ਸਵ. ਸਰਗੁਨੀਤ ਕੌਰ ਭੱਟੀ ਦੀ ਯਾਦ ’ਚ ਲਗਾਇਆ ਖ਼ੂਨਦਾਨ ਕੈਂਪ
ਨਾਭਾ, 11 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਅੱਜ ਰਿਆਸਤੀ ਸ਼ਹਿਰ ਨਾਭਾ ਦੀ ਹੀਰਾ ਮਹਿਲ ਕਾਲੋਨੀ ਸਥਿਤ ਭਾਈ ਕਨੱਈਆ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਸਵ. ਸਰਗੁਨੀਤ ਕੌਰ ਭੱਟੀ ਦੀ ਯਾਦ ਵਿਚ ਖੂਨਦਾਨ ਕੈਂਪ ਕੈਂਪ ਲਗਾਇਆ ਗਿਆ।
ਨਾਭਾ, 11 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਅੱਜ ਰਿਆਸਤੀ ਸ਼ਹਿਰ ਨਾਭਾ ਦੀ ਹੀਰਾ ਮਹਿਲ ਕਾਲੋਨੀ ਸਥਿਤ ਭਾਈ ਕਨੱਈਆ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਸਵ. ਸਰਗੁਨੀਤ ਕੌਰ ਭੱਟੀ ਦੀ ਯਾਦ ਵਿਚ ਖੂਨਦਾਨ ਕੈਂਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਧਰਮਸੋਤ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ ਜੋ ਸਾਡੇ ਵਲੋਂ ਦਿੱਤੀ ਗਈ ਇੱਕ ਵੀ ਖੂਨ ਦੀ ਬੂੰਦ ਕਿਸੇ ਵੀ ਇਨਸਾਨ ਨੂੰ ਜਾਨ ਬਖਸ਼ ਸਕਦੀ ਹੈ, ਜਿਸ ਕਰਕੇ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਭੱਟੀ ਪਰਿਵਾਰ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਹੈ। ਇਸ ਮੌਕੇ ਸਥਾਨਕ ਸਿਵਲ ਹਸਪਤਾਲ ਤੋਂ ਪਹੁੰਚੀ ਬਲੱਡ ਬੈਂਕ ਦੇ ਡਾਕਟਰਾਂ ਦੀ ਟੀਮ ਵੱਲੋਂ 31 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਖੂਨਦਾਨ ਕੈਂਪ ਮੌਕੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖਟੜਾ, ਗੁਰਜਸ਼ਨਵਨੀਤ ਸਿੰਘ ਭੱਟੀ, ਕਾਨ੍ਹ ਸਿੰਘ ਖਹਿਰਾ, ਕੁਲਵੰਤ ਸਿੰਘ ਸਿਆਣ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਜੱਤੀ ਅਭੇਪੁਰ, ਸੰਦੀਪ ਗਰਗ ਸੋਨੂ ਮਾਲਵਾ,ਚੰਚਲ ਕੁਮਾਰ ਗਾਬਾ, ਮਾਨਟੂ ਪਹੂਜਾ,ਪਰਮ ਖਹਿਰਾ, ਸੁਦਰਸ਼ਨ ਗੋਗਾ, ਚਿਰਾਗ ਵਰਮਾ, ਹਰਪ੍ਰੀਤ ਸਿੰਘ, ਅੰਮ੍ਰਿਤ ਬਾਸਲ, ਪਰਮਵੀਰ ਰੂਪਰਾਏ, ਜਸਪ੍ਰੀਤ ਸਿੰਘ ਸਿਆਣ, ਗੁਰਮੇਲ ਸਿੰਘ, ਗਗਨ ਮੱਲੀ, ਗੁਨੂ,ਗਿਤੇਸ਼ ਆਦਿ ਮੌਜੂਦ ਸਨ।