਬਾਂਸਲ ਅਤੇ ਹੋਰ ਮੈਂਬਰ ਸ਼ਾਸਤਰੀ ਲਲਿਤ ਸ਼ਰਮਾ, ਜੇ. ਐਸ ਬੱਗਾ, ਸੰਜੀਵ ਗਰਗ, ਕੁਸਲ ਲਤਾ, ਅਤੇ ਸੁਸ਼ਮਾ ਗਰਗ ਨੇ ਕਿਹਾ ਕਿ ਇਹ ਪਾਣੀ ਦੀ ਸੇਵਾ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਪੁਰਾਣਾ ਹਾਈ ਕੋਰਟ ਵਿਖੇ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੇਵਾ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁਸ਼ਹਿਰੇ ਦੇ ਤਿਉਹਾਰ ਮੌਕੇ ਲਗਾਈ ਗਈ ਪਾਣੀ ਦੀ ਸੇਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇੱਕ ਸਾਲਾਨਾ ਸਮਾਜਿਕ ਰਵਾਇਤ ਵਜੋਂ ਦੇਖੀ ਜਾਂਦੀ ਹੈ, ਜਿੱਥੇ ਕਲੱਬ ਦੇ ਮੈਂਬਰਾਂ ਵੱਲੋਂ ਦੁਸ਼ਹਿਰਾ ਗਰਾਊਂਡਾਂ ਦੇ ਬਾਹਰ ਆਉਣ-ਜਾਣ ਵਾਲੀ ਸੰਗਤ ਲਈ ਠੰਢੇ-ਮਿੱਠੇ ਪਾਣੀ ਦੀ ਸੇਵਾ ਨਿਭਾਈ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਗਰਮੀ ਅਤੇ ਪਿਆਸ ਤੋਂ ਰਾਹਤ ਦਿਵਾਉਣ ਲਈ ਕਲੱਬ ਵੱਲੋਂ ਮੁਫ਼ਤ ਪੀਣ ਵਾਲੇ ਸਾਫ਼ ਅਤੇ ਠੰਢੇ ਪਾਣੀ ਦੇ ਸਟਾਲ ਲਗਾਈ ਗਈ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਖੁਦ ਮੌਜੂਦ ਰਹਿ ਕੇ ਸੰਗਤਾਂ ਨੂੰ ਪਾਣੀ ਵਰਤਾਉਣ ਦੀ ਸੇਵਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ‘ਚ ਨਸ਼ਿਆਂ ਰੂਪੀ ਰਾਵਣ ਦਾ ਦਹਿਨ ਕਰਨ ਦੀ ਲੋੜ- ਗੌਰਵ ਸੰਧੂ ਅਗਲੀ ਖ਼ਬਰ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ‘ਆਪ’ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ- ਗੁਰਤੇਜ ਸਿੰਘ ਕੌਲ
Ad Position 24