ਮੁਫ਼ਤ ਆਯੁਸ਼ ਕੈਂਪ ਲਗਾਇਆ
ਬਨੂੜ, 22 ਸਤੰਬਰ (ਭੁਪਿੰਦਰ ਸਿੰਘ)-ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਨੰਡਿਆਲੀ ਦੇ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਆਯੁਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾਕਟਰ ਜੋਤੀ ਬੱਬਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਗੁਰਦਰਸ਼ਨ ਕੌਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।
ਬਨੂੜ, 22 ਸਤੰਬਰ (ਭੁਪਿੰਦਰ ਸਿੰਘ)-ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਨੰਡਿਆਲੀ ਦੇ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਆਯੁਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾਕਟਰ ਜੋਤੀ ਬੱਬਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਗੁਰਦਰਸ਼ਨ ਕੌਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਕੀਤਾ ਗਿਆ। ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਵਲੋਂ ਕੈਂਪ ਇੰਚਾਰਜ ਡਾਕਟਰ ਵਿਕਰਾਂਤ ਕੁਮਾਰ, ਡਾਕਟਰ ਗੁਰਪ੍ਰੀਤ ਸ਼ਰਮਾ, ਉਪਵੈਦ ਭੁਪਿੰਦਰ ਜੀਤ ਕੌਰ, ਰਜਿੰਦਰ ਪਾਲ ਸਿੰਘ, ਮਨਜੀਤ ਕੌਰ, ਬਲਕਾਰ ਸਿੰਘ ਨੇ ਸੇਵਾਵਾਂ ਦਿੱਤੀਆਂ। ਇਸ ਦੇ ਨਾਲ ਹੀ ਹੋਮਿਓਪੈਥੀ ਵਿਭਾਗ ਵਲੋਂ ਡਾਕਟਰ ਅਮਨਦੀਪ ਕੌਰ, ਡਾਕਟਰ ਭਾਵਣਾ ਜੋਨੀ ਡਿਸਪੈਂਸਰ ਭੁਪਿੰਦਰ ਸਿੰਘ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਕੈਂਪ ਇੰਚਾਰਜ ਡਾਕਟਰ ਵਿਕਰਾਂਤ ਨੇ ਦੱਸਿਆ ਕਿ ਆਯੁਸ਼ ਵਿਭਾਗ ਵਲੋਂ ਆਮ ਲੋਕਾਂ ਦੀ ਸੁਵਿਧਾ ਲਈ ਸਮੇਂ ਤੇ ਅਜਿਹੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਕੈਂਪ ਦੌਰਾਨ ਮਰੀਜ਼ਾਂ ਨੂੰ ਮੌਸਮ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਆਯੁਰਵੈਦਿਕ ਡਾਕਟਰਾਂ ਦੀ ਟੀਮ ਵਲੋਂ 452 ਅਤੇ ਹੋਮਿਓਪੈਥੀ ਡਾਕਟਰਾਂ ਵਲੋਂ 398 ਕੁੱਲ ਸਾਡੇ 852 ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਜਗਤਾਰ ਸਿੰਘ ਲੱਖੀ ਨੰਡਿਆਲੀ, ਪੰਚਾਇਤ ਮੈਂਬਰ ਟੇਕ ਚੰਦ, ਬਲਵੀਰ ਸਿੰਘ, ਮਨਜੀਤ ਸਿੰਘ, ਜਸਬੀਰ ਕੌਰ, ਗਿਆਨੀ ਜਸਵੀਰ ਸਿੰਘ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।