23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਟਿਆਲਾ ਦੇਵੀਗੜ੍ਹ ਰੋਡ ’ਤੇ ਧਾਰਮਿਕ ਪੋਥੀ ਦੇ ਪਾਵਨ ਅੰਗ ਮਿਲੇ

ਪਟਿਆਲਾ/ਸਨੌਰ, 23 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ, ਗੀਤਵਿੰਦਰ ਸਿੰਘ ਸੋਖਲ)- ਪਟਿਆਲਾ-ਦੇਵੀਗੜ੍ਹ ਰੋਡ ’ਤੇ ਸਥਿਤ ਸਨੀ ਇਨਕਲੇਵ ਦੇ ਬਾਹਰ ਧਾਰਮਿਕ ਪੋਥੀ ਦੇ ਪਾਵਨ 78 ਅੰਗ ਖਿਲਰੇ ਮਿਲੇ ਹਨ। ਇਨ੍ਹਾਂ ਪਏ ਅੰਗਾਂ ਦੀ ਜਾਣਕਾਰੀ ਉੱਥੋਂ ਲੰਘ ਰਹੇ ਇਕ ਟਰੱਕ ਡਰਾਇਵਰ ਵਲੋਂ ਸਾਝੀਂ ਕੀਤੀ ਗਈ, ਜਿਸ ਤੋਂ ਬਾਅਦ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵਲੋਂ ਗੁਰਦੁਆਰਾ ਸਾਹਿਬ ਤੋਂ ਭਾਈ ਜਸਵੀਰ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਗੁਲਵਿੰਦਰ ਸਿੰਘ ਦੀ ਸਾਂਝੀ ਟੀਮ ਭੇਜ ਕੇ ਪਾਵਨ ਅੰਗਾਂ ਨੂੰ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲਿਆਂਦਾ ਗਿਆ।

Ad Position 21
No active advertisement
ਧਾਰਮਿਕ ਪੋਥੀ ਦੇ ਪਾਵਨ ਅੰਗਾਂ ਦੀ ਤਸਵੀਰ। ਤਸਵੀਰ : ਪ੍ਰਭਨੂਰ ਸਿੰਘ 24-09-2026
ਪਟਿਆਲਾ/ਸਨੌਰ, 23 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ, ਗੀਤਵਿੰਦਰ ਸਿੰਘ ਸੋਖਲ)- ਪਟਿਆਲਾ-ਦੇਵੀਗੜ੍ਹ ਰੋਡ ’ਤੇ ਸਥਿਤ ਸਨੀ ਇਨਕਲੇਵ ਦੇ ਬਾਹਰ ਧਾਰਮਿਕ ਪੋਥੀ ਦੇ ਪਾਵਨ 78 ਅੰਗ ਖਿਲਰੇ ਮਿਲੇ ਹਨ। ਇਨ੍ਹਾਂ ਪਏ ਅੰਗਾਂ ਦੀ ਜਾਣਕਾਰੀ ਉੱਥੋਂ ਲੰਘ ਰਹੇ ਇਕ ਟਰੱਕ ਡਰਾਇਵਰ ਵਲੋਂ ਸਾਝੀਂ ਕੀਤੀ ਗਈ, ਜਿਸ ਤੋਂ ਬਾਅਦ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵਲੋਂ ਗੁਰਦੁਆਰਾ ਸਾਹਿਬ ਤੋਂ ਭਾਈ ਜਸਵੀਰ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਗੁਲਵਿੰਦਰ ਸਿੰਘ ਦੀ ਸਾਂਝੀ ਟੀਮ ਭੇਜ ਕੇ ਪਾਵਨ ਅੰਗਾਂ ਨੂੰ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾਂ ਦੀ ਜਾਣਕਾਰੀ ਤੁਰੰਤ ਐਸ. ਪੀ. ਸਿਟੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸੰਬੰਧਿਤ ਥਾਣੇ ਦੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਯਕੀਨੀ ਬਣਾਉਣ ਕਿ ਜਲਦੀ ਤੋਂ ਜਲਦੀ ਦੋਸ਼ੀ ਨੂੰ ਫੜ੍ਹ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਭਾਈ ਪ੍ਰਨਾਮ ਸਿੰਘ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਵਿਚ ਹੀ ਕਿਉਂ ਹੁੰਦੀਆਂ ਹਨ? ਉਨ੍ਹਾਂ ਪੰਜਾਬ ਵਾਸੀਆਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਹਰਕਤਾਂ ਕਾਰਨ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਨਾ ਕਰਨ ਦੀ ਅਪੀਲ ਵੀ ਕੀਤੀ। ਇਸ ਸੰਬੰਧੀ ਗੱਲਬਾਤ ਦੌਰਾਨ ਡੀ. ਐਸ. ਪੀ. ਰਣਵੀਰ ਸਿੰਘ ਨੇ ਦੱਸਿਆ ਕਿ ਇਤਲਾਹ ਮਿਲਣ ’ਤੇ ਤੁਰੰਤ ਬਾਅਦ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਕੁਝ ਅੰਗ ਬੀਤੀ ਰਾਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਅਕਤੀਆਂ ਵਲੋਂ ਲੈ ਕੇ ਜਾਏ ਗਏ ਸਨ, ਜਦ ਕਿ ਕੁਝ ਅੰਗ ਅੱਜ ਦੁਪਹਿਰ ਲੈ ਕੇ ਜਾਏ ਗਏ ਹਨ ਤੇ ਇਸ ਮਾਮਲੇ ਸੰਬੰਧੀ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ. ਐਸ. ਪੀ. ਦੇ ਦੱਸਣ ਮੁਤਾਬਕ ਪੁਲਿਸ ਟੀਮਾਂ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਸਵੀਰਾਂ ਖੰਗਾਲਣ ਦੇ ਨਾਲ-ਨਾਲ ਘਟਨਾ ਵਾਲੇ ਸਥਾਨ ਦੇ ਲਾਗੇ ਮੋਬਾਇਲ ਟਾਵਰ ਨਾਲ ਜੁੜੇ ਮੋਬਾਇਲਾਂ ਦੀ ਛਾਣਬੀਣ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ ਸੀ. ਆਈ. ਏ. ਤੇ ਸਪੈਸ਼ਲ ਸੈਲ ਦੀਆਂ ਟੀਮਾਂ ਨੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਨੌਹਰਾ ਵਾਸੀਆਂ ਦੀਆਂ ਸਮੱਸਿਆਂਵਾਂ ਸੁਣੀਆਂ ਅਗਲੀ ਖ਼ਬਰ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ. ਸੀ. ਏ. ਆਰ. ਸੰਸਥਾਵਾਂ ਦੇ ਸਫ਼ਲ ਕਿਸਮਾਂ ਦੇ ਬੀਜ ਦਿੱਤੇ
Ad Position 24