22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਰਿਖੀ ਦੇਵ ਸਪੋਰਟਸ ਕਲੱਬ ਨੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਸਨੌਰ, 21 ਅਕਤੂਬਰ (ਮੋਹਨ ਸਿੰਘ ਭੱਟੀ)- ਪੇਂਡੂ ਖੇਤਰਾਂ ਵਿਚ ਲੋੜਵੰਦ ਲੋਕਾਂ ਨੂੰ ਘਰ-ਘਰ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣ ਦੇ ਉਦੇਸ਼ ਨਾਲ ਰਿਖੀ ਦੇਵ ਸਪੋਰਟਸ ਕਲੱਬ, ਅਸਰਪੁਰ ਵਲੋਂ ਅਜਨੀਸ਼ ਕੁਮਾਰ ਪੁੱਤਰ ਸ੍ਰੀ ਰਿਖੀ ਦੇਵ ਦੀ ਅਗਵਾਈ ਹੇਠ ਇਕ ਵਿਸ਼ਾਲ ਅੱਖਾਂ ਅਤੇ ਯੂਰੋਲੋਜੀ ਸ੍ਰਬੰਧੀ ਮੁਫ਼ਤ ਮੈਡੀਕਲ ਜਾਂਚ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਦੌਰਾਨ ਇਲਾਕੇ ਦੇ ਲਗਭਗ 270 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ, ਜਿਨ੍ਹਾਂ ਵਿਚ ਵੱਡੀ ਗਿਣਤੀ ਅੱਖਾਂ ਦੇ ਮਰੀਜ਼ਾਂ ਸਮੇਤ ਯੂਰੋਲੋਜੀ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ ਸ਼ਾਮਲ ਸਨ।

Ad Position 21
No active advertisement
ਸਮਾਣਾ ਵਿਖੇ ਪਾਵਰਕਾਮ ਦੇ ਮੁਲਾਜ਼ਮ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ : ਸਾਹਿਬ ਸਿੰਘ 22-10-2026
ਸਨੌਰ, 21 ਅਕਤੂਬਰ (ਮੋਹਨ ਸਿੰਘ ਭੱਟੀ)- ਪੇਂਡੂ ਖੇਤਰਾਂ ਵਿਚ ਲੋੜਵੰਦ ਲੋਕਾਂ ਨੂੰ ਘਰ-ਘਰ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣ ਦੇ ਉਦੇਸ਼ ਨਾਲ ਰਿਖੀ ਦੇਵ ਸਪੋਰਟਸ ਕਲੱਬ, ਅਸਰਪੁਰ ਵਲੋਂ ਅਜਨੀਸ਼ ਕੁਮਾਰ ਪੁੱਤਰ ਸ੍ਰੀ ਰਿਖੀ ਦੇਵ ਦੀ ਅਗਵਾਈ ਹੇਠ ਇਕ ਵਿਸ਼ਾਲ ਅੱਖਾਂ ਅਤੇ ਯੂਰੋਲੋਜੀ ਸ੍ਰਬੰਧੀ ਮੁਫ਼ਤ ਮੈਡੀਕਲ ਜਾਂਚ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਦੌਰਾਨ ਇਲਾਕੇ ਦੇ ਲਗਭਗ 270 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ, ਜਿਨ੍ਹਾਂ ਵਿਚ ਵੱਡੀ ਗਿਣਤੀ ਅੱਖਾਂ ਦੇ ਮਰੀਜ਼ਾਂ ਸਮੇਤ ਯੂਰੋਲੋਜੀ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ ਸ਼ਾਮਲ ਸਨ। ਕੈਂਪ ਦੌਰਾਨ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਅੱਖਾਂ ਦੇ ਮਾਹਿਰ ਡਾ. ਕਮਲ ਇੰਦਰ ਕੌਰ ਅਤੇ ਪ੍ਰਸਿੱਧ ਯੂਰੋਲੋਜਿਸਟ ਡਾ. ਹਰਜਿੰਦਰ ਸਿੰਘ ਵਲੋਂ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ। ਅੱਖਾਂ ਦੇ ਮੁਆਇਨੇ ਉਪਰੰਤ ਜਿਨ੍ਹਾਂ ਮਰੀਜ਼ਾਂ ਨੂੰ ਸਰਜਰੀ ਦੀ ਲੋੜ ਪਾਈ ਗਈ, ਉਨ੍ਹਾਂ ਵਿਚੋਂ ਪਿੰਡ ਜੋਗੀਪੁਰ, ਅਸਰਪੁਰ, ਪੁਣੀਆ ਜੱਟਾਂ, ਬੋਸਰ ਖ਼ੁਰਦ ਅਤੇ ਕਰਤਾਰਪੁਰ ਦੇ ਲੋੜਵੰਦ ਮਰੀਜ਼ਾਂ ਦੇ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਅੱਖਾਂ ਦੇ ਸਫਲ ਆਪ੍ਰੇਸ਼ਨ ਕਰਵਾਏ ਗਏ ਅਤੇ ਲੋੜ ਅਨੁਸਾਰ ਮੁਫ਼ਤ ਲੈਂਜ ਪਾਏ ਗਏ। ਇਨ੍ਹਾਂ ਆਪ੍ਰੇਸ਼ਨਾਂ ਦੌਰਾਨ ਰਾਜਿੰਦਰਾ ਹਸਪਤਾਲ ਦੇ ਵਿਭਾਗ ਮੁਖੀ ਡਾ. ਅਨੰਦ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਆਪਣੀਆਂ ਮਾਹਿਰ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਤੋਂ ਇਲਾਵਾ ਕੈਂਪ ਵਿਚ ਪਹੁੰਚੇ 90 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਨਜ਼ਰ ਦੀਆਂ ਐਨਕਾਂ ਵੀ ਤਕਸੀਮ ਕੀਤੀਆਂ ਗਈਆਂ। ਇਸ ਨੇਕ ਉਪਰਾਲੇ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਸ੍ਰੀ ਅਜਨੀਸ਼ ਕੁਮਾਰ ਨੇ ਕਿਹਾ ਕਿ ਪਿੰਡਾਂ ਵਿਚ ਮਾਹਿਰ ਡਾਕਟਰਾਂ ਦੀ ਪਹੁੰਚ ਨਾ ਹੋਣ ਕਾਰਨ ਗ਼ਰੀਬ ਲੋਕ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਕਲੱਬ ਵਲੋਂ ਇਹ ਨਿਸ਼ਕਾਮ ਸੇਵਾ ਦਾ ਬੀੜਾ ਚੁੱਕਿਆ ਗਿਆ ਹੈ। ਸਮਾਗਮ ਮੌਕੇ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਯੂਨੀਅਨ ਲਿਮਟਿਡ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਸਮੁੱਚੇ ਇਲਾਕਾ ਨਿਵਾਸੀਆਂ ਵਲੋਂ ਰਿਖੀ ਦੇਵ ਸਪੋਰਟਸ ਕਲੱਬ ਤੇ ਅਜਨੀਸ਼ ਕੁਮਾਰ ਦੇ ਇਸ ਲੋਕ-ਪੱਖੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਓਵੇਸ ਮਲਿਕ ਨੇ ਆਰਮ ਰੈਸਲਿੰਗ ਵਿਚ ਗੱਡੇ ਝੰਡੇ , ਨੈਸ਼ਨਲ ਚੈਂਪੀਅਨਸ਼ਿਪ ਵਿਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026: ਪਟਿਆਲਾ ਵਿਖੇ ਰਾਜ ਪੱਧਰੀ ਜਿਮਨਾਸਟਿਕ ਤੇ ਖੋ-ਖੋ ਮੁਕਾਬਲੇ ਜਾਰੀ
Ad Position 24