ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਹੋਈ
ਰਾਜਪੁਰਾ, 10 ਸਤੰਬਰ (ਜੀ. ਪੀ.
ਰਾਜਪੁਰਾ, 10 ਸਤੰਬਰ (ਜੀ.ਪੀ. ਸਿੰਘ)- ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜ਼ਨ ਭਵਨ ਵਿਖੇ ਹੋਈ, ਜਿਸ ਦਾ ਆਗਾਜ਼ ਕਰਮ ਸਿੰਘ ਹਕੀਰ ਨੇ `ਹੱਸਦੀ ਰਹੇ ਦਸਤਾਰ ਮੇਰੇ ਸਿਰ, ਸੁਣ ਪੰਜਾਬ ਸਿਹਾਂ` ਨਾਲ ਹੋਇਆ। ਅਵਤਾਰ ਪਵਾਰ ਦੀ ਗ਼ਜ਼ਲ `ਜੇਕਰ ਇਕ ਹੁੰਗਾਰਾ ਵੀ ਤੂੰ ਭਰ ਜਾਂਦਾ, ਮੈ ਤੇਰੇ ਲਈ ਸੱਤ ਸਮੁੰਦਰ ਤਰ ਜਾਂਦਾ` ਸੁਣਾਕੇ ਵਾਹ-ਵਾਹ ਖੱਟੀ। ਹਰਪਾਲ ਸਿੰਘ ਪਾਲ ਨੇ `ਮੇਰਾ ਰੰਗਲਾ ਪੰਜਾਬ, ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਇਹ ਧਰਤੀ ਕਵਿਤਾ ਸੁਣਾਈ। ਰਾਕੇਸ਼ ਨਾਦਾਨ ਨੇ ਦੇਸ਼ ਕੇ ਪਹਿਰੇਦਾਰ ਕਵਿਤਾ ਸੁਣਾਈ। ਕੁਲਵੰਤ ਜੱਸਲ ਨੇ ਗੀਤ `ਤਿੰਨਾਂ ਚੀਜਾਂ ਨੂੰ ਬਚਾਲੋਂ ਬੇਟੀ, ਪਾਣੀ ਅਤੇ ਰੁੱਖ ਸੁਣਾਕੇ` ਅੱਜ ਦੀ ਪੀੜੀ ਨੂੰ ਸੁਨੇਹਾ ਦਿੱਤਾ। ਯਾਦਵਿੰਦਰ ਕਲੋਲੀ ਨੇ ਕਵਿਤਾ `ਤੂੰ ਮਰਦਾ ਚੰਦ ਸਿਆੜਾਂ ਤੇ, ਉਨ੍ਹਾਂ ਦੇਸ਼ ਵੇਚ ਕੇ ਖਾ ਜਾਣਾ` ਸੁਣਾਕੇ ਰੰਗ ਬੰਨ੍ਹਿਆ, ਬੁਲੰਦ ਆਵਾਜ ਦੀ ਮਾਲਿਕ ਸੁਰਿੰਦਰ ਕੌਰ ਬਾੜਾ ਨੇ ਗੀਤ ਸੁਣਾਇਆ ਅਤੇ ਸੁਰਿੰਦਰ ਸਿੰਘ ਸੋਹਣਾ ਨੇ `ਤੂੰ ਰੁੱਖ ਵੱਢਣੇ ਛੱਡ ਦੇ ਅਸੀਂ ਆਪ ਆਲ੍ਹਣੇ ਪਾ ਲਾਂ ਗੇ`। ਇੰਦਰਜੀਤ ਲਾਭਾ ਤੇ ਸੁਨੀਤਾ ਦੇਸਰਾਜ ਨੇ ਕਵਿਤਾ ਸੁਣਾਕੇ ਰੰਗ ਬੰਨਿਆ। ਪਾਲ ਦੀਪ ਨੇ ਸ਼ੇਅਰ ਅਤੇ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਸਮੇਂ ਦੀ ਆਵਾਜ਼ ਕਵਿਤਾ ਸੁਣਾਕੇ ਵਿਅੰਗ ਕੱਸਿਆ। ਇਕਬਾਲ ਸਿੰਘ ਸੱਭਰਵਾਲ ਨੇ ਗੀਤ ਕਾਬਲੇ ਗੌਰ ਸੀ। ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਵਿਅੰਗ ਸੁਣਾਏ ਉਥੇ ਸਭਾ ਦੀ ਕਾਰਵਾਈ ਵੀ ਸੁਚੱਜੇ ਢੰਗ ਨਾਲ ਚਲਾਈ।