10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਜ਼ੋਨ ਪੱਧਰੀ ਖੇਡਾਂ ਸੈਂਟਰ ਮਟੋਰੜਾ ਵਿਖੇ ਕਰਵਾਈਆਂ

ਭਾਦਸੋਂ , 9 ਅਕਤੂਬਰ ( ਪ੍ਰਦੀਪ ਦੰਦਰਾਲਾ )- ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਸਿੱਖਿਆ ਬਲਾਕ ਭਾਦਸੋਂ -1, ਭਾਦਸੋਂ -2, ਬਾਬਰਪੁਰ , ਪਟਿਆਲਾ -3 ਅਧੀਨ ਆਉਂਦੇ ਸਕੂਲਾਂ ਵਿੱਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲਿਆਂ ਦੇ ਉਮਰ - ਗੁੱਟ ਵਾਇਜ਼ ਖੇਡ ਮੁਕਾਬਲੇ ਸੈਂਟਰ ਮਟੋਰੜਾ ਵਿਖੇ ਕਰਵਾਏ ਗਏ । ਇਨ੍ਹਾਂ ਖੇਡਾਂ ਦਾ ਸਾਂਝੇ ਰੂਪ ਵਿਚ ਆਗਾਜ਼ ਬੀ .

Ad Position 21
No active advertisement
ਅਜੀਤ ਡੈਸਕ 10-10-2026
ਭਾਦਸੋਂ , 9 ਅਕਤੂਬਰ ( ਪ੍ਰਦੀਪ ਦੰਦਰਾਲਾ )- ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਸਿੱਖਿਆ ਬਲਾਕ ਭਾਦਸੋਂ -1, ਭਾਦਸੋਂ -2, ਬਾਬਰਪੁਰ , ਪਟਿਆਲਾ -3 ਅਧੀਨ ਆਉਂਦੇ ਸਕੂਲਾਂ ਵਿੱਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲਿਆਂ ਦੇ ਉਮਰ - ਗੁੱਟ ਵਾਇਜ਼ ਖੇਡ ਮੁਕਾਬਲੇ ਸੈਂਟਰ ਮਟੋਰੜਾ ਵਿਖੇ ਕਰਵਾਏ ਗਏ । ਇਨ੍ਹਾਂ ਖੇਡਾਂ ਦਾ ਸਾਂਝੇ ਰੂਪ ਵਿਚ ਆਗਾਜ਼ ਬੀ . ਪੀ . ਈ . ਓ . ਮੇਜਰ ਸਿੰਘ , ਜਗਜੀਤ ਸਿੰਘ ਨੌਹਰਾ , ਜਸਵਿੰਦਰ ਸਿੰਘ , ਅਖਤਰ ਸਲੀਮ , ਤੇ ਪ੍ਰਧਾਨ ਵਿਕਰਮਦੇਵ ਸਿੰਘ ਨੇ ਗੁਬਾਰੇ ਉਡਾ ਕੇ ਅਤੇ ਰੀਬਨ ਕੱਟ ਕੇ ਸ਼ੁਰੂਆਤ ਕੀਤੀ । ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਬੱਚਿਆਂ ਨੇ ਆਪਣੇ ਹੁਨਰ ਦਾ ਬਾ - ਕਮਾਲ ਪ੍ਰਦਰਸ਼ਨ ਕੀਤਾ । ਬੱਚਿਆਂ ਨੂੰ ਉਨ੍ਹਾਂ ਦੀ ਸਰੀਰਕ ਅਵਸਥਾ ਅਨੁਸਾਰ ਖੇਡਾਂ ਵਿਚ ਭਾਗ ਦਿਵਾਇਆ ਗਿਆ ਤੇ ਜੇਤੂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ । ਖੇਡਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਦੀ ਸਿੱਖਿਆ ਅਧਿਕਾਰੀਆਂ ਵਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਅਧਿਆਪਕਾਂ ਦੇ ਰੋਲ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਅਧਿਆਪਕਾਂ ਨੂੰ ਆਖਿਆ ਕਿ ਮਾਪਿਆਂ ਦੇ ਸਹਿਯੋਗ ਨਾਲ ਇਨ੍ਹਾਂ ਬੱਚਿਆਂ ਨੂੰ ਖੰਭ ਲਾ ਕੇ ਉਡਾਰੀਆਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਜੋ ਉਹ ਜ਼ਿੰਦਗੀ ਵਿਚ ਆਪਣੇ ਆਪ ਨੂੰ ਸਥਾਪਤ ਕਰ ਸਕਣ ਅਤੇ ਚੰਗੇਰਾ ਜੀਵਨ ਜੀਅ ਸਕਣ । ਇਸ ਮੌਕੇ ਸੀ . ਐੱਚ . ਟੀ . ਗੁਰਮੀਤ ਸਿੰਘ ਨਿਰਮਾਣ ਨੇ ਅਧਿਕਾਰੀਆਂ , ਅਧਿਆਪਕਾਂ , ਮਾਪਿਆਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ । ਸੀ . ਐੱਚ . ਟੀ . ਕੁਲਵੰਤ ਸਿੰਘ ਲੌਟ , ਜਸਪਾਲ ਸਿੰਘ ਚਹਿਲ , ਹਰਵਿੰਦਰ ਸਿੰਘ ਬਖ਼ਸ਼ੀਵਾਲਾ , ਰਾਜਵੀਰ ਕੌਰ , ਚਾਰ ਬਲਾਕਾਂ ਦੇ ਸਮੂਹ ਆਈ . ਈ . ਆਰ . ਟੀ . ਕਮਲ ਸ਼ਰਮਾ , ਰਾਜੀਵ ਕੁਮਾਰ , ਬਲਬੀਰ ਸਿੰਘ , ਸਰ ਬਜੀਤ ਸਿੰਘ , ਸ਼ਸ਼ੀ ਬਾਲਾ , ਈਨਾ ਰਾਣੀ , ਕਿਰਨ ਬਾਲਾ , ਰਸਪਾਲ ਸਿੰਘ , ਗੁਰਪ੍ਰੀਤ ਸਿੰਘ , ਜਗਜੀਤ ਸਿੰਘ , ਹਰਮੇਸ਼ ਕੁਮਾਰ ਤੇ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਾਡੀਆਂ ਉੱਚ ਪੰਥਕ ਰਵਾਇਤਾਂ ਅਤੇ ਸੰਸਥਾਵਾਂ ਨੂੰ ਭਾਰੀ ਢਾਹ ਲੱਗ ਰਹੀ ਹੈ- ਕੋਹਲੀ ਅਗਲੀ ਖ਼ਬਰ ਨਿਗਮ ਦੇ 28 ਵਾਰਡਾਂ ਦੀ ਚੋਣ ਪਟਿਆਲਾ ’ਚ ਰਹਿੰਦੇ ਸੂਬਾ ਪੱਧਰੀ ਆਗੂਆਂ ਲਈ ਵੀ ਅਹਿਮ
Ad Position 24