18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੀ.ਐਲ.ਡਬਲਿਊ ਵਲੋਂ ਏ.ਆਈ-ਬੇਸਡ ਓ.ਐਚ.ਈ. ਮਾਨੀਟਰਿੰਗ ਸਿਸਟਮ ਨਾਲ ਲੈਸ ਪਹਿਲਾ ਲੋਕੋਮੋਟਿਵ ਤਿਆਰ

ਪਟਿਆਲਾ, 17 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਲੋਕੋਮੋਟਿਵ ਵਰਕਸ (ਪੀ. ਐਲ.

Ad Position 21
No active advertisement
ਅਜੀਤ ਡੈਸਕ 18-09-2026
ਪਟਿਆਲਾ, 17 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਿਊ) ਨੇ ਲੋਕੋਮੋਟਿਵ ਨੰਬਰ 39642 ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ)-ਬੇਸਡ ਓਵਰਹੈੱਡ ਇਕੁਇਪਮੈਂਟ (ਓ.ਐਚ.ਈ) ਮਾਨੀਟਰਿੰਗ ਸਿਸਟਮ ਨਾਲ ਲੈਸ ਕਰਕੇ ਇੱਕ ਵੱਡੀ ਤਕਨੀਕੀ ਉਪਲਬਧੀ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਲੋਕੋਮੋਟਿਵ ਨੂੰ ਪੀ.ਐਲ.ਡਬਲਿਊ. ਤੋਂ ਐਲ.ਏ .ਗਰੁੱਪ ਦੀ ਸੀਨੀਅਰ ਟੈਕਨੀਸ਼ੀਅਨ ਅਤੇ ਸਭ ਤੋਂ ਸੀਨੀਅਰ ਮਹਿਲਾ ਕਰਮਚਾਰੀ ਨੀਲਮ ਦੇਵੀ ਨੇ ਐਸ.ਕੇ. ਸ੍ਰੀਵਾਸਤਵ, ਪ੍ਰਿੰਸੀਪਲ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ (ਪੀ.ਸੀ.ਏ.ਓ), ਪੀ.ਐਲ.ਡਬਲਿਊ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਿਸਟਮ ਸੰਭਾਵਿਤ ਖਾਮੀਆਂ ਬਾਰੇ ਸਮੇਂ ਸਿਰ ਜਾਣਕਾਰੀ ਦੇ ਕੇ ਓ.ਐਚ.ਈ. ਦੀ ਸੇਫਟੀ ਤੇ ਰਿਲਾਇਬਿਲਟੀ ਨੂੰ ਬਿਹਤਰ ਬਣਾਉਣ ਵਿਚ ਸਹਾਇਕ ਹੋਵੇਗਾ, ਜਿਸ ਨਾਲ ਸਮੇਂ ਸਿਰ ਬਣਦਾ ਐਕਸ਼ਨ ਲਿਆ ਜਾ ਸਕੇਗਾ। ਇਹ ਪ੍ਰਿਡਿਕਟਿਵ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ ਤੇ ਓ.ਐਚ.ਈ. ਨਾਲ ਸਬੰਧਿਤ ਆਪਰੇਸ਼ਨਲ ਡਿਸਰਪਸ਼ਨਜ਼ ਨੂੰ ਘਟਾਉਣ ਵਿਚ ਮਦਦ ਕਰੇਗਾ। ਏ.ਆਈ.-ਬੇਸਡ ਓ.ਐਚ.ਈ. ਮਾਨੀਟਰਿੰਗ ਸਿਸਟਮ ਨਾਲ ਲੈਸ ਇਹ ਭਾਰਤੀ ਰੇਲਵੇ ਦੀ ਕਿਸੇ ਵੀ ਪ੍ਰੋਡਕਸ਼ਨ ਯੂਨਿਟ ਵਲੋਂ ਤਿਆਰ ਕੀਤਾ ਗਿਆ ਪਹਿਲਾ ਲੋਕੋਮੋਟਿਵ ਹੈ । ਇਸ ਮੌਕੇ ਐਸ. ਕੇ. ਸ੍ਰੀਵਾਸਤਵ, ਪੀ.ਸੀ.ਏ.ਓ., ਪੀ.ਐਲ. ਡਬਲਿਊ. ਨੇ ਦੱਸਿਆ ਕਿ ਇਸ ਏ.ਆਈ.-ਬੇਸਡ ਸਿਸਟਮ ਓ.ਐਚ.ਈ. ਦੀ ਲਗਾਤਾਰ ਮਾਨੀਟਰਿੰਗ ਕਰਕੇ ਅਬਨੌਰਮੈਲਿਟੀਜ਼ ਦੀ ਸ਼ੁਰੂਆਤੀ ਸਟੇਜ ਵਿਚ ਪਛਾਣ ਕਰਨ ਦੇ ਯੋਗ ਹੈ। ਇਸ ਮੌਕੇ ਵਰਕਸ਼ਾਪ ਦੇ ਕਰਮਚਾਰੀ, ਸਟਾਫ ਕੌਂਸਲ ਅਤੇ ਹੋਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬੇਗਮਪੁਰਾ ਦੀ ਵਿਦਿਆਰਥਣ ਦੀ ਨਵੋਦਿਆ ਲਈ ਹੋਈ ਚੋਣ ਅਗਲੀ ਖ਼ਬਰ ਭਾਜਪਾ ਵਲੋਂ ਮਨਾਇਆ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ
Ad Position 24