22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਰਾਹੁਲ ਸ਼ਰਮਾ ਦੇ ਕਤਲ ਦਾ ਮਾਮਲਾ, ਰਵਨੀਤ ਸਿੰਘ ਬਿੱਟੂ ਨੇ ਪੀੜਿਤ ਪਰਿਵਾਰ ਦਾ ਕੀਤਾ ਦੁੱਖ ਸਾਂਝਾ

ਲੁਧਿਆਣਾ, 22 ਅਕਤੂਬਰ (ਰੂਪੇਸ਼ ਕੁਮਾਰ) - ਲੁਧਿਆਣਾ ਵਿਚ ਬੁੱਧਵਾਰ ਦੇਰ ਰਾਤ ਇਕ ਪਾਰਟੀ ਦੌਰਾਨ ਹੋਏ ਵਿਵਾਦ ਦੌਰਾਨ ਰਾਹੁਲ ਸ਼ਰਮਾ ਨਾਂਅ ਦੇ ਨੌਜਵਾਨ...

Ad Position 21
No active advertisement
ਅਜੀਤ ਡੈਸਕ 22-10-2026

ਲੁਧਿਆਣਾ, 22 ਅਕਤੂਬਰ (ਰੂਪੇਸ਼ ਕੁਮਾਰ) - ਸ਼ਹਿਰ ਦੇ ਮਸ਼ਹੂਰ ਛੋਲੇ ਕੁਲਚੇ ਵੇਚਣ ਵਾਲੇ ਪੰਡਿਤ ਜੀ ਦੇ ਲੜਕੇ ਰਾਹੁਲ ਸ਼ਰਮਾ ਦੀ ਨੌਜਵਾਨਾਂ ਵਲੋਂ ਬੀਤੀ ਦੇਰ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।  ਮਾਰੇ ਗਏ ਰਾਹੁਲ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨਾਲ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਦੁੱਖ ਸਾਂਝਾ ਕੀਤਾ ਗਿਆ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਮਾੜੇ ਹਾਲਾਤਾਂ ਵਿਚ ਪਹੁੰਚ ਗਏ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਲੁਧਿਆਣਾ ਵਿਚ ਬਿਨਾਂ ਜਾਂਚ ਵੱਡੀ ਗਿਣਤੀ 'ਚ ਲੋਕਾਂ ਦੇ ਹਥਿਆਰਾਂ ਦੇ ਲਾਇਸੈਂਸ ਬਣਾਏ ਗਏ ਹਨ। ਘਟਨਾ ਬਾਰੇ ਬਿੱਟੂ ਨੇ ਕਿਹਾ ਕਿ ਜੇਕਰ ਘਟਨਾ ਵਜੋਂ ਫਾਇਰਿੰਗ ਹੁੰਦੀ, ਤਾਂ ਇਕ ਤੋਂ ਵੱਧ ਕਿਵੇਂ ਗੋਲੀਆਂ ਚਲਦੀਆਂ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਲਈ ਜਿੰਮੇਵਾਰ ਵੱਡੀ ਗਿਣਤੀ ਵਿਚ ਬਣੇ ਬੇਤਰਤੀਬ ਹਥਿਆਰਾਂ ਦੇ ਲਾਇਸੈਂਸ ਵੀ ਹਨ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 - ਭਾਰਤ ਨੇ ਗਵਾਈ ਪਹਿਲੀ ਵਿਕਟ, ਅਭਿਸ਼ੇਕ ਸ਼ਰਮਾ 29 (12 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਟਰੱਕ ਦੀ ਲਪੇਟ ’ਚ ਆਉਣ ਨਾਲ 16 ਸਾਲਾ ਵਿਦਿਆਰਥੀ ਦੀ ਮੌਤ
Ad Position 24