11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਾਹਗੀਰ ਨੂੰ ਘੇਰ ਕੇ ਮੋਬਾਈਲ, ਨਕਦੀ ਤੇ ਆਰ. ਸੀ. ਖੋਹਣ ਦੇ ਦੋਸ਼ ਹੇਠ ਮੁਕੱਦਮਾ ਦਰਜ

ਸਨੌਰ, 11 ਅਕਤੂਬਰ (ਮੋਹਨ ਸਿੰਘ ਭੱਟੀ)-ਸਨੌਰ ਥਾਣੇ ਅਧੀਨ ਪੈਂਦੇ ਇਲਾਕੇ ਵਿਚ ਦਿਨ-ਦਿਹਾੜੇ ਲੁੱਟ-ਖੋਹ ਦੀ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿਥੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਰਾਹਗੀਰ ਨੂੰ ਘੇਰ ਕੇ ਹਥਿਆਰ ਦੀ ਨੋਕ ’ਤੇ ਨਕਦੀ, ਮੋਬਾਈਲ ਤੇ ਸਕੂਟਰੀ ਦੀ ਆਰ. ਸੀ.

Ad Position 21
No active advertisement
ਅਜੀਤ ਡੈਸਕ 12-10-2026
ਸਨੌਰ, 11 ਅਕਤੂਬਰ (ਮੋਹਨ ਸਿੰਘ ਭੱਟੀ)-ਸਨੌਰ ਥਾਣੇ ਅਧੀਨ ਪੈਂਦੇ ਇਲਾਕੇ ਵਿਚ ਦਿਨ-ਦਿਹਾੜੇ ਲੁੱਟ-ਖੋਹ ਦੀ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿਥੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਰਾਹਗੀਰ ਨੂੰ ਘੇਰ ਕੇ ਹਥਿਆਰ ਦੀ ਨੋਕ ’ਤੇ ਨਕਦੀ, ਮੋਬਾਈਲ ਤੇ ਸਕੂਟਰੀ ਦੀ ਆਰ. ਸੀ. ਖੋਹ ਲਈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਕੇਸ਼ ਕੁਮਾਰ ਪੁੱਤਰ ਜਨਕ ਰਾਜ, ਵਾਸੀ ਪਿੰਡ ਸ਼ੇਖਪੁਰਾ, ਥਾਣਾ ਸਦਰ ਪਟਿਆਲਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ 1 ਦਸੰਬਰ/ਅਕਤੂਬਰ 2026 ਨੂੰ ਉਹ ਆਪਣੇ ਪੋਤੇ ਭਵਿਅੰਨਸ਼ ਰਾਣਾ (ਉਮਰ ਕਰੀਬ 4 ਸਾਲ) ਨਾਲ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਨੂਰਖੇੜੀਆਂ ਨੂੰ ਜਾਣ ਵਾਲੇ ਸੂਏ ਦੀ ਪਟੜੀ-ਪਟੜੀ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਰਸਤਾ ਪੁੱਛਣ ਦੇ ਬਹਾਨੇ ਉਸ ਨੂੰ ਰੋਕ ਲਿਆ। ਦੋਸ਼ੀ ਗੁਰਵਿੰਦਰ ਸਿੰਘ ਨੇ ਲੋਹੇ ਦਾ ਦਾਤ ਕੱਢ ਕੇ ਉਸ ਦੇ ਪੋਤੇ ਨੂੰ ਚੁੱਕ ਲਿਆ ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਜੋ ਕੁਝ ਵੀ ਪਾਸ ਹੈ, ਹਵਾਲੇ ਕਰਨ ਲਈ ਕਿਹਾ। ਹੱਥੋਪਾਈ ਦੌਰਾਨ ਦੋਸ਼ੀਆਂ ਨੇ ਉਸ ਦਾ ਓਪੋ ਕੰਪਨੀ ਦਾ ਮੋਬਾਈਲ ਫ਼ੋਨ, ਪਰਸ (ਜਿਸ ਵਿਚ 7000 ਰੁਪਏ ਤੇ ਸਕੂਟਰੀ ਦੀ ਆਰ. ਸੀ. ਸੀ.) ਖੋਹ ਲਿਆ ਤੇ ਪੋਤੇ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਸੰਬੰਧੀ ਥਾਣਾ ਸਨੌਰ ਵਿਖੇ ਐਫ. ਆਈ. ਆਰ . ਨੰਬਰ 110, 10 ਅਕਤੂਬਰ 2026, ਅਧੀਨ ਧਾਰਾ 307, 3(5) ਬੀ. ਐਨ. ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਵਾਰਦਾਤ ਕਾਰਨ ਇਲਾਕੇ ਦੇ ਵਸਨੀਕਾਂ ਤੇ ਹੋਰ ਰੋਜ਼ਾਨਾ ਰਾਹਗੀਰਾਂ ’ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਪਤਵੰਤਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਸ਼ਤ ਨੂੰ ਹੋਰ ਤੇਜ਼ ਕੀਤਾ ਜਾਵੇ ਤੇ ਲੁਟੇਰਿਆਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਹਿਲੇ ਨਰਾਤੇ ਮੌਕੇ ਮਨੀਸ਼ ਸਿਸੋਦੀਆ ਨੇ ਸਿਹਤ ਮੰਤਰੀ, ਵਿਧਾਇਕ ਕੋਹਲੀ ਤੇ ਮੇਅਰ ਨਾਲ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ... ਅਗਲੀ ਖ਼ਬਰ ਇੰਸਪੈਕਟਰ ਕਰਮਜੀਤ ਸਿੰਘ ਬਣੇ ਸਨੌਰ ਥਾਣੇ ਦੇ ਨਵੇਂ ਮੁਖੀ
Ad Position 24