ਨਿਗਮ ਦੇ 28 ਵਾਰਡਾਂ ਦੀ ਚੋਣ ਪਟਿਆਲਾ ’ਚ ਰਹਿੰਦੇ ਸੂਬਾ ਪੱਧਰੀ ਆਗੂਆਂ ਲਈ ਵੀ ਅਹਿਮ
ਪਟਿਆਲਾ, 9 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨਗਰ ਨਿਗਮ ਪਟਿਆਲਾ ਦੇ 28 ਵਾਰਡਾਂ ਵਿਚ ਆਉਂਦੀਆਂ ਚੋਣਾਂ ਦੇ ਨਤੀਜੇ ਚੋਣ ਪਿੜ ਵਿਚ ਉੱਤਰਨ ਵਾਲੇ ਉਮੀਦਵਾਰਾਂ ਦੇ ਨਾਲ-ਨਾਲ ਸੂਬਾ ਪੱਧਰੀ ਆਗੂਆਂ ਲਈ ਵੀ ਅਹਿਮ ਹੋਣਗੇ ਕਿਉਂਕਿ ਇਨ੍ਹਾਂ ਚੋਣਾਂ ਦੇ ਬਿਲਕੁਲ ਪਿੱਛੇ ਵਿਧਾਨ ਸਭਾਈ ਚੋਣਾਂ ਨੇ ਵੀ ਸੂਬੇ ਦਾ ਦਰਵਾਜ਼ਾ ਖੜਕਾ ਦੇਣਾ ਹੈ। ਪਟਿਆਲਾ ਨਗਰ ਨਿਗਮ ਦੇ ਵਾਰਡਾਂ ਦੀਆਂ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਲਈ ਸ੍ਰੀਮਤੀ ਪ੍ਰਨੀਤ ਕੌਰ, ਕੈਪਟਨ ਅਮਰਿੰਦਰ ਸਿੰਘ ਨੂੰ ਗਰਾਊਂਡ ‘ਜ਼ੀਰੋ’ ’ਤੇ ਉੱਤਰਨਾ ਪਵੇਗਾ ਕਿਉਂਕਿ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਨੂੰ ਭਾਜਪਾ ਨੇ ਪਾਰਟੀ ਵਿਚ ਆਉਂਦੀਆਂ ਭਾਜਪਾ ਦੇ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਦਾ ਅਹੁਦਾ ਦਿੱਤਾ।
ਪਟਿਆਲਾ, 9 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨਗਰ ਨਿਗਮ ਪਟਿਆਲਾ ਦੇ 28 ਵਾਰਡਾਂ ਵਿਚ ਆਉਂਦੀਆਂ ਚੋਣਾਂ ਦੇ ਨਤੀਜੇ ਚੋਣ ਪਿੜ ਵਿਚ ਉੱਤਰਨ ਵਾਲੇ ਉਮੀਦਵਾਰਾਂ ਦੇ ਨਾਲ-ਨਾਲ ਸੂਬਾ ਪੱਧਰੀ ਆਗੂਆਂ ਲਈ ਵੀ ਅਹਿਮ ਹੋਣਗੇ ਕਿਉਂਕਿ ਇਨ੍ਹਾਂ ਚੋਣਾਂ ਦੇ ਬਿਲਕੁਲ ਪਿੱਛੇ ਵਿਧਾਨ ਸਭਾਈ ਚੋਣਾਂ ਨੇ ਵੀ ਸੂਬੇ ਦਾ ਦਰਵਾਜ਼ਾ ਖੜਕਾ ਦੇਣਾ ਹੈ। ਪਟਿਆਲਾ ਨਗਰ ਨਿਗਮ ਦੇ ਵਾਰਡਾਂ ਦੀਆਂ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਲਈ ਸ੍ਰੀਮਤੀ ਪ੍ਰਨੀਤ ਕੌਰ, ਕੈਪਟਨ ਅਮਰਿੰਦਰ ਸਿੰਘ ਨੂੰ ਗਰਾਊਂਡ ‘ਜ਼ੀਰੋ’ ’ਤੇ ਉੱਤਰਨਾ ਪਵੇਗਾ ਕਿਉਂਕਿ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਨੂੰ ਭਾਜਪਾ ਨੇ ਪਾਰਟੀ ਵਿਚ ਆਉਂਦੀਆਂ ਭਾਜਪਾ ਦੇ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਦਾ ਅਹੁਦਾ ਦਿੱਤਾ। ਉਨ੍ਹਾਂ ਦੀ ਕਾਰਗੁਜ਼ਾਰੀ ਸੂਬੇ ਵਿਚ ਪਾਰਟੀ ਉਮੀਦਵਾਰਾਂ ਲਈ ਕੀ ਹੋਵੇਗੀ ਦਾ ਪਤਾ ਸ਼ਹਿਰ ਦੇ ਵਾਰਡਾਂ ਵਿਚਲੇ ਚੋਣ ਨਤੀਜਿਆਂ ਤੋਂ ਲੱਗੇਗਾ। ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰਾਂ ਲਈ ਯੂਥ ਕਾਂਗਰਸ ਦੇ ਸੂਬਾਈ ਪ੍ਰਧਾਨ ਮੋਹਿਤ ਮਹਿੰਦਰਾ ਲਈ ਉਨ੍ਹਾਂ ਦੇ ਪਿਤਾ ਬ੍ਰਹਮ ਮਹਿੰਦਰਾ ਨੂੰ ਵੀ ਆਪਣੇ ਤਜਰਬੇ ਨਾਲ ਨਿੱਤਰਨਾ ਪਵੇਗਾ। ਇਨ੍ਹਾਂ ਦੋਹਾਂ ਪਰਿਵਾਰਾਂ ਲਈ ਆਪਣੀ ਭਾਵੀ ਪੀੜ੍ਹੀ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਇਹ ਮੌਕਾ ਕਾਫ਼ੀ ਅਹਿਮ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਵਿਚ ਨੌਜਵਾਨ ਆਗੂ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਅਮਰਿੰਦਰ ਸਿੰਘ ਬਜਾਜ ਵਲੋਂ ਪਾਰਟੀ ਉਮੀਦਵਾਰਾਂ ਲਈ ਕੀਤੀ ਜਾਣ ਵਾਲੀ ਮਿਹਨਤ ਤੋਂ ਬਾਅਦ ਸਾਹਮਣੇ ਆਵੇਗੀ। ਹੁਕਮਰਾਨ ਧਿਰ ਦੇ ਉਹ ਕਿਹੜੇ ਚਿਹਰੇ ਹੋਣਗੇ ਜਿਨ੍ਹਾਂ ’ਤੇ ਪਾਰਟੀ ਦਾਅ ਲਗਾਏਗੀ, ਇਹ ਤਾਂ ਸਮਾਂ ਦੱਸੇਗਾ, ਕਿਉਂਕਿ ਪਾਰਟੀ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਵਿਧਾਨ ਸਭਾ ਚੋਣਾਂ ਵਿਚ ਸੂਬਾ ਪੱਧਰ ’ਤੇ ਅਸਰ ਪਾਉਣ ਵਾਲੇ ਹੋ ਸਕਦੇ ਹਨ। ਇੱਥੇ ਪਟਿਆਲਾ ਦਿਹਾਤੀ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਪਿਛਲੇ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਇਨ੍ਹਾਂ ਚੋਣਾਂ ’ਤੇ ਅਸਰ ਪਾਉਣ ਵਾਲੀ ਹੋਵੇਗੀ। ਦੂਜੇ ਪਾਸੇ ਜਿਨ੍ਹਾਂ ਵਾਰਡਾਂ ’ਚ ਇਨ੍ਹਾਂ ਚੋਣਾਂ ਦਾ ਡੰਡਾ ਨਹੀਂ ਚੱਲਿਆ ਉਨ੍ਹਾਂ ਦੇ ਕੌਂਸਲਰ ਅਤੇ ਮੇਅਰ ਇਸ ਗੱਲ ਲਈ ਜ਼ਰੂਰ ਚਿੰਤਤ ਹਨ ਕਿ ਵਾਰਡਾਂ ਦੀਆਂ ਚੋਣਾਂ ਤੋਂ ਪਹਿਲਾਂ ਵਿਕਾਸ ਕਾਰਜਾਂ ਨੂੰ ਬਰੇਕ ਨਾ ਲੱਗੇ। ਕਿਉਂਕਿ ਐਫ. ਐਂਡ ਸੀ.ਸੀ. ਦੇ ਦੋ ਮੈਂਬਰ ਹਰਿੰਦਰ ਕੋਹਲੀ ਤੇ ਜਗਦੀਪ ਸਿੰਘ ਜੱਗਾ ਦੇ ਵਾਰਡਾਂ ’ਚ ਫ਼ਿਲਹਾਲ ਦੁਬਾਰਾ ਚੋਣ ਹੋਣੀ ਹੈ। ਮਾਹਿਰਾਂ ਦੀ ਸੁਣੀਏ ਤਾਂ ਹੋਣ ਵਾਲੇ ਵਿਕਾਸ ਕਾਰਜਾਂ ’ਚ ਕਿਸੇ ਕਿਸਮ ਦੀ ਖੜੋਤ ਨਹੀਂ ਆਵੇਗੀ ਕਿਉਂਕਿ ਐਫ. ਐਂਡ ਸੀ. ਸੀ. ’ਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲੈ ਕੇ ਹੀ ਕੋਰਮ ਪੂਰਾ ਕੀਤਾ ਜਾ ਸਕਦਾ ਹੈ। ਵੈਸੇ ਸੂਤਰ ਦੱਸਦੇ ਹਨ ਕਿ ਇਸ ਵਾਰ ਹੁਕਮਰਾਨ ਧਿਰ ਦੇ ਨਾਲ ਨਾਲ ਵਿਰੋਧੀ ਪਾਰਟੀਆਂ ਵੀ ਆਪਣੇ ਬਦਲਵੇਂ ਉਮੀਦਵਾਰ ਇਸ ਵਾਰ ਚੋਣ ਪਿੜ ’ਚ ਉਤਾਰਨ ਲਈ ਮਜਬੂਰ ਹੋਣਗੀਆਂ ਕਿਉਂਕਿ ਇਹ ਚੋਣਾਂ ਹਰ ਇਕ ਲਈ ਜਿੱਤਣਾ ਅਤਿ ਜ਼ਰੂਰੀ ਹੋ ਚੁੱਕਾ ਹੈ।