08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਸ਼ਰਧਾ ਮਨਾਇਆ

ਪਟਿਆਲਾ, 9 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 10-11-2026
ਪਟਿਆਲਾ, 9 ਨਵੰਬਰ (ਅ.ਸ. ਆਹਲੂਵਾਲੀਆ)-ਦੀਵਾਲੀ, ਬੰਦੀ ਛੋੜ ਦਿਵਸ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ। ਰਾਤ ਸਮੇਂ ਜਿੱਥੇ ਲੋਕਾਂ ਨੇ ਪਟਾਕੇ ਚਲਾਏ ਆਤਿਸ਼ਬਾਜੀ ਕੀਤੀ ਉੱਥੇ ਹੀ ਆਪਣੇ ਘਰਾਂ ਵਿਚ ਲਕਸ਼ਮੀ ਦੀ ਪੂਜਾ ਕਰ ਪਰਿਵਾਰ ਤੇ ਮਾਨਵਤਾ ਦੀ ਭਲਾਈ ਮੰਗੀ। ਸਾਰੇ ਹੀ ਗੁਰਦੁਆਰਾ ਸਾਹਿਬ ਤੇ ਮੰਦਰਾਂ ਵਿਚ ਰੰਗ ਬਰੰਗੀਆਂ ਲਾਈਟਾਂ ਜਗਾ ਕੇ ਇਸ ਤਿਉਹਾਰ ਨੂੰ ਮਨਾਇਆ। ਸ਼ਰਧਾਲੂਆਂ ਵਲੋਂ ਗੁਰਦੁਆਰਾ ਸਾਹਿਬਾਨ ਵਿਚ ਸ਼ਰਧਾ ਨਾਲ ਦੀਵੇ ਤੇ ਮੋਮਬਤੀਆਂ ਵੀ ਜਗਾਈਆਂ, ਜਿਸ ਵਿਚ ਬੱਚੇ ਵੱਡੀ ਗਿਣਤੀ ਵਿਚ ਸ਼ਾਮਿਲ ਦਿਖੇ। ਲੋਕਾਂ ਵਲੋਂ ਘਰਾਂ ਦੇ ਉੱਪਰ ਦੀਵੇ ਜਗਾ ਕੇ ਅਤੇ ਰੰਗ ਬਰੰਗੀਆਂ ਰੌਸ਼ਨੀਆਂ ਵਾਲੇ ਬੱਲਬ ਲਗਾ ਕੇ ਦੀਪਮਾਲਾ ਕੀਤੀ ਹੋਈ ਸੀ। ਲੋਕਾਂ ਨੇ ਆਪਣੇ ਕਾਰੋਬਾਰੀ ਸਥਾਨਾਂ ਨੂੰ ਵੀ ਦੀਵਿਆਂ ਦੀ ਰੌਸ਼ਨੀਆਂ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਨਾਲ ਨਾਲ ਮੋਮਬਤੀਆਂ ਜਗਾਉਣ ਦੀ ਥਾਂ ਲਈ ਵੱਖਰੇ ਤੌਰ ’ਤੇ ਬੈਂਚ ਲਗਾਏ ਗਏ ਸਨ, ਜਿਸ ਦਾ ਸੰਗਤ ਵਲੋਂ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦਿੱਤੀ ਜਾਵੇ-ਅਕਾਲੀ ਦਲ ਵਾਰਿਸ ਪੰਜਾਬ ਦੇ ਅਗਲੀ ਖ਼ਬਰ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ’ਚ ਮਨਾਈ ਭੂਰਾ ਰਾਮ ਦੀ 45ਵੀਂ ਬਰਸੀ - ਨਿਰਮਲ ਭੱਟੀਆ
Ad Position 24