12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਡਾਕਟਰ ’ਤੇ ਲੱਗੇ ਦੋਸ਼ਾਂ ਨੂੰ ਲੈ ਕੇ ਮੀਟਿੰਗ

ਨਾਭਾ, 11 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਪਿੰਡ ਮੈਹਸ ਵਿਖੇ ਔਰਤ ਦੀ ਮੌਤ ਤੋਂ ਬਾਅਦ ਅਸਥੀਆਂ ਦੌਰਾਨ ਔਜ਼ਰ ਪੱਤੀਆਂ ਮਿਲਨ ਤੋਂ ਬਾਅਦ ਉੱਠੇ ਵਿਵਾਦ ਤੋਂ ਬਾਅਦ ਡਾਕਟਰ ਸ਼ਾਮ ਸਿੰਘ ਤੇ ਉਨ੍ਹਾਂ ਦਾ ਸਾਥ ਦੇ ਰਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਡਾਕਟਰ ਜੇ. ਪੀ.

Ad Position 21
repet_subhas-goyals [Copy P29]
ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਭਾ ਦੀ ਟੀਮ ਵਲੋਂ ਨਿਜੀ ਹੋਟਲ ਵਿਖੇ ਕੀਤੀ ਗਈ ਪ੍ਰੈਸ ਕਾਨਫ਼ਰੰਸ ਵਿਚ ਪ੍ਰਧਾਨ ਡਾਕਟਰ ਜੇ.ਪੀ. ਨਰੂਲਾ ਅਤੇ ਡਾਕਟਰ ਸ਼ਾਮ ਸਿੰਘ ਜਾਣਕਾਰੀ ਦਿੰਦੇ ਹੋਏ। ਤਸਵੀਰ : ਵਰਿੰਦਰ ਵਰਮਾ 12-09-2026
ਨਾਭਾ, 11 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਪਿੰਡ ਮੈਹਸ ਵਿਖੇ ਔਰਤ ਦੀ ਮੌਤ ਤੋਂ ਬਾਅਦ ਅਸਥੀਆਂ ਦੌਰਾਨ ਔਜ਼ਰ ਪੱਤੀਆਂ ਮਿਲਨ ਤੋਂ ਬਾਅਦ ਉੱਠੇ ਵਿਵਾਦ ਤੋਂ ਬਾਅਦ ਡਾਕਟਰ ਸ਼ਾਮ ਸਿੰਘ ਤੇ ਉਨ੍ਹਾਂ ਦਾ ਸਾਥ ਦੇ ਰਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਡਾਕਟਰ ਜੇ. ਪੀ. ਨਰੂਲਾ ਟੀਮ ਵਲੋਂ ਸਾਂਝੇ ਤੌਰ ’ਤੇ ਇਕੱਠੇ ਹੋ ਕੇ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਸ਼ਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਬਿਨਾਂ ਮਤਲਬ ਤੋਂ ਘੜੀਸਿਆ ਜਾ ਰਿਹਾ ਹੈ, ਜਦਕਿ ਮਰੀਜ਼ ਬਲਜੀਤ ਕੌਰ ਨੂੰ ਸ਼ੂਗਰ, ਬੀ. ਪੀ., ਗਠੀਆਂ ਸਮੇਤ ਹੋਰ ਕਈ ਸਮੱਸਿਆਵਾਂ ਸਨ, ਪਰ ਬਾਵਜੂਦ ਇਸ ਦੇ ਉਨ੍ਹਾਂ ਦਾ ਆਪਰੇਸ਼ਨ ਬਿਲਕੁਲ ਠੀਕ ਢੰਗ ਨਾਲ ਹੋਇਆ ਸੀ, ਜਿਸ ਤੋਂ ਬਾਅਦ 31 ਅਗਸਤ ਨੂੰ ਉਨ੍ਹਾਂ ਨੂੰ ਡਿਸਚਾਰਜ ਵੀ ਸਹੀ ਹਾਲਤ ਵਿਚ ਕੀਤਾ ਗਿਆ ਸੀ। ਉਨ੍ਹਾਂ ਨੂੰ ਕੁਝ ਖਾਂਸੀ ਦੀ ਦਿੱਕਤ ਸੀ ਜਿਸ ਸੰਬੰਧੀ ਮਾਹਿਰ ਡਾਕਟਰ ਦੇ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਸੀ, ਪਰ ਕਿਸੇ ਕਾਰਨਾਂ ਕਰਕੇ ਉਨ੍ਹਾਂ ਦੀ ਮੌਤ, ਛੁੱਟੀ ਤੋਂ ਕਈ ਦਿਨਾਂ ਬਾਅਦ ਪਿੰਡ ਵਿਚ ਹੋਈ ਸੀ। ਜਿਨ੍ਹਾਂ ਦਾ ਅੰਤਿਮ ਸੰਸਕਾਰ ਵੀ ਪਰਿਵਾਰ ਵਲੋਂ ਬਿਨਾਂ ਉਨ੍ਹਾਂ ਦੇ ਨਾਲ ਸੰਪਰਕ ਕਰੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਦੱਸੇ ਬਗੈਰ ਕੀਤਾ ਗਿਆ ਨਾ ਹੀ ਉਨ੍ਹਾਂ ਦਾ ਕੋਈ ਪੋਸਟਮਾਟਮ ਕਰਵਾਇਆ ਗਿਆ ਪਰ ਬਾਅਦ ਵਿਚ ਅਸਥੀਆਂ ਚੁਗਣ ਸਮੇਂ ਲੋਹੇ ਦੀਆਂ ਪੱਤੀਆਂ ਬਰਾਮਦ ਹੋਣ ’ਤੇ ਦੋਸ਼ ਉਨ੍ਹਾਂ ਦੇ ਖ਼ਿਲਾਫ਼ ਲਗਾਏ ਗਏ ਜਦਕਿ ਇਹ ਲੋਹੇ ਦੀਆਂ ਪੱਤੀਆਂ ਮਰੀਜ਼ ਦੀ ਬੈਲਟ ਦੀਆਂ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਲਜੀਤ ਕੌਰ ਦਾ ਵਜ਼ਨ 120 ਕਿਲੋ ਦੇ ਕਰੀਬ ਸੀ, ਜਿਨ੍ਹਾਂ ਨੇ ਆਪਰੇਸ਼ਨ ਬੈਲਟ ਸੇਫ਼ਟੀ ਲਈ ਲਗਾਉਣ ਲਈ ਕਿਹਾ ਗਿਆ ਸੀ, ਜਿਸ ਵਿਚ ਵੀ ਬਿਲਕੁਲ ਉਸੇ ਤਰ੍ਹਾਂ ਦੀਆਂ ਪੱਤੀਆਂ ਪਈਆਂ ਜਾਂਦੀਆਂ ਹਨ, ਜੋ ਅਸਥੀਆਂ ਵਿਚੋਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਪਰਿਵਾਰ ਨਾਲ ਹਮਦਰਦੀ ਹੈ ਕੀ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋਈ ਹੈ, ਪਰ ਇਸ ਵਿਚ ਉਨ੍ਹਾਂ ਜਾਂ ਸਟਾਫ਼ ਦਾ ਕੋਈ ਵੀ ਦੋਸ਼ ਨਹੀਂ ਹੈ। ਇਸ ਸੰਬੰਧੀ ਆਈ. ਐਮ. ਏ. ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਨਰੂਲਾ, ਡਾਕਟਰ ਜੀਵਨ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਚਾਰਿਆ ਹੈ, ਜਿਸ ਵਿਚ ਉਨ੍ਹਾਂ ਦੀ ਟੀਮ ਨੂੰ ਹੀ ਇਹ ਸੇਫ਼ਟੀ ਆਪਰੇਸ਼ਨ ਬੈਲਟ ਦੀ ਜਾਣਕਾਰੀ ਮਿਲੀ ਜਿਸ ਦੇ ਵਿਚੋਂ ਹੀ ਚਾਰ ਲੋਹੇ ਦੀਆਂ ਪੱਤੀਆਂ ਉਸੇ ਤਰ੍ਹਾਂ ਦੀਆਂ ਪਾਈਆਂ ਗਈਆਂ, ਜਿਸ ਤਰ੍ਹਾਂ ਦੀਆਂ ਅਸਥੀਆਂ ਦੇ ਦੌਰਾਨ ਮਿਲੀਆਂ ਸਨ। ਉਨ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਦੋਸ਼ ਤੋਂ ਡਾਕਟਰ ਸ਼ਿਆਮ ਸਿੰਘ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਪੀੜਤ ਪਰਿਵਾਰ ਨੂੰ ਵੀ ਬੇਨਤੀ ਕੀਤੀ ਕਿ ਉਹ ਸਮਝਣ ਕਿ ਇਹ ਪੱਤੀਆਂ ਉਨ੍ਹਾਂ ਦੇ ਆਪ੍ਰੇਸ਼ਨ ਦੌਰਾਨ ਵਰਤੇ ਜਾਣ ਵਾਲੇ ਸਰਜੀਕਲ ਔਜਾਰਾਂ ਵਿਚੋਂ ਨਹੀਂ ਹਨ ਤੇ ਇਸ ਮਸਲੇ ਨੂੰ ਤੁਰੰਤ ਖਤਮ ਕੀਤਾ ਜਾਵੇ। ਇਸ ਮੌਕੇ ਡਾਕਟਰ ਰੀਨਾ ਬਾਂਸਲ, ਰਾਜਵੰਤ ਸਿੰਘ, ਮੁਲਕ ਰਾਜ, ਜੀਵਨ ਗਰਗ, ਆਈ.ਡੀ. ਗੋਇਲ, ਪ੍ਰਵੀਨ ਗੁਪਤਾ, ਅਸ਼ਵਨੀ ਬਾਂਸਲ, ਅਮਰਜੀਤ ਸਿੰਘ ਸਾਹਨੀ, ਪ੍ਰਦੀਪ ਚਾਵਲਾ, ਸੁਰਿੰਦਰ ਅਗਰਵਾਲ, ਐਮ.ਪੀ. ਰੋਲੀ, ਪੁਸ਼ਪਾ ਰੋਲੀ, ਕਮਲ ਬੰਸਲ, ਚੇਤਨ ਗੋਇਲ, ਨਵਦੀਪ ਸਿੰਗਲਾ, ਦਵਿੰਦਰਜੀਤ ਕੌਰ, ਸੁਨੀਤਾ ਗਰਗ, ਦੀਪਕ ਗੁਪਤਾ, ਪਰਮੀਲਾ ਚੋਪੜਾ, ਅਤੁਲ ਅਨੇਜਾ, ਮਨੋਜ ਗੋਇਲ, ਪੁਨੀਤ ਬਾਂਸਲ ਤੇ ਗਿਣਤੀ ਵਿਚ ਡਾਕਟਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀਆਂ ਜਾਨਾਂ ਖਤਰੇ ’ਚ ਪਾਉਣ ਲਈ ਜਵਾਬਦੇਹ ਕੌਣ? ਖਸਤਾ ਰੇਲਵੇ ਪੁਲ ਲਈ ਵਿਭਾਗ, ਪ੍ਰਸ਼ਾਸਨ ਤੇ ਹਲਕਾ ਵਿਧਾਇਕ ਜਵਾਬ... ਅਗਲੀ ਖ਼ਬਰ ਹਰਿਆਊ ਨੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਸ਼ਪਾਲ ਸਿੰਘ ਨੂੰ ਕੀਤਾ ਸਨਮਾਨਿਤ
Ad Position 24