ਬਿਨਾਂ ਤਰਪਾਲ ਮਿੱਟੀ ਨਾਲ ਭਰੇ ਦਰਜਨ ਦੇ ਕਰੀਬ ਟਿੱਪਰਾਂ ਦੇ ਕੱਟੇ ਚਲਾਨ
ਬਨੂੜ, 11 ਸਤੰਬਰ (ਭੁਪਿੰਦਰ ਸਿੰਘ)- ਟ੍ਰੈਫਿਕ ਪੁਲਿਸ ਬਨੂੜ ਵਲੋਂ ਬਿਨਾਂ ਤਰਪਾਲ ਮਿੱਟੀ ਨਾਲ ਭਰੇ ਦਰਜਨ ਦੇ ਕਰੀਬ ਟਿੱਪਰਾਂ ਦੇ ਚਲਾਨ ਕੱਟੇ ਗਏ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਮਨਜੀਤ ਸਿੰਘ ਟ੍ਰੈਫਿਕ ਇੰਚਾਰਜ ਬਨੂੜ ਨੇ ਦੱਸਿਆ ਕਿ ਸ਼ਹਿਰ ’ਚੋਂ ਮਿੱਟੀ ਨਾਲ ਭਰੇ ਟਿੱਪਰ ਜੋ ਕਿ ਬਿਨਾਂ ਤਰਪਾਲ ਤੋਂ ਲੰਘ ਰਹੇ ਸਨ ਨੂੰ ਟ੍ਰੈਫਿਕ ਪੁਲਿਸ ਵਲੋਂ ਬੈਰੀਅਰ ਦੇ ਨੇੜੇ ਵਿਸ਼ੇਸ਼ ਨਾਕਾ ਲਗਾਇਆ ਗਿਆ ਅਤੇ ਦਰਜਨ ਦੇ ਕਰੀਬ ਟਿੱਪਰਾਂ ਦੇ ਚਲਾਨ ਕੱਟੇ ਗਏ।
ਬਨੂੜ, 11 ਸਤੰਬਰ (ਭੁਪਿੰਦਰ ਸਿੰਘ)- ਟ੍ਰੈਫਿਕ ਪੁਲਿਸ ਬਨੂੜ ਵਲੋਂ ਬਿਨਾਂ ਤਰਪਾਲ ਮਿੱਟੀ ਨਾਲ ਭਰੇ ਦਰਜਨ ਦੇ ਕਰੀਬ ਟਿੱਪਰਾਂ ਦੇ ਚਲਾਨ ਕੱਟੇ ਗਏ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਮਨਜੀਤ ਸਿੰਘ ਟ੍ਰੈਫਿਕ ਇੰਚਾਰਜ ਬਨੂੜ ਨੇ ਦੱਸਿਆ ਕਿ ਸ਼ਹਿਰ ’ਚੋਂ ਮਿੱਟੀ ਨਾਲ ਭਰੇ ਟਿੱਪਰ ਜੋ ਕਿ ਬਿਨਾਂ ਤਰਪਾਲ ਤੋਂ ਲੰਘ ਰਹੇ ਸਨ ਨੂੰ ਟ੍ਰੈਫਿਕ ਪੁਲਿਸ ਵਲੋਂ ਬੈਰੀਅਰ ਦੇ ਨੇੜੇ ਵਿਸ਼ੇਸ਼ ਨਾਕਾ ਲਗਾਇਆ ਗਿਆ ਅਤੇ ਦਰਜਨ ਦੇ ਕਰੀਬ ਟਿੱਪਰਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਟਿੱਪਰਾਂ ਦੇ ਚਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਮਿੱਟੀ ਨਾਲ ਭਰੇ ਟਿੱਪਰਾਂ ਨੂੰ ਤਰਪਾਲ ਨਾਲ ਢੱਕ ਕੇ ਲੰਘਿਆ ਜਾਵੇ, ਕਿਉਂਕਿ ਟਿੱਪਰਾਂ ਵਿਚੋਂ ਮਿੱਟੀ ਉਡਣ ਨਾਲ ਦੋਪਹੀਆ ਵਾਹਨ ਚਾਲਕ, ਸੜਕਾਂ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਿੱਪਰਾਂ ’ਚੋਂ ਮਿੱਟੀ ਉੱਡਦੀ ਹੈ, ਜਿਸ ਨਾਲ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਏ. ਐਸ. ਆਈ. ਰਣਧੀਰ ਸਿੰਘ ਮੋਹੀ, ਸ਼ਰਨਜੀਤ ਸਿੰਘ ਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।