23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ. ਸੀ. ਏ. ਆਰ. ਸੰਸਥਾਵਾਂ ਦੇ ਸਫ਼ਲ ਕਿਸਮਾਂ ਦੇ ਬੀਜ ਦਿੱਤੇ

ਪਟਿਆਲਾ, 23 ਸਤੰਬਰ (ਭਗਵਾਨ ਦਾਸ)- ਇੱਥੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਕੀਤੇ ਗਏ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਪੰਜਾਬ ਭਰ ਤੋਂ ਚੁਣਵੇਂ ਕਿਸਾਨਾਂ ਨੇ ਆ ਕੇ ਕਣਕ ਦੀਆਂ ਆਈ. ਏ.

Ad Position 21
No active advertisement
ਸੀਨੀਅਰ ਮੈਂਬਰ (ਡਾਇਰੈਕਟਰ) ਗੁਰਬਚਨ ਸਿੰਘ ਯੰਗ ਫਾਰਮਰਜ਼ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਸਿਮਰਪ੍ਰੀਤ ਸਿੰਘ ਨੂੰ ਸ਼ਾਲ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕਰਦੇ ਹੋਏ| ਤਸਵੀਰ: ਭਗਵਾਨ ਦਾਸ 24-09-2026
ਪਟਿਆਲਾ, 23 ਸਤੰਬਰ (ਭਗਵਾਨ ਦਾਸ)- ਇੱਥੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਕੀਤੇ ਗਏ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਪੰਜਾਬ ਭਰ ਤੋਂ ਚੁਣਵੇਂ ਕਿਸਾਨਾਂ ਨੇ ਆ ਕੇ ਕਣਕ ਦੀਆਂ ਆਈ. ਏ. ਆਰ. ਆਈ. ਅਤੇ ਆਈ. ਆਈ. ਡਬਲਿਊ. ਬੀ. ਆਰ. ਵਲੋਂ ਵਿਕਸਿਤ ਐਚ. ਡੀ.–3386 ਅਤੇ ਡੀ. ਬੀ. ਡਬਲਿਊ.–327 ਕਿਸਮਾਂ ਦੇ ਫਾਉਂਡੇਸ਼ਨ ਬੀਜ ਖ਼ਰੀਦੇ| ਆਉਣ ਵਾਲੀ ਹਾੜ੍ਹੀ ’ਚ ਕਣਕ ਦੀਆਂ ਕਿਸਮਾਂ ਬੀਜਣ ਸੰਬੰਧੀ ਆਪਸ ’ਚ ਚਰਚਾ ਕੀਤੀ| ਉਹਨਾਂ ਨੇ ਝੋਨੇ ਦੀ ਪੂਸਾ –1824 (ਪੂਸਾ–44 ਦਾ ਬਦਲ) ਅਤੇ ਪੂਸਾ ਬਾਸਮਤੀ–1509 (ਜਿਸ ਨੇ ਇਸ ਸਾਲ ਇਕ ਲੱਖ ਰੁਪਏ ਪ੍ਰਤੀ ਏਕੜ ਤੱਕ ਦਾ ਝਾੜ ਦਿੱਤਾ) ਦੇ ਖੇਤ ਵੀ ਬੜੇ ਸ਼ੋਕ ਨਾਲ ਵੇਖੇ| ਡਾਇਰੈਕਟਰ ਤੇ ਸੀਨੀਅਰ ਮੈਂਬਰ ਗੁਰਬਚਨ ਸਿੰਘ ਨੇ ਐਸੋਸੀਏਸ਼ਨ ਦੇ ਨਵੇਂ ü ਣੇ ਗਏ ਪ੍ਰਧਾਨ ਸਿਮਰਪ੍ਰੀਤ ਸਿੰਘ ਨੂੰ ਸਨਮਾਨਤ ਕਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ| ਦਸ ਹਜ਼ਾਰ ਮੈਂਬਰਾਂ ਤੇ ਆਧਾਰਿਤ 1965 ਤੋਂ ਚਲ ਰਹੇ ਐਸੋਸੀਏਸ਼ਨ ਦੇ ਸਫ਼ਰ ਤੇ ਭੁਪਿੰਦਰ ਸਿੰਘ ਵਾਲੀਆ ਤੇ ਸੁਖਜੀਤ ਸਿੰਘ ਭੰਗੂ ਨੇ ਕਿਸਾਨਾਂ ਨੂੰ ਜਾਣੂ ਕਰਵਾਇਆ| ਡਾ . ਸਵਰਨ ਸਿੰਘ ਮਾਨ ਸੇਵਾ ਮੁਕਤ ਡਿਪਟੀ ਡਾਇਰੈਕਟਰ ਬਾਗ਼ਬਾਨੀ ਨੇ ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਵਧਾ ਕੇ ਫ਼ਸਲੀ–ਵਿਭਿੰਨਤਾ ਲਿਆਉਣ ਲਈ ਤਕਨੀਕਾਂ ਦੱਸੀਆਂ ਜਿਹਨਾਂ ਰਾਹੀਂ ਕਿਸਾਨ ਝੋਨੇ ਦੇ ਬਰਾਬਰ ਨਹੀਂ ਤਾਂ ਨੇੜੇ–ਤੇੜੇ ਵੱਟਤ ਪ੍ਰਾਪਤ ਕਰ ਸਕਣ| ਬੋਰਡ ਆਫ ਡਾਇਰੈਕਟਰ ਦੇ ਮੈਂਬਰ ਪ੍ਰਤਾਪ ਸਿੰਘ ਅਤੇ ਨੋਨੀਹਾਲ ਸਿੰਘ ਸੋਢੀ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ| ਪ੍ਰਬੰਧਕਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਵ–ਭਾਰਤੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦੀ ਪ੍ਰਮਾਣਤਾ ਦੇਣ ਵਾਲੀ ਕੇਂਦਰ ਦੀ ਕਮੇਟੀ ਵਲੋਂ ਰਲੀਜ਼ ਕੀਤੀਆਂ ਹੋਈਆਂ ਹੀ ਕਣਕ ਤੇ ਝੋਨਾ, ਬਾਸਮਤੀ ਦੀਆਂ ਕਿਸਮਾਂ ਵਰਤਣ। ਪ੍ਰਮਾਣਤ ਅਦਾਰਿਆਂ ਤੇ ਵਿਕਰੇਤਾਵਾਂ ਤੋਂ ਸਰਟੀਫਾਈਡ ਜਾਂ ਫਾਉਂਡੇਸ਼ਨ ਬੀਜ ਖਰੀਦਣ| ਐਸੋਸੀਏਸ਼ਨ ਵਲੋਂ ਪੀ. ਏ. ਯੂ. ਸਨਮਾਨਿਤ ਅਗਾਹਵਧੂ ਕਿਸਾਨ ਬਲਬੀਰ ਸਿੰਘ ਜੜ੍ਹੀਆ ਵਲੋਂ ਪੇਸ਼ ਕੀਤਾ ਗਿਆ ਮਤਾ ‘ਕਿ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਜਿਹਨਾਂ ਕੋਲ ਪੰਚਾਇਤੀ ਸ਼ਾਮਲਾਟ ਜ਼ਮੀਨਾਂ 50 ਸਾਲਾਂ ਤੋਂ ਵੀ ਵੱਧ ਅਰਸੇ ਤੋਂ ਕਾਸ਼ਤ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਬੇਦਖਲ ਨਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਮਾਲਕੀ ਹੱਕ ਦਿੱਤੇ ਜਾਣ’ ਸਰਵਸਮਤੀ ਨਾਲ ਪਾਸ ਹੋ ਗਿਆ| ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਦੂਰ–ਦੁਰਾਡੇ ਇਲਾਕਿਆਂ ਅਤੇ ਹੋਰ ਕਿਸਾਨਾਂ ਨੂੰ ਵੱਧ ਤੋਂ ਵੱਧ ਦਿੱਤੇ ਜਾਣ ਦੀ ਇਸ ਮਤੇ ਰਾਹੀਂ ਪ੍ਰਸ਼ੰਸਾ ਕੀਤੀ ਗਈ| ਪੁਲਿਸ ਅਧਿਕਾਰੀ ਸੁਖਦੇਵ ਸਿੰਘ ਐਸ. ਐਚ. ਓ. ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਿਸ ਕਿਸਾਨਾਂ ਦੀ ਮਿੱਤਰ ਹੈ ਅਤੇ ਉਹ ਉਹਨਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਲਈ ਹਰ ਵੇਲੇ ਤੱਤਪਰ ਹੈ| ਬਠਿੰਡਾ ਜ਼ਿਲ੍ਹੇ ਦੇ ਉਤਪਾਦਕ ਬਲਜੀਤ ਸਿੰਘ ਤੇ ਪਟਿਆਲਾ ਜ਼ਿਲ੍ਹੇ ਦੇ ਮੂੰਡ ਖੇੜਾ ਪਿੰਡ ਦੇ ਭੁਪਿੰਦਰ ਸਿੰਘ ਜੋ ਸੀਡ ਪ੍ਰੋਸੈਸਿੰਗ ’ਚ ਮੁਹਾਰਤ ਰੱਖਦੇ ਹਨ ਅਤੇ ਵੱਡੇ ਬੀਜ ਉਤਪਾਦਕ ਹਨ, ਨੇ ਵੀ ਮੇਲੇ ’ਚ ਸਮੂਲੀਅਤ ਕੀਤੀ| ਐਸੋਸੀਏਸ਼ਨ ਦੇ ਡਾਇਰੈਕਟਰ ਆਰਤਿਮ ਗੁਪਤਾ ਨੇ ਸਭ ਮੈਂਬਰਾਂ ਦਾ ਸਵਾਗਤ ਕੀਤਾ|
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਦੇਵੀਗੜ੍ਹ ਰੋਡ ’ਤੇ ਧਾਰਮਿਕ ਪੋਥੀ ਦੇ ਪਾਵਨ ਅੰਗ ਮਿਲੇ ਅਗਲੀ ਖ਼ਬਰ ਹਰਚੰਦ ਸਿੰਘ ਬਰਸਟ ਵਲੋਂ ਪਿੰਡ ਬਿਜਲਪੁਰ ਤੇ ਇੰਦਰਪੁਰਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ
Ad Position 24