11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਟਾਸ ਨੇ ਮਾਸਿਕ ਗਾਰਡਨ ਸਮਰ ਥੀਏਟਰ ਫੈਸਟੀਵਲ ਕਰਵਾਇਆ

ਪਟਿਆਲਾ, 11 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਜੋੜੀ ਪਦਮਸ਼੍ਰੀ ਪ੍ਰਾਣ ਸੱਭਰਵਾਲ-ਸਟੇਟ ਐਵਾਰਡੀ ਸੁਨੀਤਾ ਸੱਬਰਵਾਲ ਵਲੋਂ ਡਾ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਪਟਿਆਲਾ, 11 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਜੋੜੀ ਪਦਮਸ਼੍ਰੀ ਪ੍ਰਾਣ ਸੱਭਰਵਾਲ-ਸਟੇਟ ਐਵਾਰਡੀ ਸੁਨੀਤਾ ਸੱਬਰਵਾਲ ਵਲੋਂ ਡਾ. ਐਸ. ਪੀ. ਸਿੰਘ ਓਬੇਰਾਏ ਮੁੱਖੀ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਆਪਣਾ 289ਵਾਂ ਮਾਸਿਕ ਗਾਰਡਨ ਨਾਟਕ ਮੇਲਾ ਬਤੌਰ “ਮਨੁੱਖੀ ਚੇਤਨਾ ਸਮਰ ਥੀਏਟਰ ਫੈਸਟੀਵਲ” ਕਰਵਾਇਆ ਗਿਆ। ਇਸ ਮੌਕੇ ਰਾਜ ਦੀਆਂ ਪ੍ਰਸਿੱਧ ਸਮਾਜਿਕ ਸ਼ਖਸੀਅਤਾਂ ਮੁੱਖ ਮਹਿਮਾਨ ਸੀ.ਏ. ਸੰਜੇ ਗੋਇਲ ਅਤੇ ਵਿਸ਼ੇਸ਼ ਮਹਿਮਾਨ ਐਲ.ਆਰ. ਗੁਪਤਾ, ਪ੍ਰਿੰਸੀਪਲ ਆਰਕੀਟੈਕਟ ਯੂਨੀਕ ਆਰਕੀਟੈਕਟਸ ਨੇ ਭਗਵਾਨ ਨਟਰਾਜ ਦੀ ਅਰਾਧਨਾ ’ਚ ਸ਼ਲੋਕਾਂ ਦੇ ਉਚਾਰਨ ਦੌਰਾਨ ਸਮਾਗਮ ਦਾ ਉਦਘਾਟਨ ਕੀਤਾ। ਮੁੱਖ ਮਹਿਮਾਨ ਸੰਜੇ ਗੋਇਲ ਨੇ ਨਟਾਸ ਵਲੋਂ ਪਿਛਲੇ 70 ਸਾਲਾਂ ਤੋਂ ਸਮਾਜ ਸੇਵਾ ਅਤੇ ਰੰਗਮੰਚ ਵੱਲ ਜਾਰੀ ਸਫਲ ਗਤਿਵਿਧੀਆਂ ਦੀ ਪ੍ਰਸ਼ੰਸਾ ਵਜੋਂ 11000/- ਰੁਪਏ ਕੈਸ਼ ਅਵਾਰਡ ਪ੍ਰਾਣ ਸੱਭਰਵਾਲ ਨੂੰ ਤਾਲੀਆਂ ਦੀ ਗੂੰਜ ਵਿਚ ਭੇਂਟ ਕੀਤਾ। ਮਹਿਮਾਨ ਸ਼ਖਸੀਅਤਾਂ ਨੂੰ ਨਟਾਸੀਅੰਜ ਨੇ ਅਵਾਰਡ ਆਫ ਆਨਰ, ਸ਼ਾਲ , ਬੁੱਕੇ ਅਤੇ ਸੁਨੀਤਾ ਦੀ ਨਵ ਪ੍ਰਕਾਸ਼ਿਤ ਕਾਵਿਅ ਪੁਸਤਕ “ਜੋ ਹਮ ਬੁਰੇ ਭਲੇ ਸੋ ਤੇਰੇ” ਬਤੌਰ ਸਾਹਿਤਿਕ ਉਪਹਾਰ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਅਵਸਰ ਤੇ ਹਾਜਰ ਸਮੂੰਹ ਕਲਾਕਾਰਾਂ ਸੁਭਾਸ਼ ਭਗਤ, ਪਰਮਜੀਤ ਕੌਰ, ਸਿਮਰਨ ਸਰਨਾ, ਖੁਸ਼ਦੀਪ ਕੌਰ, ਅੰਮ੍ਰਿਤਪਾਲ ਸਿੰਘ, ਐਮ.