12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਖ਼ੂਨਦਾਨ ਕੈਂਪ ਲਗਾਇਆ

ਅਰਨੋਂ, 11 ਸਤੰਬਰ (ਦਰਸ਼ਨ ਸਿੰਘ ਪਰਮਾਰ)- ਨਜ਼ਦੀਕੀ ਇਤਿਹਾਸਕ ਪਿੰਡ ਬਹਿਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਬਾਬਾ ਕਾਬਲ ਸਿੰਘ (ਕਾਰ ਸੇਵਾ ਵਾਲੇ) ਤੇ ਏਕ ਨੂਰ ਯੂਥ ਵਿੰਗ ਕਲਬ ਵਲੋਂ ਮੱਸਿਆ ਦੇ ਸੂਭ ਦਿਹਾੜੇ ਤੇ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਲਾਇਆ ਗਿਆ ਅਤੇ ਇਸ ਦੇ ਨਾਲ ਹੀ ਵਾਤਾਵਰਣ ਦੀ ਸ਼ੁੱਧਤਾ ਲਈ ਸੰਗਤਾਂ ਨੂੰ ਛਾਂਦਾਰ ਤੇ ਫ਼ਲਦਾਰ ਬੂਟੇ ਵੀ ਵੰਡੇ ਗਏ। ਜ਼ਿਕਰਯੋਗ ਹੈ ਕੇ ਪਿੰਡ ਬਹਿਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਅਰਨੋਂ, 11 ਸਤੰਬਰ (ਦਰਸ਼ਨ ਸਿੰਘ ਪਰਮਾਰ)- ਨਜ਼ਦੀਕੀ ਇਤਿਹਾਸਕ ਪਿੰਡ ਬਹਿਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਬਾਬਾ ਕਾਬਲ ਸਿੰਘ (ਕਾਰ ਸੇਵਾ ਵਾਲੇ) ਤੇ ਏਕ ਨੂਰ ਯੂਥ ਵਿੰਗ ਕਲਬ ਵਲੋਂ ਮੱਸਿਆ ਦੇ ਸੂਭ ਦਿਹਾੜੇ ਤੇ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਲਾਇਆ ਗਿਆ ਅਤੇ ਇਸ ਦੇ ਨਾਲ ਹੀ ਵਾਤਾਵਰਣ ਦੀ ਸ਼ੁੱਧਤਾ ਲਈ ਸੰਗਤਾਂ ਨੂੰ ਛਾਂਦਾਰ ਤੇ ਫ਼ਲਦਾਰ ਬੂਟੇ ਵੀ ਵੰਡੇ ਗਏ। ਜ਼ਿਕਰਯੋਗ ਹੈ ਕੇ ਪਿੰਡ ਬਹਿਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਸੰਬੰਧ ਵਿਚ ਬਾਬਾ ਕਾਬਲ ਸਿੰਘ (ਕਾਰ ਸੇਵਾ ਵਾਲੇ) ਅਤੇ ਕੱਲਬ ਪ੍ਰਧਾਨ ਸੁਖਦੇਵ ਰਾਮ ਧਰਮਸੌਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਅੱਜ ਦੇ ਇਸ ਕੈਂਪ ਵਿਚ ਵਿਚ ਹੁਣ ਤਕ ਆਈਆਂ ਸੰਗਤਾਂ ਵਲੋਂ ਕੋਈ 50 ਯੂਨਿਟ ਖ਼ੂਨਦਾਨ ਕੀਤਾ ਜਾ ਚੁੱਕਾ ਹੈ ਤੇ ਕੋਈ ਪੰਦਰਾਂ ਸੌ ਦੇ ਕਰੀਬ ਛਾਂ ਤੇ ਫਲਦਾਰ ਬੂਟੇ ਸੰਗਤਾਂ ਨੂੰ ਲਾਉਣ ਲਈ ਵੰਡੇ ਜਾ ਚੁੱਕੇ ਹਨ ਅਤੇ ਇਹ ਅਜੇ ਜਾਰੀ ਹਨ। ਇਸ ਮੌਕੇ ਬਾਬਾ ਕਾਬਲ ਸਿੰਘ ਵਲੋਂ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਮਾਨਵਤਾ ਅਤੇ ਵਾਤਾਵਰਣ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਜੋ ਇਨ੍ਹਾਂ ਨੌਜਵਾਨਾਂ ਵਲੋਂ ਇਸ ਪਵਿੱਤਰ ਦਿਹਾੜੇ ’ਤੇ ਨਿਭਾਈ ਜਾ ਰਹੀ ਹੈ। ਇਸ ਮੌਕੇ ਕਲੱਬ ਪ੍ਰਧਾਨ ਸੁਖਦੇਵ ਰਾਮ ਤੋਂ ਇਲਾਵਾ ਜਸਵੰਤ ਸਿੰਘ, ਮੋਤਮ ਸਿੰਘ, ਗੁਰਵਿੰਦਰ ਸਿੰਘ, ਗੁਰਭੇਜ ਸਿੰਘ, ਮਾਲਕ ਸਿੰਘ, ਬੱਚਿਤਰ ਸਿੰਘ ਆਦਿ ਤੋਂ ਇਲਾਵਾ ਬਾਬਾ ਕਾਬਲ ਸਿੰਘ ਦੇ ਕਾਰਸੇਵਕ ਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਰਵਿੰਦ ਕੇਜਰੀਵਾਲ ਦੇ ਮੁੜ ਕੌਮੀ ਕਨਵੀਨਰ ਬਣਨ ’ਤੇ ਢਿੱਲੋਂ ਵਲੋਂ ਮੁਬਾਰਕਾਂ ਅਗਲੀ ਖ਼ਬਰ ਕ੍ਰਿਕਟ ਟੂਰਨਾਮੈਂਟ ਕਰਵਾਇਆ
Ad Position 24