ਹੋਟਲ ’ਚ ਕੀਤਾ ਵਿਅਕਤੀ ’ਤੇ ਹਮਲਾ, 7 ਖ਼ਿਲਾਫ਼ ਪਰਚਾ ਦਰਜ
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੌੜ)-ਅਰਬਨ ਅਸਟੇਟ ’ਚ ਸਥਿਤ ਇਕ ਹੋਟਲ ਦੀ ਰਿਸੈਪਸ਼ਨ ’ਤੇ ਬੈਠੇ ਇਕ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਇੰਦਰਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਇਕ ਹੋਟਲ ’ਚ ਰਿਸੈਪਸ਼ਨਿਸ਼ਟ ਵਜੋਂ ਕੰਮ ਕਰਦਾ ਹੈ।
ਪਟਿਆਲਾ, 9 ਅਕਤੂਬਰ (ਮਨਦੀਪ ਸਿੰਘ ਖਰੌੜ)-ਅਰਬਨ ਅਸਟੇਟ ’ਚ ਸਥਿਤ ਇਕ ਹੋਟਲ ਦੀ ਰਿਸੈਪਸ਼ਨ ’ਤੇ ਬੈਠੇ ਇਕ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਇੰਦਰਜੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਇਕ ਹੋਟਲ ’ਚ ਰਿਸੈਪਸ਼ਨਿਸ਼ਟ ਵਜੋਂ ਕੰਮ ਕਰਦਾ ਹੈ। ਇਸ ਦੌਰਾਨ ਮੁਲਜ਼ਮ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਉਸ ਕੋਲ ਆਏ ਅਤੇ ਮੁਲਜ਼ਮ ਮਨਜੋਤ ਨੇ ਆਪਣੇ ਹੱਥ ਵਿਚ ਫੜੀ ਦਾਤਰ ਨਾਲ ਉਸ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਉਸ ’ਤੇ ਵਾਰ ਕੀਤੇ। ਜਦੋਂ ਉਸ ਨੇ ਬਚਾਅ ਲਈ ਆਪਣੇ ਹੱਥ ਅੱਗੇ ਕੀਤੇ ਤਾਂ ਸੱਜੇ ਹੱਥ ਦੀ ਉਂਗਲ ਕੱਟੀ ਗਈ। ਤਰਸੇਮ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੇ ਜਾਨੋਂ ਮਾਰਨ ਦੀ ਨੀਯਤ ਨਾਲ ਉਸ ਦੀ ਪਿੱਠ ’ਤੇ ਚਾਕੂਆਂ ਨਾਲ ਵਾਰ ਕੀਤੇ। ਇਕ ਅਣਪਛਾਤੇ ਵਿਅਕਤੀ ਨੇ ਪਿਸਟਲ ਵਰਗਾ ਹਥਿਆਰ ਕੱਢ ਕੇ ਉਸ ਦੇ ਸਿਰ ’ਤੇ ਤਾਣ ਲਿਆ। ਇਸ ਦੌਰਾਨ ਰੌਲਾ ਪੈਣ ’ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ’ਚ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਮਨਜੋਤ ਸਿੰਘ, ਤਰਸੇਮ ਸਿੰਘ, ਜਸ਼ਨਪ੍ਰੀਤ ਸਿੰਘ ਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਝਗੜੇ ਦੀ ਵਜਾ ਪੁਰਾਣੀ ਰੰਜ਼ਸ਼ ਅਤੇ ਤਕਰਾਰਬਾਜ਼ੀ ਦੱਸੀ ਜਾ ਰਹੀ ਹੈ।