24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਲਿਫਟ ਦੇਣ ਬਹਾਨੇ 40 ਹਜ਼ਾਰ ਦੀ ਨਕਦੀ ਤੇ ਮੋਬਾਈਲ ਖੋਹ ਕੇ ਮੁਲਜ਼ਮ ਫ਼ਰਾਰ

ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬੱਸ ਸਟੈਂਡ ਲਾਗੇ ਲਿਫਟ ਦੇਣ ਦੇ ਬਹਾਨੇ ਦੋ ਨੌਜਵਾਨਾਂ ਨੂੰ ਗੱਡੀ ਵਿਚ ਬਿਠਾ ਕੇ ਉਨ੍ਹਾਂ ਨੂੰ ਚਾਕੂ ਦਿਖਾ ਕੇ 40 ਹਜ਼ਾਰ ਦੀ ਨਗਦੀ, ਮੋਬਾਇਲ ਤੇ ਇਕ ਸੋਨੇ ਦੀ ਵਾਲੀ ਖੋਹ ਕੇ ਨੌਜਵਾਨਾਂ ਨੂੰ ਕਾਰ ’ਚੋਂ ਅੰਬਾਲਾ ਹਾਈਵੇ ’ਤੇ ਸੁੱਟ ਕੇ ਮੁਲਜਮਾਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਸ਼ਿਕਾਇਤ ਨੈਤਿਕ ਵਰਮਾ ਨੇ ਥਾਣਾ ਅਰਬਨ ਅਸਟੇਟ ’ਚ ਦਰਜ ਕਰਵਾਈ ਕਿ ਉਹ ਆਪਣੇ ਦੋਸਤ ਨਾਲ ਰਾਤੀ ਸਾਢੇ ਨੌਂ ਵਜੇ ਦੇ ਕਰੀਬ ਬੱਸ ਸਟੈਂਡ ਲਾਗੇ ਵਾਹਨ ਦੀ ਉਡੀਕ ਕਰ ਰਿਹਾ ਸੀ, ਇਸ ਦੌਰਾਨ ਇਕ ਕਾਰ ਆਈ ਜਿਸ ਵਿਚ ਦੋ ਵਿਅਕਤੀ ਬੈਠੇ ਸਨ, ਉਨ੍ਹਾਂ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਹੈ, ਅਸੀਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇੜੇ ਜਾਣਾ ਹੈ ਤਾਂ ਮੁਲਜਮਾਂ ਨੇ ਸਾਨੂੰ ਕਾਰ ਵਿਚ ਬਿਠਾ ਲਿਆ ਜਦੋਂ ਉਹ ਯੂਨੀਵਰਸਿਟੀ ਨੇੜੇ ਪੁੱਜੇ ਤਾਂ ਮੁਲਜਮਾਂ ਨੇ ਕਾਰ ਤੇਜ਼ ਕਰ ਲਈ ਅਤੇ ਜਦੋਂ ਕਾਰ ਰੋਕਣ ਲਈ ਕਿਹਾ ਤਾਂ ਮੁਲਜਮਾਂ ਨੇ ਚਾਕੂ ਦਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।

Ad Position 21
No active advertisement
ਅਜੀਤ ਡੈਸਕ 25-11-2026
ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬੱਸ ਸਟੈਂਡ ਲਾਗੇ ਲਿਫਟ ਦੇਣ ਦੇ ਬਹਾਨੇ ਦੋ ਨੌਜਵਾਨਾਂ ਨੂੰ ਗੱਡੀ ਵਿਚ ਬਿਠਾ ਕੇ ਉਨ੍ਹਾਂ ਨੂੰ ਚਾਕੂ ਦਿਖਾ ਕੇ 40 ਹਜ਼ਾਰ ਦੀ ਨਗਦੀ, ਮੋਬਾਇਲ ਤੇ ਇਕ ਸੋਨੇ ਦੀ ਵਾਲੀ ਖੋਹ ਕੇ ਨੌਜਵਾਨਾਂ ਨੂੰ ਕਾਰ ’ਚੋਂ ਅੰਬਾਲਾ ਹਾਈਵੇ ’ਤੇ ਸੁੱਟ ਕੇ ਮੁਲਜਮਾਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਸ਼ਿਕਾਇਤ ਨੈਤਿਕ ਵਰਮਾ ਨੇ ਥਾਣਾ ਅਰਬਨ ਅਸਟੇਟ ’ਚ ਦਰਜ ਕਰਵਾਈ ਕਿ ਉਹ ਆਪਣੇ ਦੋਸਤ ਨਾਲ ਰਾਤੀ ਸਾਢੇ ਨੌਂ ਵਜੇ ਦੇ ਕਰੀਬ ਬੱਸ ਸਟੈਂਡ ਲਾਗੇ ਵਾਹਨ ਦੀ ਉਡੀਕ ਕਰ ਰਿਹਾ ਸੀ, ਇਸ ਦੌਰਾਨ ਇਕ ਕਾਰ ਆਈ ਜਿਸ ਵਿਚ ਦੋ ਵਿਅਕਤੀ ਬੈਠੇ ਸਨ, ਉਨ੍ਹਾਂ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਹੈ, ਅਸੀਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇੜੇ ਜਾਣਾ ਹੈ ਤਾਂ ਮੁਲਜਮਾਂ ਨੇ ਸਾਨੂੰ ਕਾਰ ਵਿਚ ਬਿਠਾ ਲਿਆ ਜਦੋਂ ਉਹ ਯੂਨੀਵਰਸਿਟੀ ਨੇੜੇ ਪੁੱਜੇ ਤਾਂ ਮੁਲਜਮਾਂ ਨੇ ਕਾਰ ਤੇਜ਼ ਕਰ ਲਈ ਅਤੇ ਜਦੋਂ ਕਾਰ ਰੋਕਣ ਲਈ ਕਿਹਾ ਤਾਂ ਮੁਲਜਮਾਂ ਨੇ ਚਾਕੂ ਦਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਟੋਲ ਪਲਾਜੇ ਤੋਂ ਪਹਿਲਾਂ ਪਿੰਡਾਂ ਵਿਚ ਨੂੰ ਗੱਡੀ ਲੈ ਕੇ ਜਾਂਦੇ ਹੋਏ ਮੁਲਜਮ ਸਾਨੂੰ ਭਾਖੜਾ ਨਹਿਰ ਦੇ ਪੁਲ ਲਾਗੇ ਲੈ ਗਏ। ਇਸ ਦੌਰਾਨ ਮੁਲਜਮਾਂ ਨੇ ਉਸ ਤੋਂ ਇਕ ਐਪਲ ਦਾ ਮੋਬਾਇਲ, ਕੰਨ ਵਿਚ ਪਾਈ ਹੋਈ ਸੋਨੀ ਦੀ ਵਾਲੀ ਤੇ ਉਸ ਦੇ ਦੋਸਤ ਦੀ 10 ਹਜ਼ਾਰ ਨਗਦੀ ਅਤੇ ਉਸ ਤੋਂ ਏ.ਟੀ.ਐਮ. ਕਾਰਡ ਖੋਹ ਕੇ ਬਾਅਦ ਵਿਚ ਪਹਿਲਾਂ 2 ਹਜਾਰ ਅਤੇ ਫਿਰ ਮੇਰੇ ਖਾਤੇ ਵਿਚੋਂ 27 ਹਜ਼ਾਰ ਕਢਵਾ ਲਏ। ਮੁਲਜਮਾਂ ਨੇ ਧਮਕੀਆਂ ਦਿੱਤੀਆਂ ਜੇਕਰ ਤੁਸੀ ਇਸ ਘਟਨਾ ਬਾਰੇ ਪੁਲਿਸ ਨੂੰ ਇਤਲਾਹ ਕਰੋਗੇ ਤਾਂ ਉਹ ਸਾਨੂੰ ਜਾਨੋ ਮਾਰ ਦੇਣਗੇ। ਬਾਅਦ ਵਿਚ ਮੁਲਜਮ ਉਨ੍ਹਾਂ ਨੂੰ ਅੰਬਾਲਾ ਹਾਈਵੇ ਦੇ ਇਕ ਢਾਬੇ ’ਤੇ ਸੁੱਟ ਕੇ ਫਰਾਰ ਹੋ ਗਏ। ਜਿਸ ਆਧਾਰ ’ਤੇ ਪੁਲਿਸ ਨੇ ਮਾਮਲੇ ਦੀ ਮੁੱਢਲੀ ਪੜਤਾਲ ਕਰਨ ’ਤੇ ਸਤਨਾਮ ਸਿੰਘ, ਗੱਡੀ ਚਾਲਕ ਸਤਨਾਮ ਸਿੰਘ ਵਾਸੀਆਨ ਜ਼ਿਲ੍ਹਾ ਪਟਿਆਲਾ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ’ਚੋਂ 9 ਮੋਬਾਈਲ ਫ਼ੋਨ ਤੇ ਨਸ਼ੀਲੇ ਪਦਾਰਥ ਬਰਾਮਦ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਨਾਭਾ ਤੋਂ ਦਰਸ਼ਨ ਭਾਦਲਾ ਨੇ ਕਾਂਗਰਸੀ ਉਮੀਦਵਾਰੀ ਦੀ ਠੋਕੀ ਦਾਅਵੇਦਾਰੀ ਇਮਾਨਦਾਰ ਅਤੇ ਪਾਰਟੀ ਪ੍ਰਤੀ ਵ...
Ad Position 24