ਐਸ. ਜੱਗੀ, ਹਰਪਾਲ ਮਾਨ, ਸੰਜੀਵ ਕੁਮਾਰ, ਅੰਜੂ ਸੈਨੀ, ਗੋਪਾਲ ਸ਼ਰਮਾ, ਅਕਸ਼ਤ ਖੰਨਾ, ਪੂਜਾ ਰਾਨੀ , ਗੁਰਮੁੁੱਖ ਸਿੰਘ, ਬਲਜੀਤ ਚੰਦ, ਪਰਮਿੰਦਰ ਸਿੰਘ ਤੋਂ ਬਿਨਾਂ ਤਕਨੀਕੀ ਅਤੇ ਪ੍ਰਬੰਧਕੀ ਟੀਮ ਦੇ ਮੈਂਬਰਾਂ ਨੂੰ ਕੈਸ਼ ਅਵਾਰਡ, ਉਪਹਾਰ ਆਦਿ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਨਟਾਸ ਸਰਪਰਸਤ ਸ੍ਰ. ਜਸਬੀਰ ਸਿੰਘ ਓਬਰਾਏ ਵਲੋਂ ਚਾਹ-ਪਾਨੀ ਦਾ ਲੰਗਰ ਵਰਤਾਇਆ ਗਿਆ। ਨਟਾਸ ਪ੍ਰਧਾਨ ਜੀ.ਐਸ. ਕੱਕੜ ਨੇ ਸੀ.ਏ. ਸੰਜੇ ਗੋਇਲ ਅਤੇ ਆਰਕੀਟੈਕਟ ਐਲ.ਆਰ. ਗੁਪਤਾ ਵਲੋਂ ਆਪਣੇ ਪੇਸ਼ੇ ਵਿੱਚ ਨਾਮਨਾ ਖੱਟਣ ਦੇ ਨਾਲ-ਨਾਲ ਪਰ ਹਿਤ ਦੇ ਕੰਮਾਂ ਵਿੱਚ ਤੱਤਪਰ ਰਹਿਣ ਦੀ ਪ੍ਰਸ਼ੰਸਾ ਕੀਤੀ ਅਤੇ ਧੰਨਵਾਦ ਕੀਤਾ। ਫੈਸਟੀਵਲ ਡਾਇਰੈਕਟਰ ਪਦਮਸ਼੍ਰੀ ਪ੍ਰਾਣ ਸੱਭਰਵਾਲ ਡਾਇਰੈਕਟਰ ਨਟਾਸ ਨੇ ਉਪਰੋਕਤ ਹਸਤੀਆਂ, ਮੁੱਖ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਮੁੱਖੀ ਸਰਬਤ ਦਾ ਭਲਾ ਟ੍ਰਸੱਟ, ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂੰ ਅੱਗਰਵਾਲ ਆਈ.ਏ.ਐਸ. ਅਤੇ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਮਿਲੇ ਸਹਿਯੋਗ ਅਤੇ ਰਹਿਨੁਮਾਈ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਨੌਰ ’ਚ ਹਡਾਣਾ ਦਾ ਜ਼ਮੀਨੀ ਰਾਬਤਾ ਹਲਕੇ ‘ਚ ਬਣਿਆ ਖਿੱਚ ਦਾ ਕੇਂਦਰ ਅਗਲੀ ਖ਼ਬਰ ਪੁਲਿਸ ਵਲੋਂ ਦੋ ਪਿੰਡਾਂ ’ਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ
Ad Position 24