ਸਕਾਲਰਜ਼ ਸਕੂਲ ’ਚ ਦੀਵਿਆਂ ਦੀ ਜਗਮਾਹਟ ਦੌਰਾਨ ਦੀਵਾਲੀ ਦਾ ਤਿਉਹਾਰ ਮਨਾਇਆ
ਰਾਜਪੁਰਾ, 9 ਨਵੰਬਰ (ਜੀ. ਪੀ.
ਰਾਜਪੁਰਾ, 9 ਨਵੰਬਰ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਵਿਖੇ ਦੀਵਿਆਂ ਦੀ ਸੁਨਹਿਰੀ ਰੌਸ਼ਨੀ, ਰੰਗ ਬਰੰਗੀਆਂ ਰੰਗੋਲੀਆਂ ’ਚ ਵਿਦਿਆਰਥੀਆਂ ਦੇ ਉਤਸ਼ਾਹਿਤ ਚਿਹਰਿਆਂ ਵਿਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਬੰਧਕਾਂ ਵਲੋਂ ਸੁਖ-ਸ਼ਾਂਤੀ ਦੀ ਕਾਮਨਾ ਕਰਦੇ ਹੋਏ ਮਾਤਾ ਲਕਸ਼ਮੀ ਦੀ ਆਰਤੀ ਕੀਤੀ ਗਈ। ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਸਾਰਿਆਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਦੀਵੇ ਸਜਾਉਣੇ ਅਤੇ ਕਾਰਡ ਬਣਾ ਕੇ ਆਪਣੀਆਂ ਭਾਵਨਾਵਾਂ ਦਰਸਾਈਆਂ। ਤਿਉਹਾਰ ਦਾ ਮੁੱਖ ਖਿੱਚ ਦਾ ਕੇਂਦਰ ਰੰਗੋਲੀ ਮੁਕਾਬਲੇ ਰਹੇ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਕਲਪਨਾ, ਕਲਾਤਮਕ ਸ਼ਕਤੀ ਅਤੇ ਰਚਨਾਤਮਿਕ ਸੋਚ ਦਾ ਵਿਖਾਵਾ ਕੀਤਾ। ਰੰਗੋਲੀ ਮੁਕਾਬਲੇ ਵਿਚ ਰੈੱਡ ਹਾਊਸ ਪਹਿਲੇ, ਗਰੀਨ ਹਾਊਸ ਦੂਜੇ ਅਤੇ ਬਲ਼ੂ ਹਾਊਸ ਤੀਜਾ ਸਥਾਨ ’ਤੇ ਰਹੇ। ਜਿਨ੍ਹਾਂ ਨੂੰ ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਨੇ ਪੁਰਸਕਾਰ ਦਿੱਤੇ। ਇਸ ਦੌਰਾਨ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਨੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦਾ ਵਧਾਈ ਦਿੱਤੀ ਅਤੇ ਦੀਵਾਲੀ ਦੇ ਇਤਿਹਾਸ ਅਤੇ ਅਧਿਆਤਮਕ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ ਸਗੋਂ ਅੰਧਕਾਰ ’ਤੇ ਪ੍ਰਕਾਸ਼, ਬੁਰਾਈ ’ਤੇ ਅੱਛਾਈ ਅਤੇ ਨਿਰਾਸ਼ਾ ’ਤੇ ਆਸ਼ਾ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਸੁਰੱਖਿਅਤ, ਸਾਫ਼ ਅਤੇ ਵਾਤਾਵਰਨ ਸ਼ੁੱਧ ਕਰਨ ਲਈ ਗਰੀਨ ਦੀਵਾਲੀ ਮਨਾਉਣ ਦਾ ਸੰਕਲਪ ਲਿਆ। ਇਸ ਦੌਰਾਨ ਪਿ੍ਰੰਸੀਪਲ ਭਾਰਤੀ ਆਸ਼ੂਤੋਸ਼ ਨੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਡੀ ਸੰਸਕਿ੍ਰਤੀ ਵਿਰਾਸਤ ਦਾ ਅਣਖਿੜਵਾਂ ਅੰਗ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਲੁਕੇ ਹੋਏ ਆਤਮ ਵਿਸ਼ਵਾਸ ਨੂੰ ਨਿਖਾਰਨ ਦੇ ਮੌਕੇ ਦਿੰਦੇ ਹਨ।